* ਗੁਪਤ ਕਾਲ ਵਿਚ ਅਧਿਆਪਕ ਨੂੰ 'ਆਚਾਰੀਆ' ਵੀ ਕਿਹਾ ਜਾਂਦਾ ਸੀ।
* ਪੰਜਾਬੀ ਲੋਕ-ਸੰਗੀਤ ਦੀਆਂ ਪ੍ਰਸਿੱਧ ਵੰਨਗੀਆਂ ਟੱਪਾ, ਮਾਹੀਆ, ਛੱਲਾ, ਜੁਗਨੀ, ਸੰਮੀ ਤੇ ਜਿੰਦੂਆ ਹਨ।
* ਉਰਦੂ ਪਾਕਿਸਤਾਨ ਦੀ ਲੋਕਪ੍ਰਿਆ ਜ਼ੁਬਾਨ ਹੈ।
* ਪੰਜਾਬ ਰਾਜ ਦਾ ਨਾਂਅ ਵੀ ਉਰਦੂ ਪਿਛੇਤਰ ਆਬ ਤੋਂ ਬਣਿਆ ਹੈ।
* ਬਾਬਾ ਬੁੱਲ੍ਹੇਸ਼ਾਹ ਦਾ ਅਸਲ ਨਾਂਅ 'ਅਬਦੁੱਲਾ' ਸੀ।
* ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂਅ 'ਭਾਈ ਲਹਿਣਾ ਜੀ' ਸੀ।
* ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਂਅ ਭਾਈ ਜੇਠਾ ਜੀ ਸੀ।
* 'ਕਿੱਸਾ' ਸ਼ਬਦ ਅਰਬੀ ਭਾਸ਼ਾ ਵਿਚੋਂ ਆਇਆ ਹੈ।
* 'ਪੌਹ ਰਿਧੀ ਮਾਘ ਖਾਧੀ' ਅਖਾਉਤ ਦਾ ਸੰਬੰਧ ਲੋਹੜੀ ਤੇ ਮਾਘੀ ਦੇ ਤਿਉਹਾਰ ਨਾਲ ਹੈ।
* 'ਪਾਣੀ ਵਾਰ ਬੰਨੇ ਦੀਏ ਮਾਏ' ਲੋਕ ਗੀਤ ਡੋਲੀ ਦੇ ਘਰ ਆਉਣ ਸਮੇਂ ਗਾਇਆ ਜਾਂਦਾ ਹੈ।
* 'ਅੱਲ੍ਹੜ ਬੱਲੜ ਬਾਵੇ ਦਾ, ਬਾਵਾ ਪੂਣੀਆਂ ਲਿਆਵੇਗਾ' ਦਾ ਸੰਬੰਧ ਲੋਰੀ ਗੀਤ ਨਾਲ ਹੈ।
* 'ਢੋਲਾ' ਵੀ ਗਿੱਧੇ ਵਾਂਗ ਲਹਿੰਦੇ ਪੰਜਾਬ ਦਾ ਲੋਕ-ਗੀਤ ਹੈ।
* 'ਛੰਦ' ਮੂਲ ਰੂਪ ਵਿਚ ਵਿਆਹ ਸਮੇਂ ਗਾਇਆ ਜਾਣ ਵਾਲਾ ਲੋਕ-ਗੀਤ ਹੈ।
* 'ਅਲਾਹੁਣੀ' ਇਕ ਸੋਗਮਈ ਗੀਤ ਹੈ, ਜਿਹੜਾ ਕਿ ਮ੍ਰਿਤਕ ਸੰਸਕਾਰ ਨਾਲ ਸੰਬੰਧਿਤ ਹੈ।
* ਪੰਜਾਬੀ ਵਿਚ ਮੁਸ਼ਾਇਰੇ ਨੂੰ 'ਕਵੀ ਦਰਬਾਰ' ਵੀ ਆਖਿਆ ਜਾਂਦਾ ਹੈ।
* ਪੰਜਾਬੀ ਵਿਚ ਸਲੋਕ ਦੀ ਸਭ ਤੋਂ ਪਹਿਲੀ ਵਰਤੋਂ ਬਾਬਾ ਫਰੀਦ ਜੀ ਦੀ ਬਾਣੀ ਵਿਚ ਹੋਈ ਹੈ।
* 'ਜੰਗਨਾਮਾ' ਫਾਰਸੀ ਭਾਸ਼ਾ ਦਾ ਪ੍ਰਸਿੱਧ ਕਾਵਿ ਰੂਪ ਹੈ।
-ਸਰਕਾਰੀ ਸੈਕੰਡਰੀ ਸਕੂਲ ਵਡਾਲੀ ਗੁਰੂ।
ਮੋਬਾਈਲ : 96462-09088