ਨਵੀਂ ਦਿੱਲੀ, 27 ਜੁਲਾਈ (ਪੀਟੀਆਈ): ਭਾਰਤ ਦੀ ਪਹਿਲੀ ਨਿੱਜੀ ਤੌਰ ’ਤੇ ਵਿਕਸਿਤ ਆਰਬਿਟਲ-ਕਲਾਸ ਰਾਕੇਟ ਵਿਕਰਮ-1 ਦੀ ਸਫਲ ਲਾਂਚਿੰਗ ਤੋਂ ਬਾਅਦ ਸਕਾਈਰੂਟ ਏਅਰੋਸਪੇਸ ਦੇ ਸੰਸਥਾਪਕਾਂ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੰਪਨੀ ਦੇ ਸੰਸਥਾਪਕਾਂ ਦੀ ਊਰਜਾ, ਮਹੱਤਵਾਕਾਂਕਸ਼ਾ ਤੇ ਸਕਾਰਾਤਮਕ ਸੋਚ ਭਾਰਤ ਦੇ ਨਿੱਜੀ ਅੰਤਰਿਕਸ਼ ਖੇਤਰ ਦੀ ਜੀਵੰਤਤਾ ਨੂੰ ਦਰਸਾਉਂਦੀ ਹੈ । ਉਨ੍ਹਾਂ ਨੇ ਐਕਸ ’ਤੇ ਲਿਖਿਆ। ਸਕਾਈਰੂਟ ਏਅਰੋਸਪੇਸ ਦੇ ਪਵਨ ਚੰਦਾਨਾ ਅਤੇ ਨਾਗਾ ਭਾਰਤ ਡਾਕਾ ਨਾਲ ਬਹੁਤ ਹੀ ਵਧੀਆ ਮੁਲਾਕਾਤ ਹੋਈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਗੱਲਬਾਤ ਦੌਰਾਨ ਵਿਕਰਮ-1 ਦੀ ਸਫਲਤਾ ਮੁੱਖ ਵਿਸ਼ਾ ਰਹੀ । ਇਸ ਤੋਂ ਇਲਾਵਾ, ਭਾਰਤ ਦੇ ਅੰਤਰਿਕਸ਼ ਖੇਤਰ ਦੇ ਭਵਿੱਖ ਅਤੇ ਹੋਰ ਕਈ ਮਹੱਤਵਪੂਰਨ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਕੰਪਨੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਅੰਤਰਿਕਸ਼ ਤਕਨਾਲੋਜੀ, ਲੰਬੇ ਸਮੇਂ ਦੀ ਯੋਜਨਾ ਅਤੇ ਭਾਰਤ ਦੇ ਨਿੱਜੀ ਅੰਤਰਿਕਸ਼ ਖੇਤਰ ਵਿਚ ਮੌਜੂਦ ਮੌਕਿਆਂ ਬਾਰੇ ਵੀ ਚਰਚਾ ਕੀਤੀ।
ਸਕਾਈਰੂਟ ਏਅਰੋਸਪੇਸ ਦੇ ਸੰਸਥਾਪਕਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
ਅਜੀਤ ਡੈਸਕ
28-07-2026