ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਨਵਾਂ ਸਾਲ : ਕੈਲੰਡਰ ਤੇ ਪਜਾਬ

Ad Position 21
No active advertisement
ਅਜੀਤ ਡੈਸਕ 01-01-2026

* ਡਾ. ਇੰਦਰਜੀਤ ਸਿੰਘ ਗੋਗੋਆਣੀ *

ਹਰ ਸਾਲ ਕੈਲੰਡਰ ਤਾਂ, ਬਦਲੇ ਹੀ ਰਹਿਣੇ
ਆਓ ਕੋਈ ਬਦਲਾਓ ਵੀ, ਕਰਕੇ ਵਿਖਾਈਏ।

ਓਹੀ ਅੰਧ ਵਰਤਾਰਾ, ਨਸ਼ੇ, ਕਤਲੋਗਾਰਤ
ਉਹੀ ਰੋਣੇ-ਧੋਣੇ, ਝੂਠੇ ਸੋਹਲੇ ਕੀ ਗਾਈਏ।

ਲਾਰਿਆਂ ਤੇ ਨਾਅਰਿਆਂ ਤੋਂ, ਅੱਗੇ ਵੀ ਕੁਝ ਹੋਵੇ,
ਕਿਸਾਨੀ ਤੇ ਜਵਾਨੀ ਨੂੰ, ਬਚਾਈਏ ਬਚਾਈਏ।

ਇਸ ਭਾਗਾਂ ਭਰੀ ਧਰਤੀ ਤੋਂ, ਕਿਉਂ ਉੱਡ ਰਹੇ ਪਰਿੰਦੇ,
ਸਭ ਰੰਗਾਂ ਦੇ ਨੀਤੀਵਾਨੋ, ਕੋਈ ਨੀਤੀ ਤਾਂ ਬਣਾਈਏ।

ਇਹ ਮੁਫ਼ਤੋ-ਮੁਫ਼ਤੀ ਨੇ, ਮੁਫ਼ਤ ਰੋਲਤੀਆਂ ਅਣਖਾਂ
ਅਣਖਾਂ ਵਾਲਿਓ ਪੰਜਾਬੀਆਂ ਦੀ, ਅਣਖ ਤਾਂ ਬਚਾਈਏ।

ਹਰ ਨੀਤੀ ਤੇ ਨੀਅਤ ਤੋਂ, ਜੇ ਖ਼ਲਕਤ ਹੈ ਸ਼ੱਕੀ,
ਸਭ ਕਹਿੰਦੇ ਸਿਆਣੇ, ਪਹਿਲਾਂ ਭਰੋਸਾ ਬੰਨ੍ਹਾਈਏ।
ਜਿਥੇ ਸੱਪ ਲੰਘਿਆਂ ਤੋਂ, ਬਹੁਤੇ ਕੁਟਦੇ ਨੇ ਲੀਹਾਂ,
ਉਥੇ ਨਾਗਾਂ ਨੂੰ ਕੀਲਣ ਦੇ, ਮੰਤਰ ਸਿਖਾਈਏ।

ਹੁਣ ਤਾਂ ਅਮਕੇ ਢਮਕੇ ਫੈਲਾਣੇ, ਸਭੇ ਨੇ ਦਾਗੀ,
ਇਤਿਹਾਸ ਵੀ ਹੈ ਸ਼ੀਸ਼ਾ, ਐਵੇਂ ਮੂੰਹ ਨਾ ਲੁਕਾਈਏ।

ਇਹ ਥੱਕੇ ਨੇ ਪੈਰ, ਤੇ ਝਾਂਜਰ ਹੈ ਮੰਗਵੀਂ,
ਗਲ ਕਰਜ਼ੇ ਦਾ ਢੋਲ, ਝੂਠੇ ਭੰਗੜੇ ਕੀ ਪਾਈਏ।

ਜਿਹੜਾ ਬੁੱਕਲ 'ਚ ਸਿਰ ਦੇ ਕੇ, ਲੈਂਦਾ ਹਟਕੋਰੇ,
ਉਸ ਪੰਜਾਬ ਸਿਹੁੰ ਦੇ ਰਲ ਕੇ, ਦੁੱਖ ਤਾਂ ਵੰਡਾਈਏ।

ਨਵੇਂ ਸਾਲ ਵਿਚ, ਨਵਾਂ ਕੁਝ ਸੋਚੀਏ, ਕੁਝ ਕਰੀਏ,
ਰਲ ਪੰਜਾਬੀ, ਪੰਜਾਬ ਨੂੰ, ਸੋਹਣਾ ਪੰਜਾਬ ਬਣਾਈਏ।

-ਮੋਬਾਈਲ : 98159-85559

Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ 'ਚ ਬਣੀਏ ਕਿਸੇ ਦੀ ਮੁਸਕਾਨ ਦਾ ਕਾਰਨ ਅਗਲੀ ਖ਼ਬਰ ਨਵੇਂ ਸਾਲ ਦਿਆ ਸੂਰਜਾ
Ad Position 24
No active advertisement