02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸਵੱਛ ਤੇ ਹਰਿਆਲਾ ਵਿਦਿਆਲਾ ਰੈਕਿੰਗ ’ਚ ਚਿਤਕਾਰਾ ਸਕੂਲ ਨੇ ਉੱਤਰੀ ਰਾਜਾਂ ’ਚ ਮੱਲਿਆ ਪਹਿਲਾ ਸਥਾਨ

Ad Position 21
No active advertisement
ਅਜੀਤ ਡੈਸਕ 04-07-2026
ਚੰਡੀਗੜ੍ਹ, 3 ਜੁਲਾਈ (ਸੁਖਵਿੰਦਰ ਸਿੰਘ ਸ਼ਾਨ)-ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਵਲੋਂ ਜਾਰੀ ਕੀਤੀ ਗਈ ‘ਸਵੱਛ ਅਤੇ ਹਰਿਆਲਾ ਵਿਦਿਆਲਾ ਰੈਕਿੰਗ 2025-26’ ਸੂਚੀ ਵਿਚ ਚਿਤਕਾਰਾ ਇੰਟਰਨੈਸ਼ਨਲ ਸਕੂਲ ਸੈਕਟਰ 25 ਨੇ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ’ਚੋਂ ਪਹਿਲਾ ਅਤੇ ਦੇਸ਼ ਭਰ ਵਿਚ ਪੰਜਵਾਂ ਸਥਾਨ ਹਾਸਲ ਕੀਤਾ ਹੈ। ਵਿਭਾਗ ਵਲੋਂ ਐਲਾਨੀ ਰੈਕਿੰਗ ਸੂਚੀ ’ਚ ਸਕੂਲ ਨੇ ਇਹ ਪ੍ਰਾਪਤੀ ਵਾਤਾਵਰਨ ਸੁਰੱਖਿਆ, ਪਾਣੀ ਦੀ ਸੰਭਾਲ, ਸਾਫ਼ ਸਫ਼ਾਈ, ਕੂੜਾ ਪ੍ਰਬੰਧਨ ਅਤੇ ਟਿਕਾਊ ਵਿਕਾਸ ਦੇ ਖੇਤਰ ’ਚ ਕੀਤੇ ਜਾ ਰਹੇ ਸ਼ਾਨਦਾਰ ਕੰਮਾਂ ਲਈ ਕੀਤੀ ਹੈ। ਇਸ ਉਪਲਬਧੀ ਨਾਲ ਸਕੂਲ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਉਹ ਉੱਚ ਪੱਧਰੀ ਸਿੱਖਿਆ ਦੇ ਨਾਲ-ਨਾਲ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਾਲੀਆਂ ਦੇਸ਼ ਦੀਆਂ ਮੋਹਰੀ ਸਿੱਖਿਆ ਸੰਸਥਾਵਾਂ ਵਿਚ ਸ਼ਾਮਲ ਹੈ। ਚਿਤਕਾਰਾ ਇੰਟਰਨੈਸ਼ਨਲ ਸਕੂਲਾਂ ਦੀ ਉਪ ਪ੍ਰਧਾਨ ਡਾ. ਨਿਯਤੀ ਚਿਤਕਾਰਾ ਨੇ ਕਿਹਾ ਕਿ ਇਹ ਸਨਮਾਨ ਸਾਡੇ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ ਵਾਤਾਵਰਨ ਸੁਰੱਖਿਆ ਨੂੰ ਹਰ ਵਿਦਿਆਰਥੀ ਦੀ ਸਿੱਖਿਆ ਦਾ ਅਹਿਮ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਇਹ ਉਪਲਬਧੀ ਸਾਡੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸਹਾਇਕ ਸਟਾਫ਼ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ, ਜਿਨ੍ਹਾਂ ਨੇ ਜ਼ਿੰਮੇਵਾਰ ਸੋਚ ਅਤੇ ਸਕਾਰਾਤਮਕ ਬਦਲਾਅ ਦੀ ਸੰਸਕ੍ਰਿਤੀ ਨੂੰ ਮਜ਼ਬੂਤ ਕੀਤਾ ਹੈ। ਦੱਸਣਯੋਗ ਹੈ ਕਿ ਵਿਭਾਗ ਵਲੋਂ ਰੈਕਿੰਗ ਲਈ ਮੁਲਾਂਕਣ ਪਾਣੀ ਦੀ ਸੰਭਾਲ, ਸਫ਼ਾਈ, ਕੂੜਾ ਪ੍ਰਬੰਧਨ, ਬੁਨਿਆਦੀ ਸਹੂਲਤਾਂ, ਵਾਤਾਵਰਨ ਸਿੱਖਿਆ, ਵਿਹਾਰਕ ਬਦਲਾਅ ਅਤੇ ਮਿਸ਼ਨ ਲਾਈਫ਼ ਵਰਗੀਆਂ ਸ਼੍ਰੇਣੀਆਂ ਵਿਚ ਕੀਤਾ ਗਿਆ ਸੀ। ਚਿਤਕਾਰਾ ਇੰਟਰਨੈਸ਼ਨਲ ਸਕੂਲ ਨੇ ਵਰਖਾ ਜਲ ਸੰਭਾਲ ਪ੍ਰਣਾਲੀ, ਪਾਣੀ ਦੀ ਗੁਣਵੱਤਾ ਦੀ ਨਿਯਮਿਤ ਜਾਂਚ, ਸਾਫ਼-ਸੁਥਰੇ ਅਤੇ ਹਰ ਕਿਸੇ ਲਈ ਸੁਵਿਧਾਜਨਕ ਪਖਾਨੇ, ਨਵਿਆਉਣਯੋਗ ਊਰਜਾ ਦੀ ਵਰਤੋਂ, ਪਾਣੀ ਦੀ ਬਚਤ ਵਾਲੀਆਂ ਸਹੂਲਤਾਂ ਅਤੇ ਸਰਗਰਮ ਈਕੋ ਕਲੱਬ ਗਤੀਵਿਧੀਆਂ ਰਾਹੀਂ ਹਰ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਨੇ ਵਾਤਾਵਰਨ ਸੁਰੱਖਿਆ ਨੂੰ ਸਿਰਫ਼ ਖ਼ਾਸ ਪ੍ਰੋਗਰਾਮਾਂ ਤੱਕ ਸੀਮਿਤ ਨਹੀਂ ਰੱਖਿਆ, ਸਗੋਂ ਇਸ ਨੂੰ ਪੜ੍ਹਾਈ, ਰੋਜ਼ਾਨਾ ਦੀਆਂ ਗਤੀਵਿਧੀਆਂ ਅਤੇ ਪੂਰੇ ਕੈਂਪਸ ਦੀ ਕਾਰਜ-ਪ੍ਰਣਾਲੀ ਦਾ ਹਿੱਸਾ ਬਣਾਇਆ ਹੈ।
Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਅਟੈਚੀ ਮਰਡਰ ਕੇਸ ਸਿਆਸੀ ਪਿਛੋਕੜ ਵਾਲੀ ਸੀਰਤ ਕੌਰ ਨੂੰ ਪਤੀ ਏਕਮ ਸਿੰਘ ਢਿੱਲੋਂ ਦੀ ਹੱਤਿਆ ਦੇ ਮਾਮਲੇ ’ਚ ਸੁਣ... ਅਗਲੀ ਖ਼ਬਰ ਅਲਫ਼ਾਗ੍ਰੈਪ ਮਿਊਚਲ ਫੰਡ 6 ਜੁਲਾਈ ਨੂੰ ‘ਅਲਫ਼ਾਗ੍ਰੈਪ ਮਲਟੀ ਐਸੇਟ ਐਲੋਕੇਸ਼ਨ ਫੰਡ’ ਲਾਂਚ ਕਰੇਗਾ
Ad Position 24
No active advertisement