23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਖੇਤਾਂ 'ਚ ਲਹਿਰਾਉਂਦੀਆਂ ਸੋਨੇ ਰੰਗੀਆਂ ਕਣਕਾਂ 'ਤੇ ਕਾਲੀਆਂ ਘਟਾਵਾਂ ਦਾ ਕਹਿਰ ਮੰਡਰਾਉਣ ਲੱਗਾ

Ad Position 21
No active advertisement
ਅਜੀਤ ਡੈਸਕ 04-04-2026
ਅੰਮਿ੍ਤਸਰ/ਚੰਡੀਗੜ੍ਹ, 3 ਅਪ੍ਰੈਲ (ਹਰਮਿੰਦਰ ਸਿੰਘ, ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਹਰਿਆਣਾ ਦੇ ਕਈ ਇਲਾਕਿਆਂ 'ਚ ਤੇਜ਼ ਹਵਾਵਾਂ ਚੱਲਣ ਅਤੇ ਗਰਜ ਚਮਕ ਦੇ ਨਾਲ ਪੈਣ ਵਾਲੇ ਮੀਂਹ ਅਤੇ ਗੜਿਆਂ ਨੇ ਕਿਸਾਨਾਂ ਦੀ ਚਿੰਤਾਵਾਂ ਵਧਾ ਦਿੱਤੀਆਂ ਹਨ | ਖੇਤਾਂ 'ਚ ਲਹਿਰਾਉਂਦੀਆਂ ਸੋਨੇ ਰੰਗੀਆਂ ਕਣਕਾਂ 'ਤੇ ਕਾਲੇ ਬੱਦਲ ਕਹਿਰ ਬਣ ਕੇ ਵਰ੍ਹ ਰਹੇ ਹਨ | ਮੌਸਮ ਵਿਭਾਗ ਵਲੋਂ ਅਗਲੇ ਦਿਨਾਂ ਵਿਚ ਵੀ ਇਨ੍ਹਾਂ ਦੋਵੇਂ ਸੂਬਿਆਂ 'ਚ ਤੇਜ਼ ਹਵਾਵਾਂ ਚੱਲਣ ਅਤੇ ਗਰਜ ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਅਤੇ ਅਗਲੇ 24 ਘੰਟਿਆਂ ਲਈ ਮੌਸਮ ਵਿਭਾਗ ਵਲੋਂ ਮੀਂਹ, ਹਨ੍ਹੇਰੀਆਂ ਨੂੰ ਲੈ ਕੇ ਓਾਰੇਂਜ ਅਲਰਟ ਜਾਰੀ ਕੀਤਾ ਗਿਆ ਹੈ | ਜਿਸ ਨੂੰ ਲੈ ਕੇ ਕਿਸਾਨਾਂ ਦੇ ਚਿਹਰਿਆਂ 'ਤੇ ਬੇਚੈਨੀ ਬਣੀ ਹੋਈ ਹੈ | ਪੰਜਾਬ ਦੇ ਕਈ ਇਲਾਕਿਆਂ 'ਚ ਲੰਘੇ 24 ਘੰਟਿਆਂ 'ਚ ਹਲਕੀ ਬਰਸਾਤ ਹੋਣ ਦੀ ਇਤਲਾਹ ਹੈ | ਅੰਮਿ੍ਤਸਰ ਦੇ ਕਈ ਇਲਾਕਿਆਂ 'ਚ ਗੜ੍ਹੇ ਵੀ ਪਏ ਹਨ | ਇਸ ਦੌਰਾਨ ਸ਼ੁਕਰਵਾਰ ਸ਼ਾਮ 5.30 ਵਜੇ ਤੱਕ ਬਠਿੰਡਾ 'ਚ 3 ਤੋਂ 4 ਮਿਲੀਮੀਟਰ, ਫਾਜ਼ਿਲਕਾ 'ਚ 14 ਮਿਲੀਮੀਟਰ, ਪਠਾਨਕੋਟ 'ਚ 9.5 ਮਿਲੀਮੀਟਰ, ਅੰਮਿ੍ਤਸਰ 'ਚ 1.3 ਮਿਲੀਮੀਟਰ ਤੱਕ ਬਰਸਾਤ ਦਰਜ ਕੀਤੀ ਗਈ | ਇਸੇ ਤਰ੍ਹਾਂ ਹਰਿਆਣਾ ਸਿਰਸਾ 'ਚ 7.5 ਮਿਲੀਮੀਟਰ ਤੋਂ ਲੈ ਕੇ 25.5 ਮਿਲੀਮੀਟਰ ਤੱਕ ਮੀਂਹ ਦਰਜ ਕੀਤਾ ਗਿਆ ਹੈ | ਅਗਲੇ 24 ਘੰਟਿਆਂ 'ਚ ਹਰਿਆਣਾ 'ਚ ਵੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ | ਇਸ ਤੋਂ ਇਲਾਵਾ 7 ਅਤੇ 8 ਅਪੈ੍ਰਲ ਨੂੰ ਪੰਜਾਬ ਦੇ ਕੁਝ ਇਲਾਕਿਆਂ 'ਚ ਗਰਜ ਚਮਕ ਨਾਲ ਮੀਂਹ ਪੈਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟ ਕਰਦੇ ਹੋਏ ਮੌਸਮ ਵਿਭਾਗ ਵਲੋਂ ਇਨ੍ਹਾਂ ਦਿਨਾਂ ਲਈ ਯੈੱਲੋ ਅਲਰਟ ਜਾਰੀ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਡਾ. ਬਲਬੀਰ ਸਿੰਘ ਤੇ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਸਟੇਟ ਟਾਸਕ ਫੋਰਸ ਮੀਟਿੰਗ <br/> ਅਗਲੀ ਖ਼ਬਰ ਰਾਜਿੰਦਰ ਰਾਜੀ ਬਿਲਿੰਗ ਭਾਈ ਘਨੱਈਆ ਜੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਅਮਲੋਹ ਦੇ ਪ੍ਰਧਾਨ ਬਣੇ
Ad Position 24