01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਬਾਹਲੀ ਬਾਹਲੀ ਕਰਿਓ ਪੜ੍ਹਾਈ

Ad Position 21
repet_subhas-goyals [Copy P29]
ਅਜੀਤ ਡੈਸਕ 21-02-2026

ਬਾਹਲੀ ਬਾਹਲੀ ਕਰਿਓ
ਪੜ੍ਹਾਈ ਬੱਚਿਓ।
ਫਿਰ ਜੀਵਨ 'ਚ ਹੋਵੇ
ਰੁਸ਼ਨਾਈ ਬੱਚਿਓ।
ਬਾਹਲੀ ਬਾਹਲੀ ਕਰਿਓ....।

ਵਿੱਦਿਆ ਦੇ ਬਿਨਾਂ ਹਨ੍ਹੇਰਾ
ਹੀ ਹਨ੍ਹੇਰਾ ਹੈ।
ਗਿਆਨ ਦਾ ਚਾਨਣ ਰਾਹ
ਦਸੇਰਾ ਹੈ।
ਰੱਖਿਓ ਤੁਸੀਂ ਜੋਤ ਜਗਾਈ
ਬੱਚਿਓ।
ਬਾਹਲੀ ਬਾਹਲੀ ਕਰਿਓ....।

ਨਵੇਂ ਸਾਲ ਵਿਚ ਪੇਪਰ ਵੀ
ਆਉਣਗੇ।
ਸਾਰਾ ਹੀ ਸਿਲੇਬਸ ਟੀਚਰ
ਕਰਾਉਣਗੇ।
ਹਰ ਵਿਸ਼ੇ ਦੀ ਕਰਿਓ ਦੁਹਰਾਈ
ਬੱਚਿਓ।
ਬਾਹਲੀ ਬਾਹਲੀ ਕਰਿਓ....।

ਪੜ੍ਹਾਈ ਬਿਨਾਂ ਹੋਰ ਕੋਈ ਕੰਮ
ਦੂਜਾ ਨੀਂ।
ਮਿਹਨਤ ਬਰਾਬਰ ਕੋਈ ਹੋਰ
ਪੂਜਾ ਨੀਂ।
ਮਿਲੇ ਹਰ ਥਾਂ ਮਾਣ ਵਡਿਆਈ
ਬੱਚਿਓ।
ਬਾਹਲੀ ਬਾਹਲੀ ਕਰਿਓ....।

ਸਿਆਣੇ ਬੱਚੇ ਵੱਡਿਆਂ ਦਾ
ਕਹਿਣਾ ਮੰਨਦੇ।
ਚੰਗੀਆਂ ਗੱਲਾਂ ਨੂੰ 'ਪੱਤੋ' ਪੱਲੇ
ਬੰਨਦੇ।
ਕਦੇ ਵੀ ਨਾ ਖਾਣ ਉਕਾਈ
ਬੱਚਿਓ।
ਬਾਹਲੀ ਬਾਹਲੀ ਕਰਿਓ....।

ਫਿਰ ਬਣ ਜਾਣਾ ਥੋਡਾ ਜੀਵਨ
ਵਧੀਆ।
ਬੁਰੀਆਂ ਆਦਤਾਂ ਦਾ ਮੁੱਕ ਜਾਣਾ
ਕਜ਼ੀਆ।
'ਹਰਪ੍ਰੀਤ' ਗੱਲ ਅਜ਼ਮਾਈ
ਬੱਚਿਓ।
ਬਾਹਲੀ ਬਾਹਲੀ ਕਰਿਓ
ਪੜ੍ਹਾਈ ਬੱਚਿਓ।

-ਪਿੰਡ ਪੱਤੋ ਹੀਰਾ ਸਿੰਘ (ਮੋਗਾ)

Ad Position 22
No active advertisement
ਪਿਛਲੀ ਖ਼ਬਰ ਪੱਕਾ ਇਮਤਿਹਾਨ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24