ਸੰਗਰੂਰ, 12 ਜੂਨ (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਰਿਪਦਮਨ ਸਿੰਘ ਢਿੱਲੋਂ ਨੇ ਇੱਥੇ ਸਾਂਝੀ ਪੈੱ੍ਰਸ ਕਾਨਫ਼ਰੰਸ ਕਰਦਿਆਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਇਸ ਮਹੀਨੇ ਤਕ ਮੁਕੰਮਲ ਕਰਨ ਦਾ ਐਲਾਨ ਕੀਤਾ | ਉਨ੍ਹਾਂ ਜ਼ਿਲ੍ਹਾ ਸੰਗਰੂਰ ਨਾਲ ਤਿੰਨ ਅਸੈਂਬਲੀ ਹਲਕਿਆਂ ਦੇ 21 ਸਰਕਲ ਪ੍ਰਧਾਨਾਂ ਦੇ ਨਾਵਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਤੇ ਪਾਰਟੀ ਦੇ ਪੰਥ ਤੇ ਪੰਜਾਬ ਦੇ ਹੱਕਾਂ ਦੀ ਢੁੱਕਵੀ ਪੈਰਵੀ ਕਰਨ ਵਾਲੇ ਐਲਾਨਨਾਮੇ ਨੂੰ ਆਮ ਲੋਕਾਂ ਤਕ ਪਹੁੰਚਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨਾਂ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਰੋਗਲਾ, ਮਲਕੀਤ ਸਿੰਘ ਚੰਗਾਲ ਪਾਰਟੀ ਦੇ ਜਨਰਲ ਸਕੱਤਰ ਕੇਵਲ ਸਿੰਘ ਜਲਾਨ, ਇੰਦਰਜੀਤ ਸਿੰਘ ਤੂਰ, ਰਣਧੀਰ ਸਿੰਘ ਸਮੂਰਾ, ਹਰਪ੍ਰੀਤ ਸਿੰਘ ਢੀਂਡਸਾ, ਕੌਰ ਸਿੰਘ ਮੋੜਾਂ, ਭੁਪਿੰਦਰ ਸਿੰਘ ਘੁਮਾਣ, ਭੀਮਸੈਨ ਗਰਗ, ਗੁਰਸੰਤ ਸਿੰਘ ਭੁਟਾਲ, ਭਗਵਾਨ ਸਿੰਘ ਢਡੋਲੀ, ਕੁਲਵੰਤ ਸਿੰਘ ਜੌਲੀਆਂ, ਜੀਤੀ ਜਨਾਲ, ਜੀਵਨ ਗਰਗ, ਛੱਜੂ ਸਿੰਘ ਧਾਲੀਵਾਲ, ਸੁਖਜਿੰਦਰ ਸਿੰਘ ਸਿੰਧੜਾਂ, ਗੁਰਮੀਤ ਸਿੰਘ ਜੌਹਲ, ਵਰਿੰਦਰਪਾਲ ਸਿੰਘ ਟੀਟੂ ਮੌਜੂਦ ਸਨ | ਜਾਰੀ ਕੀਤੀ ਸੂਚੀ ਅਨੁਸਾਰ ਪ੍ਰਧਾਨਾਂ ਵਿੱਚ ਦਿੜ੍ਹਬਾ ਦਿੜ੍ਹਬਾ (ਸ਼ਹਿਰੀ) ਜਥੇਦਾਰ ਕਸ਼ਮੀਰ ਸਿੰਘ, ਸੰਗਰੂਰ ਸੰਗਰੂਰ-1 ਅਮਰਜੀਤ ਪਾਲ ਸਿੰਘ (ਏ.ਪੀ. ਸਿੰਘ ਬਾਬਾ), ਸੰਗਰੂਰ ਸੰਗਰੂਰ-2 ਨਰਿੰਦਰ ਕੁਮਾਰ ਵਿੱਕੀ, ਸੰਗਰੂਰ ਭਵਾਨੀਗੜ੍ਹ ਪ੍ਰੇਮ ਚੰਦ ਗਰਗ ਸਾਬਕਾ ਪ੍ਰਧਾਨ ਨਗਰ ਕੌਂਸਲ ਭਵਾਨੀਗੜ੍ਹ, ਲਹਿਰਾ ਲਹਿਰਾ ਜਸਵੰਤ ਸਿੰਘ ਹੈਪੀ, ਲਹਿਰਾ ਮੂਨਕ ਕਾਬਲ ਸਿੰਘ ਸੇਖੋਂ, ਲਹਿਰਾ ਖਨੋਰੀ ਰਜੇਸ਼ ਕੁਮਾਰ ਰੱਜਾ, ਦਿੜ੍ਹਬਾ ਦਿੜ੍ਹਬਾ (ਦਿਹਾਤੀ) ਭੀਮ ਸਿੰਘ ਕੜਿਆਲ, ਦਿੜ੍ਹਬਾ ਮਹਿਲਾਂ ਮਹਿੰਦਰ ਸਿੰਘ ਰੋਡਾ (ਸਾਬਕਾ ਸਰਪੰਚ), ਦਿੜ੍ਹਬਾ ਛਾਜਲੀ ਬਿੱਕਰਜੀਤ ਸਿੰਘ ਵਿੱਕੀ (ਛਾਜਲੀ), ਦਿੜ੍ਹਬਾ ਕੋਹਰੀਆਂ ਹਰਮੀਤ ਸਿੰਘ (ਲਾਡਬੰਨਜਾਰਾ ਕਲਾ), ਦਿੜ੍ਹਬਾ ਗਾਗਾ ਰਾਮ ਸਿੰਘ ਖੋਖਰ (ਸਾਬਕਾ ਸਰਪੰਚ), ਦਿੜ੍ਹਬਾ ਧਰਮਗੜ੍ਹ ਭੋਲਾ ਸਿੰਘ (ਹੰਬਲਵਾਸ ਜਖੇਪਲ), ਸੰਗਰੂਰ ਸੰਗਰੂਰ (ਦਿਹਾਤੀ) ਲਖਵਿੰਦਰ ਸਿੰਘ (ਲੱਖਾ ਚੰਗਾਲ), ਸੰਗਰੂਰ ਨਦਾਮਪੁਰ ਧਨਮਿੰਦਰ ਸਿੰਘ ਭੱਟੀਵਾਲ (ਸਾਬਕਾ ਸਰਪੰਚ), ਸੰਗਰੂਰ ਘਰਾਚੋ ਮਿਸ਼ਰਾ ਸਿੰਘ ਬਟੜਿਆਣਾ (ਸਾਬਕਾ ਸਰਪੰਚ), ਲਹਿਰਾ ਲਹਿਰਾ (ਦਿਹਾਤੀ) ਸੁਖਵਿੰਦਰ ਸਿੰਘ ਬਿੱਲੂ (ਖੰਡੇਬਾਦ), ਲਹਿਰਾ ਬੱਲਰਾਂ ਗੁਰਦੀਪ ਸਿੰਘ ਕੋਟੜਾ (ਸਾਬਕਾ ਚੇਅਰਮੈਨ), ਲਹਿਰਾ ਮੂਨਕ (ਦਿਹਾਤੀ) ਗੁਰਮੀਤ ਸਿੰਘ ਹਾਂਡਾ (ਸਾਬਕਾ ਸਰਪੰਚ), ਲਹਿਰਾ ਭੁਟਾਲ ਕਲਾਂ ਚਮਕੋਰ ਸਿੰਘ ਬਾਦਲਗੜ੍ਹ (ਸਾਬਕਾ ਚੇਅਰਮੈਨ) ਅਤੇ ਲਹਿਰਾ ਖਨੌਰੀ (ਦਿਹਾਤੀ) ਚੋਧਰੀ ਨਫਾ ਸਿੰਘ ਭੁਲਣ ਸ਼ਾਮਲ ਹਨ |