ਬਰਨਾਲਾ, 2 ਮਈ (ਰਾਜ ਪਨੇਸਰ)-ਪੰਜਾਬ ਅੰਦਰ ਚੁਟਕਲੇ ਸੁਣਾ ਕੇ ਆਈ 'ਆਪ' ਸਰਕਾਰ ਨੂੰ ਪੰਜਾਬੀ 2027 ਵਿਚ ਰੁਖ਼ਸਤ ਕਰਨ ਲਈ ਤਿਆਰ ਬੈਠੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ ਅਤੇ ਕਾਂਗਰਸ ਕਿਸਾਨ ਸੈਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ ਨੇ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਈ ਸਿਆਸੀ ਪਾਰਟੀਆਂ ਨੇ ਰਾਜ ਕੀਤਾ ਹੈ | ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਪੰਜਾਬੀਆਂ ਦਾ ਦੱੁਖ ਸਿਰਫ਼ ਕਾਂਗਰਸ ਪਾਰਟੀ ਨੇ ਹੀ ਸਮਝਿਆ ਹੈ | ਪੰਜਾਬ 'ਚੋਂ ਭਿ੍ਸ਼ਟਾਚਾਰ, ਬੇਰੁਜ਼ਗਾਰੀ, ਗੈਂਗਸਟਰਵਾਦ ਸਿਰਫ਼ ਕਾਂਗਰਸ ਪਾਰਟੀ ਨੇ ਹੀ ਖ਼ਤਮ ਕੀਤਾ ਸੀ | ਸ੍ਰੀ ਲੋਟਾ ਅਤੇ ਗਰੇਵਾਲ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਲੋਕਾਂ ਨੂੰ ਚੁਟਕਲੇ ਸੁਣਾ ਕੇ ਸੱਤਾ 'ਚ ਆਈ 'ਆਪ' ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੋ ਚੱੁਕੀ ਹੈ | ਬੇਰੁਜ਼ਗਾਰੀ ਕਾਰਨ ਪੰਜਾਬ ਦਾ ਭਵਿੱਖ ਸੜਕਾਂ ਤੇ ਧਰਨਿਆਂ 'ਚ ਰੁਲ ਰਿਹਾ ਹੈ | ਨਸ਼ਾ ਘਰ-ਘਰ ਪਹੁੰਚ ਚੱੁਕਿਆ ਹੈ | ਅੱਧੀ ਪੰਜਾਬ ਦੀ ਜਵਾਨੀ ਵਿਦੇਸ਼ 'ਚ ਚਲੀ ਗਈ ਰਹਿੰਦੀ ਖੂੰਹਦੀ ਜਵਾਨੀ ਨਸ਼ਿਆਂ ਦੇ ਛੇਵੇਂ ਦਰਿਆ 'ਚ ਡੱੁਬ ਚੱੁਕੀ ਹੈ | ਆਏ ਦਿਨ ਪੰਜਾਬ ਅੰਦਰ ਵਪਾਰੀਆਂ ਨੂੰ ਗੈਂਗਸਟਰਵਾਦਾਂ ਵਲੋਂ ਫਿਰੋਤੀਆਂ ਦਾ ਫ਼ੋਨ ਆ ਰਹੇ ਹਨ | ਜਿਸ ਕਰ ਕੇ ਪੰਜਾਬ ਅੰਦਰ ਵਪਾਰੀ ਆਪਣਾ ਕਾਰੋਬਾਰ ਬੰਦ ਕਰ ਕੇ ਦੂਜੇ ਸੂਬਿਆਂ 'ਚ ਜਾ ਰਹੇ ਹਨ | ਉਨ੍ਹਾਂ ਕਿਹਾ ਕਿ 'ਆਪ' ਦੇ ਝੂਠੇ ਵਾਅਦਿਆਂ ਤੋਂ ਪੰਜਾਬੀ ਅੱਕ ਚੱੁਕੇ ਹਨ | ਜੋ 2027 ਵਿਚ 'ਆਪ' ਸਰਕਾਰ ਨੂੰ ਰੁਖ਼ਸਤ ਕਰਨ ਲਈ ਪੱਕਾ ਮਨ ਬਣਾ ਚੱੁਕੇ ਹਨ | ਹੁਣ ਪੰਜਾਬ ਅੰਦਰ ਕਾਂਗਰਸ ਪਾਰਟੀ ਆਪਣੇ ਦਮ 'ਤੇ ਇਕੱਲੀ ਸਰਕਾਰ ਬਣਾਏਗੀ ਤਾਂ ਜੋ ਪੰਜਾਬ ਨੂੰ ਇਕ ਵਾਰ ਫਿਰ ਤੋਂ ਤਰੱਕੀ ਦੀਆਂ ਬੁਲੰਦੀਆਂ ਤੱਕ ਲਿਜਾਇਆ ਜਾ ਸਕੇ |