16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

...ਮੌਕੇ ਤੋਂ ਦੌੜਨ ਵਾਲੇ

Ad Position 21
repet_subhas-goyals [Copy P29]
ਅਜੀਤ ਡੈਸਕ 25-01-2026

ਹਰ ਕੋਈ ਇਸ ਦੁਨੀਆ ਵਿਚ ਆਉਂਦੇ ਸਾਰ ਹੀ ਆਪਣੇ ਕੰਮਾਂ-ਕਾਰਾਂ ਵਿਚ ਉਲਝ ਜਾਂਦਾ ਹੈ ਤੇ ਇਕ ਬਚਪਨ ਹੀ ਹੈ, ਜਿਸ ਵਿਚ ਕਿਸੇ ਗੱਲ ਦੀ ਕੋਈ ਪ੍ਰਵਾਹ, ਕੋਈ ਫਿਕਰ ਨਹੀਂ ਹੁੰਦੀ। ਬੇਖ਼ੌਫ਼, ਬੇਧੜਕ, ਬੇਪਰਵਾਹ ਹੋ ਕੇ ਆਪਣੇ ਬਚਪਨ ਦਾ ਆਨੰਦ ਮਾਨਣ ਦਾ ਸਮਾਂ ਹੁੰਦਾ ਹੈ ਇਹ। ਜਿਵੇਂ-ਜਿਵੇਂ ਸਾਡੀ ਉਮਰ ਵੱਧਦੀ ਹੈ, ਉਵੇਂ-ਉਵੇਂ ਸਾਨੂੰ ਸਾਡੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਜਾਂਦਾ ਹੈ। ਕਈ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿਚ ਹਰ ਸੰਭਵ ਯਤਨ ਕਰਦੇ ਹਨ, ਪਰ ਕਈ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛਾ ਛੁਡਾਉਂਦੇ ਹਨ ਤੇ ਦੂਰ ਭੱਜਦੇ ਹਨ। ਸਾਡੇ ਤੋਂ ਇਹ ਬੋਝ ਨਹੀਂ ਉਠਾਇਆਂ ਜਾਣਾ, ਕਿੰਨਾ ਸੌਖਾ ਹੈ ਇਹ ਕਹਿਣਾ, ਤੇ ਇਹ ਗੱਲ ਕਹਿਣ ਲੱਗਿਆਂ ਜ਼ਰਾ ਭਰ ਵੀ ਨਹੀਂ ਸੋਚਦੇ ਕਿ ਦੂਜੇ 'ਤੇ ਕੀ ਬੀਤਦੀ ਹੋਵੇਗੀ ਜੋ ਹਾਲਾਤ ਤੋਂ ਮਜਬੂਰ ਅਤੇ ਅਸਮਰੱਥ ਹੈ। ਜੋ ਚਾਹੁੰਦੇ ਹੋਏ ਵੀ ਆਪਣਾ ਭਾਰ ਆਪ ਨਹੀਂ ਚੁੱਕ ਸਕਦਾ। ਕਿਉਂ ਜੋ ਉਸ ਦੀਆਂ ਲੱਤਾਂ ਸੜਕ ਦੁਰਘਟਨਾ ਵਿਚ ਕੁਚਲੀਆਂ ਗਈਆਂ ਹਨ, ਇਹ ਕਿਵੇਂ ਭੁੱਲ ਸਕੇਗਾ ਉਹ! ਭਿਆਨਕ ਹਾਦਸਾ, ਜਦੋਂ ਸੜਕ ਦੇ ਕਿਨਾਰੇ ਉਹ ਦਰਦ ਵਿਚ ਪਿਆ ਕੁਰਲਾਉਂਦਾ ਸੀ, ਗੱਡੀ ਚਾਲਕ ਜਿਸ ਦੀ ਗੱਡੀ ਨਾਲ ਟਕਰਾਇਆ ਸੀ। ਉਸ ਨੇ ਕਿੱਥੇ ਸਮਝੀ ਆਪਣੀ ਜ਼ਿੰਮੇਵਾਰੀ ਉਹਨੂੰ ਹਸਪਤਾਲ ਪਹੁੰਚਾਉਣ ਦੀ ਉਹ ਤਾਂ ਮੌਕੇ ਤੋਂ ਭੱਜ ਗਿਆ ਸੀ। ਪਰ ਕੀ ਏਨਾ ਵੱਡਾ ਹਾਦਸਾ ਮੁਆਫ਼ੀ ਯੋਗ ਹੈ ਸੀ? ਕੀ ਉਥੋਂ ਭੱਜ ਜਾਣਾ ਉਸ ਦੀ ਗ਼ੈਰ-ਜ਼ਿੰਮੇਵਾਰੀ ਨਹੀਂ ਸੀ? ਇਹ ਗੱਲ ਵੱਖਰੀ ਹੈ ਕਿ ਜਦੋਂ ਦੁਰਘਟਨਾ ਵਾਪਰਦੀ ਹੈ ਜਾਂ ਇਹ ਜ਼ਰੂਰੀ ਨਹੀਂ ਹੈ ਕਿ ਗ਼ਲਤੀ ਹਮੇਸ਼ਾ ਟੱਕਰ ਮਾਰਨ ਵਾਲੇ ਦੀ ਹੋਵੇ। ਕਈ ਵਾਰੀ ਸਾਰੀ ਗ਼ਲਤੀ ਤੀਜੀ ਧਿਰ ਦੀ ਹੁੰਦੀ ਹੈ। ਇਸ ਲਈ ਜ਼ਿੰਮੇਵਾਰੀ ਦਾ ਦਰਜਾ ਮੁਕੱਰਰ ਹੋਣਾ ਚਾਹੀਦਾ ਹੈ ਤੇ ਸਜ਼ਾ ਦੀ ਵੰਡ ਵੀ ਉਸ ਦੇ ਪੈਮਾਨੇ ਨਾਲ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਇਸ ਦਾ ਨਿਰੀਖਣ ਵੀ ਜ਼ਰੂਰੀ ਹੈ ਤੇ ਗ਼ਲਤੀ ਦਾ ਮੁਆਵਜ਼ਾ ਵੀ ਉਸੇ ਅਨੁਸਾਰ ਨਾਲ ਬਣਨਾ ਚਾਹੀਦਾ ਹੈ। ਪਹਿਲੇ ਸਮੇਂ ਵਿਚ ਜਦੋਂ ਕੋਈ ਇਨਸਾਨ ਸੜਕ ਦੁਰਘਟਨਾ ਦਾ ਸ਼ਿਕਾਰ ਹੁੰਦਾ ਸੀ ਤੇ ਸੜਕ 'ਤੇ ਪਿਆ ਜ਼ਿੰਦਗੀ ਤੇ ਮੌਤ ਦੀ ਜੰਗ ਨਾਲ ਜੂਝਦਾ ਰਹਿੰਦਾ ਸੀ, ਲੋਕ ਇਸ ਡਰ ਨਾਲ ਉਸ ਦੀ ਮਦਦ ਲਈ ਨਹੀਂ ਰੁਕਦੇ ਸਨ, ਤਾਂ ਕਿ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ਨਾ ਪੈ ਜਾਵੇ। ਉਸ ਸਮੇਂ ਮੀਡੀਆ ਦਾ ਬੋਲਬਾਲਾ ਵੀ ਘੱਟ ਸੀ ਤੇ ਲੋਕ ਆਪਣਿਆਂ ਹੱਕਾਂ ਬਾਰੇ ਵੀ ਜਾਣੂ ਨਹੀਂ ਸਨ ਜਿਸ ਕਾਰਨ ਉਹ ਜ਼ਖ਼ਮੀ ਵਿਅਕਤੀ ਨੂੰ ਚੁੱਕਣ ਅਤੇ ਹਸਪਤਾਲ ਲੈ ਕੇ ਜਾਣ ਤੋਂ ਵੀ ਡਰਦੇ ਸਨ ਪਰ ਅਜਿਹਾ ਹੁਣ ਨਹੀਂ ਹੈ। ਮੀਡੀਏ ਵਲੋਂ ਵੱਧ ਜਾਣਕਾਰੀ ਦਿੱਤੇ ਜਾਣ ਕਰਕੇ ਲੋਕਾਂ ਵਿਚ ਜਾਗਰੂਕਤਾ ਵੱਧ ਗਈ ਹੈ ਤੇ ਹੁਣ ਜ਼ਖ਼ਮੀ ਨੂੰ ਬਾਹਰੀ ਇਮਦਾਦ ਦੀ ਘਾਟ ਕਾਰਨ ਮਰਨਾ ਨਹੀਂ ਪੈਂਦਾ ਤੇ ਉਸ ਨੂੰ ਫੌਰੀ ਇਮਦਾਦ ਮਿਲ ਰਹੀ ਹੈ, ਜਿਸ ਨਾਲ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਬਚ ਗਈਆਂ ਹਨ ਤੇ ਬਚ ਰਹੀਆਂ ਹਨ। ਇਸੇ ਤਰ੍ਹਾਂ ਜੋ ਦੋਸ਼ੀ ਲੋਕ ਦੁਰਘਟਨਾ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ, ਉਨ੍ਹਾਂ ਲਈ ਕਾਨੂੰਨ ਦਾ ਰਵੱਈਆ ਸਖ਼ਤ ਹੁੰਦਾ ਜਾ ਰਿਹਾ ਹੈ ਤੇ ਇਸ ਦੇ ਉਲਟ ਜੋ ਲੋਕ ਦੁਰਘਟਨਾ ਕਰਨ ਤੋਂ ਬਾਅਦ ਮੌਕੇ 'ਤੇ ਰੁਕਦੇ ਹਨ, ਜ਼ਖ਼ਮੀ ਨੂੰ ਚੁੱਕਦੇ ਹਨ ਤੇ ਹਸਪਤਾਲ ਪਹੁੰਚਾਉਂਦੇ ਹਨ, ਉਨ੍ਹਾਂ ਦੇ ਸਾਕ-ਸੰਬੰਧੀਆਂ ਨੂੰ ਦੁਰਘਟਨਾ ਦੀ ਖ਼ਬਰ ਦਿੰਦੇ ਹਨ ਤੇ ਆਪਣੀ ਸ਼ਨਾਖਤ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਉਨ੍ਹਾਂ ਲਈ ਕਾਨੂੰਨ ਨਰਮਾਈ ਵਾਲਾ ਪੱਖ ਵਰਤ ਸਕਦਾ ਹੈ, ਜਿਸ ਵਿਚ ਇਨਸਾਫ਼ ਦੀ ਵਿਧੀ ਜਿੱਥੇ ਸਰਲ ਹੋ ਜਾਂਦੀ ਹੈ, ਉਥੇ ਦੋਵਾਂ ਧਿਰਾਂ ਨੂੰ ਇਨਸਾਫ਼ ਮਿਲਣ ਦੀ ਉਮੀਦ ਜ਼ਿਆਦਾ ਬਣ ਜਾਂਦੀ ਹੈ।

-ਐਡਵੋਕੇਟ ਫਿਲੌਰ। ਮੋਬਾਈਲ : 70094-06957

Ad Position 22
No active advertisement
ਪਿਛਲੀ ਖ਼ਬਰ ਉਦੋਂ ਆਹ ਖ਼ਰਚੇ ਨਹੀਂ ਹੁੰਦੇ ਸੀ... ਅਗਲੀ ਖ਼ਬਰ ਹੀਰ-ਰਾਂਝੇ ਨੂੰ ਅਮਰ ਕਰਨ ਵਾਲਾ ਕਵੀਆਂ ਦਾ ਬਾਬਾ ਬੋਹੜ-ਸੱਯਦ ਵਾਰਿਸ ਸ਼ਾਹ
Ad Position 24