02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪਿਆਰੀ ਮਾਂ ਬੋਲੀ

Ad Position 21
repet_subhas-goyals [Copy P29]
ਅਜੀਤ ਡੈਸਕ 21-02-2026

ਧੁਰ ਦਰਗਾਹੋਂ ਆਈ ਪਿਆਰੀ ਮਾਂ ਬੋਲੀ।
ਮਾਂ ਦੀ ਮਮਤਾ ਜਾਈ ਪਿਆਰੀ ਮਾਂ ਬੋਲੀ।

ਬੱਚੇ ਦੇ ਬੋਲਾਂ ਤੋਂ ਲੈ ਕੇ ਅਰਥੀ ਤੱਕ।
ਸਤਿਅਮ, ਸੁੰਦਰ, ਵਿਦਿਆ, ਭਗਤੀ, ਸ਼ਕਤੀ ਤੱਕ।
ਜੀਵਨ ਦੀ ਸ਼ਹਿਨਾਈ ਪਿਆਰੀ ਮਾਂ ਬੋਲੀ।
ਮਾਂ ਦੀ ਮਮਤਾ ਜਾਈ ਪਿਆਰੀ ਮਾਂ ਬੋਲੀ
ਸੂਰਜ ਵਾਂਗੂ ਨੇਰ੍ਹੇ ਵਿਚ ਪ੍ਰਕਾਸ਼ ਕਰੇ।
ਜੰਮਦੇ ਬੱਚੇ ਦੇ ਬੋਲਾਂ ਵਿਚ ਆਸ ਧਰੇ।
ਕਰਦੀ ਪਰਉਪਕਾਰ ਵਿਚਾਰੀ ਮਾਂ ਬੋਲੀ।
ਮਾਂ ਦੀ ਮਮਤਾ ਜਾਈ ਪਿਆਰੀ ਮਾਂ ਬੋਲੀ
ਚੌਰਾਸੀ ਲੱਖ ਜੂਨ 'ਚ ਇਸ ਦਾ ਵਾਸਾ ਹੈ।
ਬੱਚੇ ਦੀ ਕਿਲਕਾਰੀ ਵਰਗਾ ਹਾਸਾ ਹੈ।
ਰੱਬ ਨੇ ਖੂਬ ਬਣਾਈ ਪਿਆਰੀ ਮਾਂ ਬੋਲੀ।
ਮਾਂ ਦੀ ਮਮਤਾ ਜਾਈ ਪਿਆਰੀ ਮਾਂ ਬੋਲੀ।
ਇਸ ਦੇ ਨਾਲ ਹੀ ਬੰਦੇ ਦੀ ਪਹਿਚਾਣ ਬਣੇ।
ਮਾਨ ਬਣੇ ਤੇ ਆਣ ਬਣੇ ਤੇ ਸ਼ਾਨ ਬਣੇ।
ਜਿਸ ਨੇ ਵੀ ਹੈ ਪਾਈ ਪਿਆਰੀ ਮਾਂ ਬੋਲੀ।
ਮਾਂ ਦੀ ਮਮਤਾ ਜਾਈ ਪਿਆਰੀ ਮਾਂ ਬੋਲੀ।
ਇਸ ਦੇ ਦੁੱਧ ਵਿਚ ਨੂਰ ਅਲੌਕਿਕ ਸ਼ਕਤੀ ਹੈ।
ਬੰਦੇ ਦੀ ਬੱਸ ਇਸੇ ਕਰਕੇ ਹਸਤੀ ਹੈ।
ਵਰ੍ਹਦੀ ਬੱਦਲੀ ਛਾਈ ਪਿਆਰੀ ਮਾਂ ਬੋਲੀ।
ਮਾਂ ਦੀ ਮਮਤਾ ਜਾਈ ਪਿਆਰੀ ਮਾਂ ਬੋਲੀ।
ਇਸ ਦੇ ਲੱਖਾਂ ਰਿਸ਼ਤੇ ਇਕ ਹੀ ਖੂਨ ਰਵੇ।
ਯੁੱਗ-ਯੁੱਗ ਜੀਵੇ ਸ਼ਾਲਾ ਜੱਗ ਤੇ ਖੂਬ ਪਲੇ।
ਮਾਮੀ, ਚਾਚੀ, ਤਾਈ ਪਿਆਰੀ ਮਾਂ ਬੋਲੀ।
ਮਾਂ ਦੀ ਮਮਤਾ ਜਾਈ ਪਿਆਰੀ ਮਾਂ ਬੋਲੀ।
'ਬਾਲਮ' ਇਸ ਦੀ ਪੂਜਾ ਜਿਸ ਨੇ ਕੀਤੀ ਹੈ।
ਸੁੱਖਾਂ ਦੇ ਵਿਚ ਉਸ ਦੀ ਜ਼ਿੰਦਗੀ ਬੀਤੀ ਹੈ।
ਬਰਕਤ, ਮਿਹਰ ਲਿਆਈ ਪਿਆਰੀ ਮਾਂ ਬੋਲੀ।
ਮਾਂ ਦੀ ਮਮਤਾ ਜਾਈ ਪਿਆਰੀ ਮਾਂ ਬੋਲੀ।

-ਬਲਵਿੰਦਰ 'ਬਾਲਮ'
ਗੁਰਦਾਸਪੁਰ
ਓਂਕਾਰ ਨਗਰ, ਗੁਰਦਾਸਪੁਰ ਪੰਜਾਬ
ਮੋਬਾਈਲ : 98156-25409

Ad Position 22
No active advertisement
ਪਿਛਲੀ ਖ਼ਬਰ ਅਨਮੋਲ ਵਚਨ : ਵਿਸ਼ਵਾਸ ਬਾਰੇ ਅਗਲੀ ਖ਼ਬਰ 21-02-26
Ad Position 24