ਬਰਨਾਲਾ, 2 ਮਈ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਵਿਖੇ ਮਾਂ ਦਿਵਸ ਨੂੰ ਸਮਰਪਿਤ ਪੰਜਾਬੀ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਸ ਵਿਚ ਦਸਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਪ੍ਰਤੀ ਪਿਆਰ, ਸ਼ਰਧਾ ਅਤੇ ਸ਼ੁਕਰਗੁਜ਼ਾਰੀ ਪ੍ਰਗਟ ਕਰਦੇ ਹੋਏ ਦਿਲੋਂ ਭਾਸ਼ਣ ਦਿੱਤੇ | ਇਸ ਮੁਕਾਬਲੇ ਦਾ ਉਦੇਸ਼ ਬੱਚਿਆਂ ਵਿਚ ਭਾਵਨਾਤਮਕ ਅਤੇ ਸਮਾਜਿਕ ਜਾਗਰੂਕਤਾ ਪੈਦਾ ਕਰਨਾ ਸੀ | ਪਿ੍ੰਸੀਪਲ ਦਲਜੀਤ ਸਿੰਘ ਨੇ ਕਿਹਾ ਕਿ ਮਾਂ ਨੂੰ ਰੱਬ ਦਾ ਦੂਜਾ ਨਾਂਅ ਕਿਹਾ ਜਾਂਦਾ ਹੈ, ਇਸ ਕਰ ਕੇ ਆਪਣੀਆਂ ਮਾਵਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ | ਮੁਕਾਬਲੇ 'ਚ ਹਰਸੀਰਤ ਕੌਰ ਅਤੇ ਰਮਨੀਤ ਕੌਰ ਨੇ ਪਹਿਲਾ, ਗਾਇਤਰੀ ਜੈਨ ਨੇ ਦੂਜਾ ਅਤੇ ਅਨਮੋਲਪ੍ਰੀਤ ਕੌਰ ਅਤੇ ਦਿਕਸ਼ਾ ਬੱਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |