ਸਵਾਲ : 461. 'ਬੀਬੀ ਮਦੀਹਾ ਗੌਹਰ' ਲਾਹੌਰ ਸਾਹਿਤ/ਕਲਾ ਦੇ ਕਿਸ ਖੇਤਰ ਨਾਲ ਜੁੜੀ ਹੋਈ ਹੈ?
462. 'ਨਾਵਲਕਾਰ ਗੁਰਦਿਆਲ ਸਿੰਘ' ਕਿਥੋਂ ਦੇ ਹਨ?
463. ਭਾਅ ਜੀ 'ਗੁਰਸ਼ਰਨ ਸਿੰਘ' ਕਿਉਂ ਪ੍ਰਸਿੱਧ ਹਨ?
464. 'ਗੁਰੂ ਗ੍ਰੰਥ ਸਾਹਿਬ' ਦੇ ਸੰਬੰਧ ਵਿਚ ਪਦ-ਛੇਦ ਤੋਂ ਕੀ ਭਾਵ ਹੈ?
465. 'ਦੇਗ' ਨਾਲਾ ਕਿਹੜੇ ਦੁਆਬੇ ਵਿਚ ਵਗਦਾ ਹੈ?
466. 'ਟਿੰਡ 'ਚ ਕਾਨਾ' ਪਾਉਣ ਦੇ ਕੀ ਅਰਥ ਹੁੰਦੇ ਨੇ?
467. 'ਆਵਾ' ਕੀ ਸ਼ੈਅ ਹੁੰਦੀ ਹੈ?
468. 'ਫਲ੍ਹਾ' ਕਿਸ ਚੀਜ਼ ਦਾ ਨਾਂਅ ਹੈ?
469. 'ਅੱਧੀ ਸੂਰਤ ਹੀਰ ਦੀ ਕੁੱਲ ਦੁਨੀਆ ਨੂੰ ਦਿਸਦੀ ਐ, ਮੇਰੇ ਨੈਣਾਂ ਦੇ ਵਿਚ ਬਹਿ ਕੇ ਵੇਖ ਲੈ ਸਾਰੀ', ਕਿਸ ਕਿੱਸਾਕਾਰ ਦੀਆਂ ਸਤਰਾਂ ਹਨ?
470. 'ਮੇਰਾ ਪਿੰਡ' ਕਿਤਾਬ ਦਾ ਲੇਖਕ ਕੌਣ ਹੈ?
ਜਵਾਬ: 461. ਨਾਟਕ।
462. ਜੈਤੋ ਜ਼ਿਲ੍ਹਾ ਫਰੀਦਕੋਟ।
463. ਅੱਗੇ ਵਧੂ ਨਾਟਕਾਂ ਕਾਰਨ।
464. ਸ਼ਬਦਾਂ ਨੂੰ ਵੱਖੋ-ਵੱਖ ਕਰਕੇ ਲਿਖਣਾ।
465. 'ਰਚਨਾ' ਜ਼ਿਲ੍ਹਾ ਸਿਆਲਕੋਟ ਤੇ ਨਾਰੋਵਾਲ।
466. ਅੜਿੱਕਾ ਪਾਉਣਾ।
467. ਕੱਚੇ ਭਾਂਡੇ ਪਕਾਉਣ ਵਾਲੀ ਘੁਮਿਆਰਾਂ ਦੀ ਵੱਡੀ ਭੱਠੀ।
468. ਕਣਕ ਦੀ ਗਹਾਈ ਕਰਨ ਲਈ ਛਾਪਿਆਂ ਅਤੇ ਲੱਕੜਾਂ ਦੇ ਚੌਖਟੇ ਦਾ ਬਣਿਆ ਵੱਡੇ ਸੁਹਾਗੇ ਵਰਗਾ ਸੰਦ।
469. ਹਜ਼ੂਰਾ ਸਿੰਘ ਬੁਟ੍ਹਾਰੀ ਦੀਆਂ।
470. ਗਿਆਨੀ ਗੁਰਦਿੱਤ ਸਿੰਘ
-ਮੋਬਾਈਲ : +1-647-403-1299
ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
ਅਜੀਤ ਡੈਸਕ
21-02-2026