20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਰੰਗਾਂ ਦਾ ਸਿਰ ਫਿਰਿਆ ਆਸ਼ਕ : ਵਿਨਸੈਂਟ ਵੈਨ ਗੌਗ

ਰੰਗਾਂ ਦਾ ਸਿਰ ਫਿਰਿਆ ਆਸ਼ਕ : ਵਿਨਸੈਂਟ ਵੈਨ ਗੌਗ

Ad Position 21
No active advertisement
ਅਜੀਤ ਡੈਸਕ 20-09-2026


(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਵੈਨ ਗੌਗ ਅਤੇ ਥਿਓ ਗੌਗ ਦੀਆਂ ਰੁਹਾਨੀ ਤਾਰਾਂ ਇਸ ਕਦਰ ਜੁੜੀਆਂ ਹੋਈਆਂ ਸਨ ਕਿ ਵੈਨ ਗੌਗ ਦੀ ਮੌਤ ਉਪਰੰਤ ਥਿਓ ਛੇ ਕੁ ਮਹੀਨੇ ਹੀ ਮੁਸ਼ਕਿਲ ਨਾਲ ਗੁਜ਼ਾਰ ਸਕਿਆ ਅਤੇ ਆਪਣੇ ਭਰਾ ਦੇ ਮਗਰ ਹੀ ਤੁਰ ਗਿਆ | ਅੱਜ ਦੋਵਾਂ ਭਰਾਵਾਂ ਦੀਆਂ ਕਬਰਾਂ ਇਕ-ਦੂਜੇ ਦੇ ਅਗਲ-ਬਗਲ ਵਿਚ ਹਨ ਅਤੇ ਦੋਵਾਂ ਉੱਪਰ ਉੱਗੀਆਂ ਹੋਈਆਂ ਆਈਵੀ ਦੀਆਂ ਵੇਲਾਂ ਆਪਸ ਵਿਚ ਇਸ ਕਦਰ ਲਿਪਟੀਆਂ ਹੋਈਆਂ ਹਨ ਜਿਵੇਂ ਦੋਵਾਂ ਦੇ ਅਮਰ ਪਿਆਰ ਦਾ ਸੁਨੇਹਾ ਦੇ ਰਹੀਆਂ ਹੋਣ |
ਕੈਨਵਸ ਅਤੇ ਰੰਗਾਂ ਨਾਲ ਗੁਜ਼ਾਰੇ ਆਪਣੀ ਜ਼ਿੰਦਗੀ ਦੇ ਦਸ ਸਾਲਾਂ ਦੌਰਾਨ ਵੈਨ ਗੌਗ ਨੇ 2100 ਤੋਂ ਪੇਂਟਿੰਗਾਂ ਦੀ ਸਿਰਜਣਾ ਕੀਤੀ, ਜਿਨ੍ਹਾਂ ਵਿਚ 860 ਤੇਲ ਚਿੱਤਰ ਵੀ ਸਨ | ਉਸ ਦੀਆਂ ਇਹ ਕਲਾਕਿ੍ਤਾਂ ਸਮਾਜ ਨੂੰ ਇਹ ਸਿੱਖਿਆਵਾਂ ਦਿੰਦੀਆਂ ਨਜ਼ਰੀ ਪੈਂਦੀਆਂ ਨੇ ਕਿ ਅਸਲੀ ਸੁੰਦਰਤਾ ਮਹਿਲਾਂ ਵਿਚ ਨਹੀਂ ਬਲਕਿ ਗ਼ਰੀਬ ਮਿਹਨਤਕਸ਼ ਦੇ ਮੁੜ੍ਹਕੇ ਵਿਚ ਹੈ |
ਵੈਨ ਗੌਗ ਦੀਆਂ ਸਾਰੀਆਂ ਪੇਂਟਿੰਗਾਂ ਅਤੇ ਭਰਾ ਥਿਓ ਨੂੰ ਲਿਖੇ ਖ਼ਤ ਦੋਵਾਂ ਦੀ ਮੌਤ ਤੋਂ ਬਾਅਦ ਥਿਓ ਗੌਗ ਦੀ ਪਤਨੀ ਜੋਹਾਨਾ ਵੈਨ ਗੌਗ ਬੌਂਗਰ ਕੋਲ ਰਹਿ ਗਈਆਂ | ਲੋਕਾਂ ਨੇ ਜੋਹਾਨਾ ਨੂੰ ਇਸ ਸਭ ਨੂੰ ਕੂੜਾ-ਕਰਕਟ ਦੱਸਦੇ ਹੋਏ ਸਲਾਹ ਦਿੱਤੀ ਕਿ ਉਹ ਇਹ ਸਭ ਢੇਰ ਦੇ ਹਵਾਲੇ ਕਰ ਦੇਵੇ ਪਰ ਜੋਹਾਨਾ ਨੇ ਇਨ੍ਹਾਂ ਸਭ ਪੇਂਟਿੰਗਾਂ ਅਤੇ ਖ਼ਤਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਅਤੇ ਦੁਨੀਆ ਸਾਹਮਣੇ ਲੈ ਆਈ | ਅੱਜ ਉਸ ਦੀਆਂ ਪੇਂਟਿੰਗ ਕਰੋੜਾਂ ਡਾਲਰਾਂ ਦੀਆਂ ਵਿਕਦੀਆਂ ਹਨ | ਜੋ ਇਨਸਾਨ ਆਪਣੇ ਵਾਸਤੇ ਰੰਗ, ਕੈਨਵਸ ਅਤੇ ਬੁਰਸ਼ ਖਰੀਦਣ ਲਈ ਭੁੱਖਾ ਮਰਨ ਲਈ ਮਜਬੂਰ ਰਿਹਾ | ਅੱਜ ਦੁਨੀਆ ਦੇ ਬਾਜ਼ਾਰ ਵਿਚ ਉਸ ਨੇ ਵੈਨ ਗੌਗ ਦੇ ਨਾਂਅ 'ਤੇ ਅਰਬਾਂ-ਖਰਬਾਂ ਰੁਪਏ ਦਾ ਵਪਾਰ ਹੁੰਦਾ ਹੈ | ਨੀਦਰਲੈਂਡ ਦੇ ਐਮਸਟਰਡਮ ਵਿਖੇ ਵੈਨ ਗੌਗ ਦੀ ਯਾਦ ਵਿਚ ਇਕ ਵਿਸ਼ਾਲ ਮਿਊਜ਼ੀਅਮ ਬਣਾਇਆ ਗਿਆ ਹੈ ਜਿੱਥੇ ਕਲਾ ਦੇ ਪੁਜਾਰੀ ਇਕ ਇਬਾਦਤਗਾਹ 'ਤੇ ਆਉਣ ਦੀ ਤਰ੍ਹਾਂ ਆਉਂਦੇ ਹਨ | ਵੈਨ ਗੌਗ ਦਾ ਪੀਲਾ ਘਰ ਤਾਂ ਭਾਵੇਂ ਉਸ ਦੇ ਮਰਨ ਤੋਂ ਪਹਿਲਾਂ ਹੀ ਉੱਜੜ ਗਿਆ ਸੀ ਪਰ ਉਸ ਦੀ ਮੌਤ ਤੋਂ ਬਾਅਦ ਇਹ ਮਿਉਜ਼ੀਅਮ ਵੈਨ ਗੌਗ ਦੇ ਪੀਲੇ ਘਰ ਤੋਂ ਰੱਤੀ ਭਰ ਵੀ ਘੱਟ ਨਹੀਂ ਹੈ | ਨੀਦਰਲੈਂਡ ਦੀ ਸਰਕਾਰ ਵਿਨਸੈਂਟ ਵੈਨ ਗੌਗ ਦੇ ਨਾਂਅ ਤੋਂ ਅਰਬਾਂ ਰੁਪਏ ਕਮਾ ਰਹੀ ਹੈ ਪਰ ਜਦੋਂ ਉਹ ਰੋਟੀ ਲਈ ਭਰਾ ਵਲੋਂ ਆਈ ਮਦਦ ਨਾਲ ਰੰਗ ਵਗੈਰਾ ਖਰੀਦ ਕੇ ਭੁੱਖਾ ਸੌਂ ਜਾਂਦਾ ਸੀ ਉਦੋਂ ਕਿਸੇ 'ਸਮਝਦਾਰ' ਨੇ ਵੈਨ ਗੌਗ ਦੀ ਬਾਂਹ ਨਹੀਂ ਫੜੀ | ਇਕ ਖਤ ਰਾਹੀਂ ਵੈਨ ਗੌਗ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਲਿਖਿਆ ਹੈ, ”ਮੈਂ ਕਈ ਵਾਰ ਸੋਚਦਾ ਹਾਂ ਕਿ ਇਹ ਦੁਨੀਆ ਕਿੰਨੀ ਅਜੀਬ ਹੈ, ਉਹ ਲੋਕ ਜੋ ਮਹਿਲਾਂ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਮੇਰੇ ਰੰਗ ਗੰਦੇ ਲੱਗਦੇ ਹਨ | ਸਰਕਾਰਾਂ ਅਜਿਹੇ ਕਲਾਕਾਰਾਂ ਦੀਆਂ ਕਦਰਦਾਨ ਹਨ ਜੋ ਝੂਠ ਦੇ ਵਪਾਰੀ ਹਨ | ਮੈਂ ਭੁੱਖਣ-ਭਾਣਾ ਇਨ੍ਹਾਂ ਖੇਤਾਂ ਵਿਚ ਫਟੇ ਹਾਲ ਆਪਣੀ ਕੈਨਵਸ 'ਤੇ ਲੋਕਾਂ ਨੂੰ ਵਿਖਾਉਣ ਲਈ ਸੱਚ ਦਾ ਸ਼ੀਸ਼ਾ ਲਈ ਖੜ੍ਹਾ ਹਾਂ, ਆਪਣੀ ਮਿਹਨਤ ਨਾਲ ਨਿਤ ਦਿਨ ਧਰਤੀ ਦੀ ਹਿੱਕ 'ਤੇ ਸੱਚ ਉੱਕਰਦਾ ਹਾਂ ਪਰ ਸਰਕਾਰਾਂ ਇਹ ਸੱਚ ਪਹਿਚਾਣਦੀਆਂ ਤੱਕ ਨਹੀਂ, ਨਹੀਂ ਪਹਿਚਾਣਦੀਆਂ ਤਾਂ ਨਾ ਪਹਿਚਾਨਣ | ਮੇਰਾ ਇਨਾਮ, ਮੇਰੇ ਮਨ ਦਾ ਸਕੂਨ ਹੈ | ਮੈਂ ਭੁੱਖਾ ਮਰ ਜਾਣਾ ਪਸੰਦ ਕਰਾਂਗਾ, ਪਰ ਕਿਸੇ ਅੱਗੇ ਪੱਲਾ ਨਹੀਂ ਅੱਡਾਗਾਂ | ਮੈਂ ਖੁਸ਼ ਹਾਂ ਕਿ ਮੈਂ ਇਕ ਆਜ਼ਾਦ ਪਰਿੰਦਾ ਹਾਂ ਭਾਵੇਂ ਕਿ ਮੇਰੇ ਸਾਰੇ ਖੰਭ ਜ਼ਖ਼ਮੀ ਹਨ |“ 
ਸਰੀਰਕ ਤੌਰ 'ਤੇ ਵੈਨ ਗੌਗ ਨਹੀਂ ਰਿਹਾ, ਪਰ ਉਸ ਦਾ ਸੁਨੇਹਾ ਉਸ ਦੇ ਰੰਗ ਅਤੇ ਖ਼ਤਾਂ 'ਤੇ ਉੱਕਰੇ ਸ਼ਬਦਾਂ ਰਾਹੀਂ ਉਹ ਅੱਜ ਵੀ ਮੌਜੂਦ ਹੈ | ਹਾਕਮ ਨੀਦਰਲੈਂਡ ਦਾ ਹੋਵੇ ਜਾਂ ਕਿਸੇ ਹੋਰ ਦੇਸ਼ ਦਾ, ਉਹ ਓਹੀ ਵੇਖਣਾ ਪਸੰਦ ਕਰਦਾ ਹੈ ਜੋ ਉਹ ਵੇਖਣਾ ਚਾਹੁੰਦਾ ਹੈ | ਮਹਿਲਾਂ ਦੇ ਬਨੇਰੇ ਲਿਸ਼ਕਾਅ ਦੇਣ ਉਪਰੰਤ ਗ਼ਰੀਬ ਮਿਹਨਤਕਸ਼ਾਂ ਦੀਆਂ ਝੌਪੜੀਆਂ ਵੱਲ ਪਰਦੇ ਤਾਣ ਦਿੱਤੇ ਜਾਂਦੇ ਹਨ ਤਾਂ ਕਿ ਸੱਚ ਦੀ ਇਕ ਮਾਤਰ ਝਲਕ ਅੱਖਾਂ ਮੁਹਰੇ ਨਾ ਆ ਜਾਵੇ | ਵੈਨ ਗੌਗ ਅਖੌਤੀ ਬੁੱਧੀਜੀਵੀਆਂ ਦੀ ਨਜ਼ਰ ਵਿਚ ਇਕ ਮਾਨਸਿਕ ਰੋਗੀ ਸੀ ਪਰ ਉਹ ਮਿਹਨਤਕਸ਼ ਲੋਕਾਂ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ ਸੀ ਜੋ ਉਨ੍ਹਾਂ ਦੇ ਹੱਕ ਹਕੂਕ ਲਈ ਆਪਣੀ ਕਲਾ ਨਾਲ ਹਾਕਮਾਂ ਦੀ ਅੱਖ ਖੋਲ੍ਹਦਾ ਇਸ ਜਹਾਨ ਤੋਂ ਤੁਰ ਗਿਆ | (ਸਮਾਪਤ)
-ਮਾਨਸਿਕ ਸਿਹਤ ਕੌਂਸਲਰ, ਮਾਈਾਡ ਕਲੈਰਿਟੀ ਸੈਂਟਰ, ਬੰਗਾ, ਜ਼ਿਲ੍ਹਾ: ਸ਼ਹੀਦ ਭਗਤ ਸਿੰਘ ਨਗਰ |
ਮੋਬਾਈਲ : 98154-61875 

Ad Position 22
No active advertisement
ਪਿਛਲੀ ਖ਼ਬਰ ਏਸ਼ੀਆ ਪੱਧਰ 'ਤੇ ਭਾਰਤ ਦੀਆਂ ਇਕੋ ਦਿਨ ਚਾਰ ਜਿੱਤਾਂ ਅਗਲੀ ਖ਼ਬਰ ਬਦਨਾਮ ਰਤਨ- ਭੰਗ
Ad Position 24