ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸੌ ਸਾਲ ਜਿਊਣ ਦੇ ਨੁਸਖੇ

Ad Position 21
No active advertisement
ਅਜੀਤ ਡੈਸਕ 03-07-2026

ਇਕ ਪ੍ਰਸਿੱਧ ਕਹਾਵਤ ਹੈ, 'ਆਪਣਾ ਅੱਜ ਸੰਭਾਲੋ, ਤੁਹਾਡਾ ਕੱਲ੍ਹ ਸੁਰੱਖਿਅਤ ਹੋ ਜਾਵੇਗਾ।' 'ਅੱਜ ਬੂੰਦ-ਬੂੰਦ ਘੜਾ ਭਰੋ, ਕੱਲ੍ਹ ਉਹ ਘੜਾ ਤੁਹਾਡੇ ਕੰਮ ਆਵੇਗਾ।' 'ਜਵਾਨੀ ਸੰਭਾਲ ਕੇ ਰੱਖੋ, ਬੁਢਾਪਾ ਸੰਵਰ ਜਾਵੇਗਾ।' ਸੌ ਸਾਲ ਜਿਊਣ ਵਾਲਿਆਂ 'ਤੇ ਸਰਵੇਖਣ ਤੋਂ ਪਤਾ ਲੱਗਿਆ ਕਿ ਉਨ੍ਹਾਂ ਨੇ ਜਵਾਨੀ ਵਿਚ ਭਰਪੂਰ ਸਿਹਤਵਰਧਕ ਪੌਸ਼ਟਿਕ ਭੋਜਨ ਕੀਤਾ, ਕਸਰਤ ਕੀਤੀ ਅਤੇ ਚਿੰਤਾਮੁਕਤ ਜੀਵਨ ਬਿਤਾਇਆ।
ਜਿਹੜੇ ਲੋਕ ਆਲਸੀ ਨਹੀਂ ਹਨ, ਉਹ ਹਰ ਸਮੇਂ ਉਤਸ਼ਾਹ ਨਾਲ ਭਰੇ ਰਹਿੰਦੇ ਹਨ ਜੋ ਕਿਸੇ ਨਾ ਕਿਸੇ ਕੰਮ ਵਿਚ ਲੱਗੇ ਰਹਿੰਦੇ ਹਨ, ਉਹ ਹਮੇਸ਼ਾ ਲੰਮੀ ਉਮਰ ਦੇ ਹੁੰਦੇ ਹਨ। ਉਂਝ ਤਾਂ ਮੌਤ ਅਤੇ ਜੀਵਨ ਦਾ ਸਮਾਂ ਨਿਸਚਿਤ ਕਿਹਾ ਜਾਂਦਾ ਹੈ ਤੇ ਇਹ ਘਟਾਉਣਾ ਵਧਾਉਣਾ ਕਿਸੇ ਦੇ ਵੱਸ ਵਿਚ ਨਹੀਂ, ਪਰ ਜੀਵਨ ਨੂੰ ਸੁੰਦਰ ਬਣਾਉਣਾ, ਸਫ਼ਰ ਨੂੰ ਸੁਹਾਵਣਾ ਅਤੇ ਅਨੰਦਮਈ ਬਣਾਉਣਾ ਤਾਂ ਤੁਹਾਡੇ ਵੱਸ ਵਿਚ ਹੈ। ਕੋਈ ਵੀ ਬਿਮਾਰੀ ਅਚਾਨਕ ਨਹੀਂ ਆਉਂਦੀ। ਪਹਿਲਾਂ ਉਸ ਦਾ ਕਾਰਨ ਅਤੇ ਜੜ੍ਹ ਬਣਦੀ ਹੈ, ਉਦੋਂ ਉਹ ਪੈਦਾ ਹੁੰਦੀ ਹੈ। ਬਿਮਾਰੀ ਕਦੀ ਆਪਣੇ-ਆਪ ਨਹੀਂ ਆਉਂਦੀ, ਉਸ ਨੂੰ ਅਸੀਂ ਸੱਦਾ ਦਿੰਦੇ ਹਾਂ, ਉਦੋਂ ਉਹ ਆ ਘੇਰਦੀ ਹੈ। ਇਹ ਕੁਦਰਤ ਦੇ ਅਨੁਸਾਰ ਹੀ ਹੈ ਕਿ ਚਲਦਾ ਹੋਇਆ ਆਦਮੀ ਅਤੇ ਦੌੜਦਾ ਹੋਇਆ ਘੋੜਾ ਕਦੀ ਬੁੱਢਾ ਨਹੀਂ ਹੁੰਦਾ। ਤੁਸੀਂ ਸੌਂਵੋ ਤਾਂ ਸੋਹਣੇ ਵਿਚਾਰ ਲੈ ਕੇ, ਜਾਗੋ ਤਾਂ ਸੁਨਹਿਰੇ ਸੁਪਨੇ ਲੈ ਕੇ, ਜੀਓ ਤਾਂ ਜ਼ਿੰਦਾਦਿਲੀ ਅਤੇ ਖੁਸ਼ਮਿਜ਼ਾਜੀ ਅਤੇ ਖੁਸ਼ਦਿਲੀ ਨਾਲ। ਮਨ ਦਾ ਬੁਢਾਪਾ ਹੀ ਤਨ ਦਾ ਬੁਢਾਪਾ ਲਿਆਉਂਦਾ ਹੈ। ਮਾਨਸਿਕ ਥਕਾਵਟ ਨਾਲ ਹੀ ਸਰੀਰਕ ਥਕਾਵਟ ਆਉਂਦੀ ਹੈ। ਮਾਨਸਿਕ ਪ੍ਰੇਸ਼ਾਨੀਆਂ ਸਰੀਰ ਨੂੰ ਜਰਜਰ ਅਤੇ ਖੰਡਰ ਬਣਾ ਦਿੰਦੀਆਂ ਹਨ। ਭੋਜਨ ਖਾਂਦੇ ਸਮੇਂ ਖੁਸ਼ ਮਨ ਨਾਲ ਅਤੇ ਖੁੱਭ ਕੇ ਖਾਣਾ ਚਾਹੀਦਾ ਹੈ। ਅਸੀਂ ਮਹਿੰਗੀ ਦਵਾਈ ਤਾਂ ਖਾ ਸਕਦੇ ਹਾਂ ਪਰ ਪੌਸ਼ਟਿਕ ਭੋਜਨ ਨਹੀਂ ਖਾ ਸਕਦੇ। ਅਸੀਂ ਸਭ ਕਈ ਵਾਰ ਰਾਤ ਦਾ ਰੱਖਿਆ ਭੋਜਨ ਸਵੇਰੇ ਗਰਮ ਕਰਕੇ ਖਾਣ ਦੇ ਆਦੀ ਹਾਂ। ਇਸ ਨਾਲ ਸਾਡੀ ਸਿਹਤ 'ਤੇ ਉਲਟ ਪ੍ਰਭਾਵ ਪੈ ਸਕਦਾ ਹੈ ਕਿਉਂਕਿ 12 ਘੰਟਿਆਂ ਵਿਚ ਭੋਜਨ ਵਿਚ ਰਸਾਇਣਕ ਅਤੇ ਜੈਵਿਕ ਕਿਰਿਆਵਾਂ ਹੋਣੀਆਂ ਸੰਭਾਵਿਤ ਹਨ।
ਚਿੜਚਿੜਾ ਸੁਭਾਅ, ਗੱਲ ਗੱਲ ਵਿਚ ਝੁੰਜਲਾਉਣਾ, ਗੁੱਸੇ ਹੋਣਾ, ਨੁਕਸ ਕੱਢਣੇ ਇਕ ਭਿਅੰਕਰ ਰੋਗ ਹੈ। ਇਸ ਤੋਂ ਜਿੰਨੀ ਛੇਤੀ ਹੋ ਸਕੇ ਛੁਟਕਾਰਾ ਪਾ ਲੈਣਾ ਚਾਹੀਦਾ ਹੈ, ਨਹੀਂ ਤਾਂ ਛੇਤੀ ਹੀ ਬਿਮਾਰੀਆਂ ਸ਼ੁਰੂ ਹੋ ਸਕਦੀਆਂ ਹਨ। ਹਮੇਸ਼ਾ ਸੁਖਦ ਵਿਚਾਰ, ਸੁੰਦਰ ਕਲਪਨਾਵਾਂ ਤੇ ਉੱਤਮ ਵਿਹਾਰ ਬਣਾਈ ਰੱਖੋ। ਤਨ, ਮਨ, ਘਰ ਪਰਿਵਾਰ, ਮਿੱਤਰ ਜਾਣੂ, ਸਭ ਤੁਹਾਡੇ ਤੋਂ ਖੁਸ਼ ਰਹਿਣਗੇ। ਮਿੱਠਾ ਬੋਲੋ, ਕੌੜੀਆਂ ਗੱਲਾਂ ਕਿਸੇ ਦੇ ਮੂੰਹ 'ਤੇ ਨਾ ਕਹੋ। ਨਿਮਰ ਅਤੇ ਖੁਸ਼ ਰਹਿਣ ਦੀ ਆਦਤ ਪਾਓ।
ਵਿਗਿਆਨਕ ਕਥਨ ਹੈ ਕਿ ਜੇਕਰ ਬੁਰੇ ਵਿਚਾਰ ਦਿਮਾਗ਼ ਵਿਚ ਆਉਣ ਤਾਂ ਉਸ ਦਾ ਉਲਟ ਅਸਰ ਸਰੀਰ ਦੀਆਂ ਕੋਸ਼ਿਕਾਵਾਂ 'ਤੇ ਵੀ ਪੈਂਦਾ ਹੈ। ਇਸੇ ਤਰ੍ਹਾਂ ਖੁਸ਼ ਮਾਨਸਿਕ ਸਥਿਤੀ ਦਾ ਸਰੀਰ ਦੀਆਂ ਕੋਸ਼ਿਕਾਵਾਂ 'ਤੇ ਸਹੀ ਪ੍ਰਭਾਵ ਪੈਂਦਾ ਹੈ। ਗਾਲੜੂ ਵਿਅਕਤੀਆਂ ਦੇ ਮੁਕਾਬਲੇ ਸ਼ਾਂਤ ਚਿਤ ਵਾਲੇ ਵਿਅਕਤੀ ਲੰਮੀ ਉਮਰ ਵਾਲੇ ਹੁੰਦੇ ਹਨ। ਇਹ ਖੋਜ ਦਾ ਨਤੀਜਾ ਹੈ, ਸੋ ਸ਼ਾਂਤ ਅਤੇ ਖੁਸ਼ ਰਹੋ ਅਤੇ ਲੰਮੀ ਉਮਰ ਵਾਲੇ ਬਣੋ।

Ad Position 22
No active advertisement
ਪਿਛਲੀ ਖ਼ਬਰ ਗੁੱਸੇ 'ਤੇ ਇਸ ਤਰ੍ਹਾਂ ਪਾਓ ਕਾਬੂ ਅਗਲੀ ਖ਼ਬਰ 03-07-26
Ad Position 24
No active advertisement