16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸ਼ਲਾਘਾਯੋਗ ਕੰਮ

Ad Position 21
repet_subhas-goyals [Copy P29]
ਅਜੀਤ ਡੈਸਕ 01-02-2026

ਅੱਜ ਪਹਿਲੀ ਡਾਕ ਵਿਚ ਫ਼ੌਜੀ ਰਾਮ ਸਿੰਘ (ਸੇਵਾਮੁਕਤ) ਨੂੰ ਇਕ ਪੱਤਰ ਮਿਲਿਆ। ਜਦੋਂ ਉਸ ਨੇ ਖੋਲ੍ਹ ਕੇ ਪੜ੍ਹਿਆ ਤਾਂ ਹੈਰਾਨ ਵੀ ਹੋਇਆ ਤੇ ਖੁਸ਼ ਵੀ। ਉਸ ਵਿਚ ਦੋ ਚੈੱਕ ਸਨ। ਇਕ ਹਜ਼ਾਰ ਰੁਪਏ ਦਾ ਉਸ ਦੇ ਆਪਣੇ ਨਾਂਅ ਉਤੇ ਤੇ ਇਕ 500 ਰੁਪਏ ਦਾ ਉਸ ਦੇ ਲੜਕੇ ਦੇ ਨਾਂਅ ਉਤੇ। ਉਸ ਨੂੰ ਯਾਦ ਆਇਆ। ਉਸ ਨੇ ਅਖ਼ਬਾਰ ਦੇ ਨਾਂਅ 'ਤੇ ਇਕ ਚਿੱਠੀ ਲਿਖੀ ਸੀ। ਉਸ ਚਿੱਠੀ ਵਿਚ ਲਿਖਿਆ ਸੀ, 'ਸਾਨੂੰ ਪਰਿਵਾਰ ਵਿਚ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ। ਸਰਕਾਰ ਦੇ ਚੰਗੇ ਕੰਮਾਂ ਦੀ ਸ਼ਲਾਘਾ ਵੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਸਮਾਜ ਵਿਚ ਤੇ ਘਰ ਵਿਚ ਸੰਤੁਲਨ ਬਣਿਆ ਰਹਿੰਦਾ ਹੈ। ਇਨ੍ਹਾਂ ਗੱਲਾਂ ਦਾ ਪਾਲਣ ਉਹ ਆਪਣੇ ਘਰ ਵਿਚ ਇਕ 150 ਗਜ਼ ਦੇ ਪਲਾਟ ਵਿਚ ਕੁਝ ਪਿੰਡਾਂ ਦੇ ਮੁੰਡਿਆਂ ਦਰਮਿਆਨ ਕਰਦਾ ਹੈ। ਪੰਜ ਸੌ ਦਾ ਚੈੱਕ ਸ਼ਾਇਦ ਉਸ ਦੇ ਮੁੰਡੇ ਦੇ ਉਤਸ਼ਾਹ ਲਈ ਭੇਜਿਆ ਗਿਆ ਸੀ।
ਫ਼ੌਜੀ ਰਾਮ ਸਿੰਘ ਇਹ ਚਿੱਠੀ ਲੈ ਕੇ ਪਿੰਡ ਦੇ ਸਰਪੰਚ ਕੋਲ ਪਹੁੰਚ ਗਿਆ ਤੇ ਉਸ ਨੂੰ ਇਹ ਚਿੱਠੀ ਦਿੱਤੀ। ਜਦੋਂ ਸਰਪੰਚ ਨੇ ਇਹ ਚਿੱਠੀ ਪੜ੍ਹੀ ਉਨ੍ਹਾਂ ਨੇ ਉਸ ਦਾ ਪਹਿਲਾਂ ਮੂੰਹ ਮਿੱਠਾ ਕਰਵਾਇਆ ਤੇ ਇਹ ਗੱਲ ਘਰ ਦੇ ਜੀਆਂ ਨਾਲ ਵੀ ਸਾਂਝੀ ਕੀਤੀ। ਫਿਰ ਉਸ ਨੂੰ ਪਤਾ ਨਹੀਂ ਕੀ ਖਿਆਲ ਆਇਆ ਕਿ ਉਸ ਨੇ ਇਕ ਸ਼ਾਮਲਾਟ ਦੀ ਜ਼ਮੀਨ ਉਸ ਨੂੰ ਆਪਣੇ ਪ੍ਰਯੋਗ ਜਾਰੀ ਰੱਖਣ ਲਈ ਦੇ ਦਿੱਤੀ। ਉਹ ਖੁਸ਼ ਸੀ ਕਿ ਉਸ ਦੇ ਕੰਮ ਦੀ ਸ਼ਲਾਘਾ ਹੋਈ ਹੈ।
ਖਿਆਲਾਂ ਵਿਚੋਂ ਖਿਆਲ ਨਿਕਲਦੇ ਹਨ। ਪਿੰਡ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਣੀ ਮਨਪਸੰਦ ਚੀਜ਼ ਬਣਾ ਕੇ ਵੇਚ ਸਕਦੇ ਹੋ। ਫਿਰ ਕਿਸੇ ਨੇ ਕੁਲਫ਼ੀ ਤੇ ਕਿਸੇ ਨੇ ਆਈਸਕਰੀਮ ਤੇ ਕਿਸੇ ਨੇ ਪਕੌੜਿਆਂ ਦਾ ਕੰਮ ਸ਼ੁਰੂ ਕਰ ਦਿੱਤਾ। ਵਾਹ-ਵਾਹ ਰੌਣਕ ਲੱਗੀ। ਲੋਕਾਂ ਨੂੰ ਰੁਜ਼ਗਾਰ ਵੀ ਮਿਲ ਗਿਆ। ਵੇਖਾ-ਵੇਖੀ ਇਹ ਰਿਵਾਜ ਲਾਗਲੇ ਪਿੰਡਾਂ ਵਿਚ ਵੀ ਪਹੁੰਚ ਗਿਆ। ਹੁਣ ਪਿੰਡਾਂ ਵਿਚ ਸ਼ਹਿਰਾਂ ਵਾਂਗ ਚਟਪਟੇ ਖਾਣੇ ਜਿਵੇਂ ਆਲੂ-ਟਿੱਕੀ, ਗੋਲ-ਗੱਪੇ, ਦਹੀਂ-ਭੱਲੇ ਆਦਿ ਵੀ ਮਿਲਣ ਲੱਗ ਪਏ।
ਵਾਹ-ਵਾਹ...।

-10846 ਬੀ-34, ਨਿਊ ਪਟੇਲ ਨਗਰ, ਹੈਬੋਵਾਲ ਕਲਾਂ,
ਲੁਧਿਆਣਾ-141001 ਮੋਬਾਈਲ : 93165-44777

Ad Position 22
No active advertisement
ਪਿਛਲੀ ਖ਼ਬਰ ਤਿਥੈ ਚੰਗੀ ਚੁੱਪ ਅਗਲੀ ਖ਼ਬਰ ਲੰਘੇ ਪਾਣੀ ਮੁੜ ਨਹੀਂ ਆਉਂਦੇ...
Ad Position 24