![]()
ਭੰਗ ਦਾ ਵਿਗਿਆਨਕ ਨਾਮ ਕੈਨਾਬਿਸ ਸਟਾਈਵਾ (3annabis sativa) ਹੈ | ਇਸ ਨੂੰ ਮਦਾਰ, ਵਿਜਿਆ ਜਾਂ ਗਾਂਜਾ ਵੀ ਕਿਹਾ ਜਾਂਦਾ ਹੈ | ਦੁਰਉਪਯੋਗ ਕਾਰਨ ਭੰਗ ਨਸ਼ੇ ਲਈ ਬਦਨਾਮ ਹੈ | ਪਰ ਇਸ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਸ ਵਿਚ ਕਮਾਲ ਦੇ ਗੁਣ ਹਨ | ਇਸ ਦੇ ਬੀਜ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ | ਪ੍ਰੋਟੀਨ 20 ਤਰ੍ਹਾਂ ਦੇ ਅਮੀਨੋ ਐਸਿਡਜ਼ ਨਾਲ ਬਣੀ ਹੁੰਦੀ ਹੈ, ਜਿਸ ਵਿਚੋਂ ਸਾਡਾ ਸਰੀਰ 9 ਅਮੀਨੋ ਐਸਿਡ ਨਹੀਂ ਬਣਾ ਸਕਦਾ | ਇਹ ਸਾਨੂੰ ਖੁਰਾਕ ਰਾਹੀਂ ਹੀ ਲੈਣੇ ਪੈਂਦੇ ਹਨ | ਇਸ ਦੇ ਬੀਜਾਂ ਵਿਚ ਇਹ ਸਾਰੇ ਦੇ ਸਾਰੇ 9 ਤਰ੍ਹਾਂ ਦੇ ਜ਼ਰੂਰੀ ਅਮੀਨੋ ਐਸਿਡ ਪਾਏ ਜਾਂਦੇ ਹਨ | ਇਸ ਦੇ ਬੀਜਾਂ ਵਿਚ ਓਮੇਗਾ 3, 6 ਅਤੇ 9 (Omega 3, 6 and 9) ਮਿਲਦਾ ਹੈ | ਇਨ੍ਹਾਂ ਬੀਜਾਂ ਵਿਚ ਉੱਚ ਮਿਆਰ ਦੇ ਰੇਸ਼ੇ, ਮੈਗਨੀਸ਼ੀਅਮ, ਲੋਹਾ, ਜ਼ਿੰਕ ਅਤੇ ਵਿਟਾਮਿਨ ਈ ਵੀ ਪਾਏ ਜਾਂਦੇ ਹਨ | ਭੰਗ ਵਿਚ 100 ਦੇ ਕਰੀਬ ਕਿਰਿਆਸ਼ੀਲ ਤੱਤ ਹੁੰਦੇ ਹਨ, ਜਿਨ੍ਹਾਂ ਵਿਚੋਂ 2 ਅਤਿ ਮਹੱਤਵਪੂਰਨ ਕਿਰਿਆਸ਼ੀਲ ਤੱਤ ਕੈਨਾਬਿਡੀਓਲ (3annabidiol-324) ਅਤੇ ਟੈਟਰਾਹਾਈ-ਡਰੋਕੈਨਾਬਿਨੋਲ (Tetrahydrocannabinol- T83) ਹਨ | ਇਨ੍ਹਾਂ ਦੋ ਤੱਤਾਂ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਕਾਫੀ ਖੋਜ ਕੀਤੀ ਗਈ ਹੈ | ਟੈਟਰਾਹਾਈਡਰੋਕੈਨਾਬਿਨੋਲ ਵਿਚ ਨਸ਼ਾ ਹੁੰਦਾ ਹੈ ਅਤੇ ਇਹ ਗੁੱਛੇਦਾਰ ਜਾਂ ਮਾਦਾ ਭੰਗ ਵਿਚ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ |
ਭੰਗ ਦੇ ਬੀਜਾਂ ਵਿਚ ਨਸ਼ਾ ਨਹੀਂ ਹੁੰਦਾ ਅਤੇ ਇਨ੍ਹਾਂ ਵਿਚ 33% ਪ੍ਰੋਟੀਨ ਹੁੰਦਾ ਹੈ | ਇਨ੍ਹਾਂ ਬੀਜਾਂ ਨੂੰ ਰੋਜ਼ਾਨਾ ਦੀ ਖੁਰਾਕ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ | ਇਸ ਦੇ ਬੀਜਾਂ ਵਿਚ ਪਾਏ ਜਾਂਦੇ ਓਮੇਗਾ ਫੈਟੀ ਐਸਿਡ ਦਿਲ ਅਤੇ ਦਿਮਾਗ ਦੀ ਤੰਦਰੁਸਤੀ ਵਾਸਤੇ ਜ਼ਬਰਦਸਤ ਖੁਰਾਕ ਹਨ | ਇਹ ਸਰੀਰ ਵਿਚੋਂ ਮਾੜੇ ਕੋਲੈਸਟਰੋਲ ਦੀ ਮਾਤਰਾ ਨੂੰ ਘਟਾਉਂਦੇ ਹਨ, ਚੰਗੇ ਕੋਲੈਸਟਰੋਲ ਨੂੰ ਵਧਾਉਂਦੇ ਅਤੇ ਖੂਨ ਸੰਚਾਰ ਨੂੰ ਬਿਹਤਰ ਰੱਖਦੇ ਹਨ | ਇਹ ਸਰੀਰ ਦੇ ਵਿਗੜੇ ਸੈੱਲਾਂ ਦੀ ਮੁਰੰਮਤ ਕਰਦੇ ਹਨ | ਇਨ੍ਹਾਂ ਨੂੰ ਖਾਣ ਨਾਲ ਮਨੋਦਸ਼ਾ ਅਤੇ ਮਿਜ਼ਾਜ ਬਿਹਤਰ ਰਹਿੰਦਾ ਹੈ | ਇਹ ਬੀਜ ਹਾਰਮੋਨਜ਼ ਦੇ ਸੰਤੁਲਨ ਨੂੰ ਬਣਾ ਕੇ ਰੱਖਦੇ ਹਨ |
ਭੰਗ ਦੇ ਪੱਤਿਆਂ ਵਿਚ ਨਸ਼ਾ ਹੁੰਦਾ ਹੈ | ਪਰ ਇਨ੍ਹਾਂ ਪੱਤਿਆਂ ਦੀ ਸੀਮਿਤ ਮਾਤਰਾ ਵਿਚ ਸਹੀ ਵਰਤੋਂ ਸਰੀਰ ਲਈ ਲਾਭਦਾਇਕ ਹੈ | ਭੰਗ ਦੇ ਪੱਤਿਆਂ ਨੂੰ ਭੁੰਨ ਕੇ ਪੈਰਾਂ ਦੇ ਤਲਿਆਂ ਥੱਲੇ ਮਲਣ ਨਾਲ ਅਤੇ ਬੰਨ੍ਹਣ ਨਾਲ ਨੀਂਦ ਵਧੀਆ ਆਉਂਦੀ ਹੈ, ਮਾਨਸਿਕ ਤਣਾਅ ਘਟਦਾ ਹੈ ਅਤੇ ਸਰੀਰ ਵਿਚ ਹੁੰਦੇ ਦਰਦ ਅਤੇ ਘਬਰਾਹਟ ਤੋਂ ਆਰਾਮ ਮਿਲਦਾ ਹੈ | ਭੰਗ ਦੇ ਪੱਤਿਆਂ ਦੇ ਅਰਕ ਦੀਆਂ 2 ਬੂੰਦਾਂ ਕੰਨ ਵਿਚ ਪਾਉਣ ਨਾਲ ਕੰਨ ਦਾ ਦਰਦ ਤੁਰੰਤ ਠੀਕ ਹੁੰਦਾ ਹੈ | ਭੰਗ ਦੇ 5 ਗ੍ਰਾਮ ਪੱਤਿਆਂ ਨੂੰ ਬਰਾਬਰ ਕਾਲੀ ਮਿਰਚ ਵਿਚ ਕੁੱਟ ਕੇ ਪਾਣੀ ਨਾਲ ਖਾਣ ਨਾਲ ਅਤੇ ਭੰਗ ਦੇ ਪੱਤਿਆਂ ਨੂੰ ਸਰ੍ਹੋਂ ਦੇ ਤੇਲ ਵਿਚ ਸਾੜ ਕੇ ਤਲੀਆਂ ਝੱਸਣ ਨਾਲ ਅਧਰੰਗ ਵਿਚ ਲਾਭ ਮਿਲਦਾ ਹੈ | ਇਸ ਦੇ 3-4 ਪੱਤਿਆਂ ਨੂੰ ਚਾਰੇ ਮਗਜ਼ਾਂ ਵਿਚ ਰਗੜ ਕੇ ਖਾਣ ਨਾਲ ਸਰੀਰ ਅਤੇ ਦਿਮਾਗ ਦੀ ਗਰਮੀ ਦੂਰ ਹੁੰਦੀ ਹੈ ਅਤੇ ਪਾਚਣ ਸ਼ਕਤੀ ਬਿਹਤਰ ਹੁੰਦੀ ਹੈ | ਭੰਗ ਦੇ 3-4 ਪੱਤੇ ਸਵੇਰੇ ਖਾਲੀ ਪੇਟ ਖਾਣ ਨਾਲ ਪਾਚਣਤੰਤਰ ਠੀਕ ਰਹਿੰਦਾ ਹੈ | ਭੰਗ ਦੇ ਇਕ ਰੱਤੀ ਚੂਰਨ ਨੂੰ ਬਰਾਬਰ ਮਾਤਰਾ ਵਿਚ ਹਿੰਗ ਮਿਲਾ ਕੇ ਰੋਜ਼ਾਨਾ ਖਾਣ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ ਅਤੇ ਇਹ ਸ਼ਾਈਜੋਫਰੇਨੀਆ (Schi੍ਰophrenia) ਦੇ ਮਰੀਜ਼ਾਂ ਲਈ ਅਤਿ ਲਾਭਕਾਰੀ ਹੈ | ਇਕਾਗਰਤਾ ਵਧਾਉਣ ਵਿਚ ਭੰਗ ਕਾਫੀ ਕਾਰਗਰ ਹੁੰਦੀ ਹੈ | ਇਸ ਦੇ ਪੱਤਿਆਂ ਨੂੰ ਕੁੱਟ ਕੇ ਜ਼ਖ਼ਮਾਂ 'ਤੇ ਲਾਉਣ ਨਾਲ ਜ਼ਖ਼ਮ ਛੇਤੀ ਭਰਦੇ ਹਨ | ਭੰਗ ਦੇ ਪੱਤਿਆਂ ਦਾ ਤੇਲ (324 oil) ਮਹਿੰਗਾ ਹੈ ਪਰ ਇਹ ਜੋੜਾਂ ਦੇ ਦਰਦ, ਮਿਰਗੀ, ਪਾਰਕਿਨਸਨ ਅਤੇ ਮਾਈਗ੍ਰੇਨ ਲਈ ਬਹੁਤ ਲਾਭਕਾਰੀ ਹੁੰਦਾ ਹੈ | ਖਾਣ ਵਾਸਤੇ ਭੰਗ ਦੇ ਬੀਜਾਂ ਦਾ ਤੇਲ ਜੈਤੂਨ ਦੇ ਤੇਲ ਤੋਂ ਵੀ ਬਿਹਤਰ ਹੈ | ਭੰਗ ਦੇ ਪੱਤਿਆਂ ਅਤੇ ਫੁੱਲਾਂ ਦੀ ਵਰਤੋਂ ਸਿਰਫ ਸੀਮਤ ਮਾਤਰਾ ਵਿਚ ਅਨੁਸ਼ਾਸਿਤ ਢੰਗ ਨਾਲ ਹੀ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਨਸ਼ੇ ਲਈ ਨਹੀਂ, ਬਲਕਿ ਦਵਾਈ ਜਾਂ ਖੁਰਾਕ ਲਈ ਹੀ ਵਰਤਣਾ ਯੋਗ ਹੈ | ਜ਼ਿਆਦਾ ਮਾਤਰਾ ਵਿਚ ਭੰਗ ਦੀ ਨਸ਼ੇ ਦੇ ਤੌਰ 'ਤੇ ਵਰਤੋਂ ਦਿਮਾਗ ਦੀ ਆਮ ਪ੍ਰਕਿਰਿਆ ਨਾਲ ਛੇੜਛਾੜ ਕਰਦੀ ਹੈ ਅਤੇ ਇਸ ਨਾਲ ਉਲਟੀਆਂ ਆਉਂਦੀਆਂ ਹਨ | ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਅਤੇ ਵਿਕਾਸਸ਼ੀਲ ਬੱਚਿਆਂ ਨੂੰ ਭੰਗ ਦੀ ਵਰਤੋਂ ਨਹੀਂ ਕਰਨੀ ਚਾਹੀਦੀ |
-ਮੋਬਾਈਲ : 85588-31900