ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸਿਹਤਮੰਦ ਜੀਵਨ ਲਈ ਮਹੱਤਵਪੂਰਨ ਹੈ ਪਾਣੀ

Ad Position 21
No active advertisement
ਅਜੀਤ ਡੈਸਕ 03-07-2026

ਜੀਵਨ ਰੱਖਿਆ ਲਈ ਜੋ ਕੁਝ ਜ਼ਰੂਰੀ ਹੈ, ਉਨ੍ਹਾਂ ਵਿਚ ਹਵਾ ਤੋਂ ਬਾਅਦ ਪਾਣੀ ਦਾ ਹੀ ਸਥਾਨ ਹੈ।
ਕੁਦਰਤ ਸਰੀਰ ਦੇ ਹਰੇਕ ਤੰਤੂ ਨੂੰ ਜੋ ਖਾਣਾ ਪਰਸੋਦੀ ਹੈ, ਪਾਣੀ ਹੀ ਉਸ ਦਾ ਵਾਹਨ ਹੈ। ਸਰੀਰ ਦਾ ਹਰੇਕ ਅੰਗ ਭਾਵੇਂ ਛੋਟੇ ਤੋਂ ਛੋਟਾ ਹੋਵੇ ਹਮੇਸ਼ਾ ਪਾਣੀ ਨਾਲ ਧੋ ਹੁੰਦਾ ਰਹਿੰਦਾ ਹੈ। ਇਸ ਲਈ ਸਰੀਰ ਵਿਚ ਰਸ ਦੀ ਬਰਾਬਰਤਾ ਬਣਾਈ ਰੱਖਣ ਲਈ ਹਰ ਰੋਜ਼ ਭਰਪੂਰ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ।
ਜੇਕਰ ਅਸੀਂ ਇਸ ਤਰ੍ਹਾਂ ਨਾ ਕਰੀਏ ਤਾਂ ਸਰੀਰ ਕੁਦਰਤੀ ਖੂਨ, ਮਾਸਪੇਸ਼ੀਆਂ ਅਤੇ ਸਰੀਰ ਦੇ ਵੱਖ-ਵੱਖ ਤੰਤੂਆਂ ਤੋਂ ਪਾਣੀ ਦੇ ਅੰਸ਼ ਲੈ ਲੈਂਦਾ ਹੈ। ਨਤੀਜੇ ਵਜੋਂ ਪਿਆਸ ਵਧਦੀ ਹੈ, ਅੱਖਾਂ ਬੈਠ ਜਾਂਦੀਆਂ ਹਨ, ਬੁੱਲ੍ਹ ਅਤੇ ਜੀਭ ਸੁੱਕ ਜਾਂਦੀ ਹੈ, ਮਲ ਸਖ਼ਤ ਹੁੰਦਾ ਹੈ, ਵਜ਼ਨ ਘਟ ਜਾਂਦਾ ਹੈ ਅਤੇ ਸਰੀਰ ਵਿਚ ਪਾਣੀ ਦੀ ਘਾਟ ਹੋਣ ਨਾਲ ਅਮਲ ਅਤੇ ਸ਼ਾਰ ਦੇ ਅਨੁਪਾਤ ਵਿਚ ਬਦਲਾਅ ਆਉਂਦਾ ਹੈ ਅਤੇ ਕਦੇ-ਕਦੇ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ।
ਸਰੀਰ ਵਿਚੋਂ ਬਹੁਤ ਸਾਰਾ ਜ਼ਹਿਰ ਹਰ ਰੋਜ਼ ਬਾਹਰ ਨਿਕਲਦਾ ਹੈ ਅਤੇ ਇਹ ਸਿਰਫ਼ ਪਾਣੀ ਰਾਹੀਂ ਹੀ ਸੰਭਵ ਹੁੰਦਾ ਹੈ। ਜੇਕਰ ਇਸ ਤਰ੍ਹਾਂ ਨਾ ਹੋਵੇ ਤਾਂ ਸਰੀਰ ਦਾ ਜ਼ਹਿਰ ਅੰਦਰ ਰੁਕ ਕੇ ਖੂਨ ਨੂੰ ਜ਼ਹਿਰੀਲਾ ਬਣਾ ਦਿੰਦਾ ਹੈ ਅਤੇ ਇਸ ਨਾਲ ਹੋਣ ਵਾਲਾ ਰੋਗ 'ਯੂਰੇਮੀਆ' ਕਹਾਉਂਦਾ ਹੈ।
ਪਾਣੀ ਪੀਣ ਦਾ ਨਿਯਮ ਇਹੀ ਹੈ ਕਿ ਜਦੋਂ ਪੇਟ ਖਾਲੀ ਹੋਵੇ ਹੈ, ਉਦੋਂ ਹੀ ਵਾਧੂ ਪਾਣੀ ਪੀਣਾ ਚਾਹੀਦਾ ਹੈ, ਇਸ ਲਈ ਪਾਣੀ ਪੀਣ ਦਾ ਸਰਬੋਤਮ ਸਮਾਂ ਸਵੇਰੇ ਨੀਂਦ ਤੋਂ ਉੱਠਦਿਆਂ ਹੀ ਹੈ। ਭਰਪੂਰ ਮਾਤਰਾ 'ਚ ਪਾਣੀ ਪੀਣ ਨਾਲ ਸਰੀਰ ਦੀਆਂ ਵੱਖ-ਵੱਖ ਗ੍ਰੰਥੀਆਂ ਦੀ ਸਫ਼ਾਈ ਹੁੰਦੀ ਹੈ।
ਪਾਣੀ ਦੇ ਨਾਲ ਨਿੰਬੂ ਦਾ ਰਸ ਲੈਣ ਨਾਲ ਜ਼ਿਆਦਾ ਲਾਭ ਹੁੰਦਾ ਹੈ। ਨਿੰਬੂ ਪਾਣੀ ਪੀਣ ਨਾਲ ਖਾਣੇ ਵਾਲੀ ਛੋਟੀ ਅੰਤੜੀ ਵਿਚ ਖਾਣਾ ਸੜ ਨਹੀਂ ਸਕਦਾ ਅਤੇ ਉਸ ਵਿਚ ਜ਼ਹਿਰ ਪੈਦਾ ਹੋਣਾ ਬੰਦ ਹੁੰਦਾ ਹੈ। ਪਾਣੀ ਪੀਣਾ ਸਰੀਰ ਦੀ ਸਫ਼ਾਈ ਦੀ ਇਕ ਵਿਧੀ ਹੈ। ਪਾਣੀ ਪੀਂਦੇ ਹੀ ਉਹ ਖੂਨ ਵਲੋਂ ਸਰੀਰ ਦੇ ਤੰਤੂਆਂ ਦੇ ਅੰਦਰ ਫੈਲ ਜਾਂਦਾ ਹੈ ਅਤੇ ਸਰੀਰ ਦੇ ਅਣੂ-ਪਰਮਾਣੂ ਤੱਕ ਨੂੰ ਧੋ ਕੇ ਵੱਖ-ਵੱਖ ਤਰ੍ਹਾਂ ਦਾ ਵਿਸ਼ੈਲਾ ਮਾਦਾ ਲੈ ਕੇ ਸਰੀਰ ਤੋਂ ਬਾਹਰ ਕੱਢ ਦਿੰਦਾ ਹੈ, ਇਸ ਤਰ੍ਹਾਂ ਪਾਣੀ ਪੀਣਾ ਖ਼ੁਦ ਵਿਚ ਹੀ ਇਕ ਇਲਾਜ ਹੈ।
ਅਜੀਰਣ ਰੋਗ ਵਿਚ ਪਾਣੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਮੰਦ ਅਗਨੀ ਵਿਚ ਭੋਜਨ ਦੇ ਅੱਧੇ ਘੰਟੇ ਤੋਂ 45 ਮਿੰਟ ਪਹਿਲਾਂ ਅੱਧਾ ਗਿਲਾਸ ਠੰਢਾ ਪਾਣੀ ਪੀਣ ਨਾਲ ਠੰਢਕ ਦੀ ਪ੍ਰਤੀਕਿਰਿਆ ਨਾਲ ਸਰੀਰ ਵਿਚ ਇਕ ਉਤੇਜਨਾ ਦਾ ਸੰਚਾਰ ਹੁੰਦਾ ਹੈ, ਜਿਸ ਨਾਲ ਸਰੀਰ ਦੀ ਸ਼ਕਤੀ ਵਧਦੀ ਹੈ।
ਬੁਖਾਰ ਸਮੇਂ ਪਾਣੀ ਪੀਣ ਨਾਲ ਬਹੁਤ ਲਾਭ ਹੁੰਦਾ ਹੈ। ਰੋਗੀ ਜਿੰਨਾ ਪਾਣੀ ਬਿਨਾਂ ਕਸ਼ਟ ਪੀ ਸਕਦਾ ਹੈ, ਓਨਾ ਹੀ ਉਸ ਨੂੰ ਪੀਣ ਦੇਣਾ ਚਾਹੀਦਾ ਹੈ। ਜ਼ੁਕਾਮ ਹੋਣ 'ਤੇ ਨਿੰਬੂ ਦੇ ਰਸ ਦੇ ਨਾਲ ਭਰਪੂਰ ਪਾਣੀ ਪੀਣਾ ਸਹੀ ਹੁੰਦਾ ਹੈ। ਇਸ ਨਾਲ ਸਰੀਰ ਦਾ ਜ਼ਹਿਰ ਬਾਹਰ ਨਿਕਲ ਜਾਂਦਾ ਹੈ ਅਤੇ ਰੋਗ ਘੱਟ ਹੋ ਜਾਂਦਾ ਹੈ। ਵਾਤ ਅਤੇ ਜੋੜਾਂ ਦੀ ਸੋਜ ਆਦਿ ਵਿਚ ਪਾਣੀ ਪੀਣਾ ਬੜਾ ਲਾਭਕਾਰੀ ਹੈ। ਇਹ ਖੂਨ ਪ੍ਰਵਾਹ ਨੂੰ ਪਤਲਾ ਕਰਦੇ ਹੋਏ ਯੂਰਿਕ ਐਸਿਡ ਅਤੇ ਹੋਰ ਵਿਸ਼ੈਲੇ ਪਦਾਰਥਾਂ ਨੂੰ ਘੋਲ ਕੇ ਸਰੀਰ ਤੋਂ ਬਾਹਰ ਕੱਢ ਦਿੰਦਾ ਹੈ।
ਪੱਥਰੀ ਵਿਚ ਜਿੰਨਾ ਸੰਭਵ ਹੋਵੇ, ਪਾਣੀ ਪੀਣਾ ਚਾਹੀਦਾ ਹੈ। ਪਿੱਤੇ ਦੀ ਪੱਥਰੀ ਵਿਚ ਪਾਣੀ ਪੀਣ ਨਾਲ ਧੋਤਾ ਜਾਂਦਾ ਹੈ ਅਤੇ ਪਿੱਤਾ ਇਸ ਤਰ੍ਹਾਂ ਨਰਮ ਹੋ ਜਾਂਦਾ ਹੈ ਕਿ ਉਹ ਠੋਸ ਨਹੀਂ ਹੋ ਪਾਉਂਦਾ ਅਤੇ ਠੋਸ ਪੱਥਰੀ ਵੀ ਹੌਲੀ-ਹੌਲੀ ਪਿਘਲ ਕੇ ਬਾਹਰ ਨਿਕਲ ਜਾਂਦੀ ਹੈ।
ਸ਼ੂਗਰ ਰੋਗ ਵਿਚ ਸਰੀਰ ਵਿਚ ਵਾਧੂ ਚੀਨੀ ਜਮ੍ਹਾਂ ਹੋ ਜਾਂਦੀ ਹੈ। ਪਾਣੀ ਪੀਣ ਨਾਲ ਉਹ ਪਸੀਨੇ ਅਤੇ ਪੇਸ਼ਾਬ ਰਾਹੀਂ ਬਾਹਰ ਨਿਕਲ ਜਾਂਦੀ ਹੈ। ਇਕ ਅਨੁਭਵੀ ਡਾਕਟਰ ਦਾ ਕਹਿਣਾ ਹੈ ਕਿ ਜੇਕਰ ਹਰੇਕ ਵਿਅਕਤੀ ਹਰ ਰੋਜ਼ ਅੱਠ ਗਿਲਾਸ ਪਾਣੀ ਪੀਂਦਾ ਤਾਂ ਦੋ ਪੀੜ੍ਹੀਆਂ ਦੇ ਵਿਚ-ਵਿਚ ਦੁਨੀਆ ਤੋਂ ਸ਼ੂਗਰ ਰੋਗ ਪੂਰੀ ਤਰ੍ਹਾਂ ਖ਼ਤਮ ਹੋ ਸਕਦਾ ਹੈ।
ਪਾਣੀ ਪੀਣਾ ਹਰ ਹਾਲਤ ਵਿਚ ਅਤਿ ਜ਼ਰੂਰੀ ਹੋਣ 'ਤੇ ਵੀ ਕਿਸੇ-ਕਿਸੇ ਸਮੇਂ ਸਾਵਧਾਨੀ ਦੀ ਪਾਲਣਾ ਕਰਨੀ ਜ਼ਰੂਰੀ ਹੈ।
ਸਰੀਰ ਦੀ ਗਰਮ ਅਵਸਥਾ ਵਿਚ ਕਦੀ ਵੀ ਇਕਦਮ ਠੰਢਾ ਪਾਣੀ ਨਹੀਂ ਪੀਣਾ ਚਾਹੀਦਾ। ਜਦੋਂ ਬੁਖਾਰ ਨਾਲ ਰੋਗੀ ਨੂੰ ਪਸੀਨਾ ਆਉਂਦਾ ਹੈ, ਉਦੋਂ ਕਿਸੇ ਵੀ ਹਾਲਤ ਵਿਚ ਉਸ ਨੂੰ ਠੰਢਾ ਪਾਣੀ ਨਹੀਂ ਦੇਣਾ ਚਾਹੀਦਾ। ਉਸ ਸਮੇਂ ਪਿਆਸ ਲੱਗਣ 'ਤੇ ਗਰਮ ਪਾਣੀ ਦਿੱਤਾ ਜਾ ਸਕਦਾ ਹੈ। ਬਹੁਤ ਪਤਲੇ ਵਿਅਕਤੀ ਨੂੰ ਵੀ ਕਦੀ ਜ਼ਿਆਦਾ ਠੰਢਾ ਪਾਣੀ ਨਹੀਂ ਪੀਣਾ ਚਾਹੀਦਾ ਅਤੇ ਨਾ ਹੀ ਇਕੱਠਾ ਜ਼ਿਆਦਾ ਪਾਣੀ ਚਾਹੀਦਾ ਹੈ। ਜੋ ਲੋਕ ਵਾਧੂ ਪਾਣੀ ਨਹੀਂ ਪੀ ਸਕਦੇ, ਉਨ੍ਹਾਂ ਨੂੰ ਪਹਿਲਾਂ ਸਿਰਫ਼ ਇਕ ਚੌਥਾਈ ਗਿਲਾਸ ਪਾਣੀ ਪੀਣਾ ਚਾਹੀਦਾ ਹੈ ਅਤੇ ਲਗਾਤਾਰ ਮਾਤਰਾ ਵਧਾਉਣੀ ਚਾਹੀਦੀ ਹੈ।
ਇਹ ਜ਼ਰੂਰੀ ਹੈ ਕਿ ਪੀਣ ਵਾਲਾ ਪਾਣੀ ਬਹੁਤ ਸਾਫ਼ ਹੋਣਾ ਚਾਹੀਦਾ ਹੈ। ਗੰਦਾ ਪਾਣੀ ਪੀਣ ਨਾਲ ਵੱਖ-ਵੱਖ ਤਰ੍ਹਾਂ ਦੇ ਰੋਗ ਹੋ ਜਾਂਦੇ ਹਨ। ਜਿਥੇ ਸਾਫ਼ ਪਾਣੀ ਨਹੀਂ ਮਿਲਦਾ, ਉਥੇ ਪਾਣੀ ਉਬਾਲ ਕੇ ਅਤੇ ਉਸ ਤੋਂ ਬਾਅਦ ਛਾਣ ਕੇ ਪੀਣਾ ਚਾਹੀਦਾ ਹੈ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਪੰਥਕ ਤਾਲਮੇਲ ਕਮੇਟੀ ਦੀ ਇਕੱਤਰਤਾ ਕੱਲ੍ਹ ਅਗਲੀ ਖ਼ਬਰ ਪੋਸ਼ਕ ਤੱਤਾਂ ਨਾਲ ਭਰਪੂਰ ਆਂਡੇ ਰੋਜ਼ ਖਾਓ
Ad Position 24
No active advertisement