ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪੋਸ਼ਕ ਤੱਤਾਂ ਨਾਲ ਭਰਪੂਰ ਆਂਡੇ ਰੋਜ਼ ਖਾਓ

Ad Position 21
No active advertisement
ਅਜੀਤ ਡੈਸਕ 03-07-2026

ਪ੍ਰੋਟੀਨ, ਵਿਟਾਮਿਨ-ਏ, ਬੀ12, ਡੀ, ਈ ਅਤੇ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਆਂਡੇ ਪੌਸ਼ਟਿਕਤਾ ਦਾ ਭੰਡਾਰ ਹੈ। ਡਾਕਟਰ ਵੀ ਇਸ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ। ਜੋ ਲੋਕ ਆਂਡਿਆਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਦਿਨ ਦੀ ਸ਼ੁਰੂਆਤ ਆਂਡਿਆਂ ਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਸ ਵਿਚ ਉਹ ਸਭ ਪੌਸ਼ਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਅਤੇ ਸਰਗਰਮ ਰੱਖਣ ਲਈ ਜ਼ਰੂਰੀ ਹੁੰਦੇ ਹਨ।
ਆਂਡੇ ਨੂੰ ਮਲਟੀ ਵਿਟਾਮਿਨ ਦੀ ਗੋਲੀ ਮੰਨਣਾ ਕੋਈ ਗ਼ਲਤ ਨਹੀਂ ਹੋਵੇਗਾ, ਕਿਉਂਕਿ ਇਸ ਵਿਚ ਵਿਟਾਮਿਨ ਏ, ਬੀ, ਡੀ ਅਤੇ ਈ ਪਾਏ ਜਾਂਦੇ ਹਨ। ਵਿਟਾਮਿਨ ਡੀ ਬਹੁਤ ਘੱਟ ਖਾਣ ਵਾਲੇ ਪਦਾਰਥਾਂ ਵਿਚ ਪਾਇਆ ਜਾਂਦਾ ਹੈ। ਉਨ੍ਹਾਂ ਵਿਚ ਆਂਡਾ ਵੀ ਹੈ। ਵਿਟਾਮਿਨਜ਼ ਤੋਂ ਇਲਾਵਾ ਆਂਡੇ ਵਿਚ ਢੇਰ ਸਾਰੇ ਖਣਿਜ ਵੀ ਪਾਏ ਜਾਂਦੇ ਹਨ।
ਆਂਡੇ ਦੇ ਦੋ ਹਿੱਸੇ ਹੁੰਦੇ ਹਨ ਇਕ ਸਫ਼ੇਦ ਅਤੇ ਦੂਜਾ ਪੀਲਾ। ਸਫ਼ੇਦ ਹਿੱਸੇ ਵਿਚ ਪ੍ਰੋਟੀਨ ਅਤੇ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਵਿਚ ਚਰਬੀ ਨਹੀਂ ਹੁੰਦੀ ਅਤੇ ਕਾਰਬੋਹਾਈਡ੍ਰੇਟ ਵੀ ਇਕ ਫ਼ੀਸਦੀ ਦੇ ਲਗਭਗ ਹੁੰਦਾ ਹੈ। ਸਫ਼ੇਦ ਹਿੱਸੇ ਨੂੰ ਅਲਬੂਮਿਨ ਕਹਿੰਦੇ ਹਨ ਅਤੇ ਪੀਲੇ ਹਿੱਸੇ ਨੂੰ ਯੋਕ। ਪੀਲੇ ਭਾਗ ਵਿਚ ਚਰਬੀ ਜ਼ਿਆਦਾ ਹੁੰਦੀ ਹੈ ਅਤੇ ਕੈਲੋਰੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਪ੍ਰੋਟੀਨ ਆਂਡੇ ਦੇ ਪੀਲੇ ਹਿੱਸੇ ਵਿਚ ਵੀ ਹੁੰਦੀ ਹੈ।
ਆਂਡੇ ਤੁਰੰਤ ਊਰਜਾ ਦਾ ਸਰੋਤ ਹਨ, ਕਿਉਂਕਿ ਇਸ ਵਿਚ ਪਾਇਆ ਜਾਣ ਵਾਲਾ ਪ੍ਰੋਟੀਨ ਊਰਜਾ ਦੇ ਪੱਧਰ ਨੂੰ ਬਣਾਈ ਰੱਖਦਾ ਹੈ। ਭੁੱਖ ਨੂੰ ਘੱਟ ਕਰਦਾ ਹੈ ਅਤੇ ਜੰਕ ਫੂਡ ਦੀ ਵਰਤੋਂ ਤੋਂ ਬਚਾਉਂਦਾ ਹੈ, ਕਿਉਂਕਿ ਪੇਟ ਜ਼ਿਆਦਾ ਸਮੇਂ ਤੱਕ ਭਰਿਆ ਰਹਿੰਦਾ ਹੈ।
ਕਿਸ ਰੂਪ ਵਿਚ ਖਾਓ ਆਂਡੇ : ਆਂਡੇ ਨੂੰ ਪੂਰਾ ਪਕਾ ਕੇ ਖਾਓ। ਕੱਚਾ ਕਦੀ ਨਾ ਖਾਓ। ਹਾਫ਼ ਫ੍ਰਾਈ ਅਤੇ ਅੱਧਾ ਉੱਬਲਿਆ ਆਂਡਾ ਨੁਕਸਾਨ ਪੁਹੰਚਾ ਸਕਦਾ ਹੈ। ਆਂਡਿਆਂ ਨੂੰ ਫਰਿੱਜ ਵਿਚ ਇਕ ਹਫ਼ਤੇ ਤੱਕ ਰੱਖ ਸਕਦੇ ਹੋ। ਇਕੱਠੇ ਕਰਦੇ ਸਮੇਂ ਧਿਆਨ ਦਿਓ ਕਿ ਇਨ੍ਹਾਂ 'ਤੇ ਮਲ ਨਾ ਲੱਗਾ ਹੋਵੇ। ਆਂਡਾ ਤੋੜਦੇ ਸਮੇਂ ਕੋਈ ਆਂਡਾ ਖ਼ਰਾਬ ਲੱਗੇ ਤਾਂ ਉਸ ਨੂੰ ਤੁਰੰਤ ਸੁੱਟ ਦਿਓ। ਧਿਆਨ ਰੱਖੋ ਕਿ ਆਂਡਾ ਚੰਗੀ ਤਰ੍ਹਾਂ ਪਕਾ ਕੇ ਖਾਓ।
ਜਾਂਚ ਕਰੋ ਆਂਡੇ ਦੀ ਤਾਜ਼ਗੀ : ਇਕ ਭਾਂਡੇ ਵਿਚ ਪਾਣੀ ਪਾ ਕੇ ਉਸ ਵਿਚ ਆਂਡੇ ਨੂੰ ਪਾਓ। ਤਾਜ਼ਾ ਆਂਡਾ ਭਾਰਾ ਹੋਣ ਕਾਰਨ ਹੇਠਾਂ ਬੈਠ ਜਾਵੇਗਾ। ਜਿੰਨਾ ਆਂਡਾ ਪੁਰਾਣਾ ਹੋਵੇਗਾ, ਉਹ ਉੱਪਰ ਰਹੇਗਾ, ਕਿਉਂਕਿ ਪੁਰਾਣੇ ਆਂਡੇ ਵਿਚ ਹਵਾ ਭਰ ਜਾਂਦੀ ਹੈ। ਜੋ ਹਲਕਾ ਹੋਣ ਲਗਦਾ ਹੈ, ਤਾਂ ਇਸ ਦਾ ਮਤਲਬ ਸਪੱਸ਼ਟ ਹੈ ਕਿ ਆਂਡਾ ਪੁਰਾਣਾ ਹੈ। ਆਂਡੇ ਦਾ ਪਤਲਾ ਸਿਰਾ ਸਤ੍ਹਾ 'ਤੇ ਅਤੇ ਚੌੜਾ ਉੱਪਰ ਹੋਵੇ ਤਾਂ ਆਂਡਾ ਖਾਣ ਲਾਇਕ ਹੈ।
ਇਸ ਤੋਂ ਇਲਾਵਾ ਆਂਡੇ ਦੀ ਲਗਾਤਾਰ ਵਰਤੋਂ ਕਰਨ ਨਾਲ ਚਮੜੀ ਛੇਤੀ ਬੁੱਢੀ ਨਹੀਂ ਹੁੰਦੀ। ਆਂਡੇ ਫ੍ਰੀ-ਰੈਡੀਕਲਜ਼ ਤੋਂ ਵੀ ਬਚਾਉਂਦੇ ਹਨ। ਵਾਲਾਂ ਵਿਚ ਚਮਕ ਲਿਆਉਂਦੇ ਹਨ। ਆਂਡੇ ਦੀ ਸਫ਼ੇਦੀ ਦੀ ਵਰਤੋਂ ਇੰਫਲੁਏਂਜਾ ਦੀ ਵੈਕਸੀਨ ਬਣਾਉਣ ਵਿਚ ਕੀਤੀ ਜਾਂਦੀ ਹੈ। ਸਰਦੀ ਦੇ ਇਲਾਜ ਲਈ ਵੱਖ-ਵੱਖ ਦਵਾਈਆਂ ਵਿਚ ਆਂਡੇ ਦੀ ਵਰਤੋਂ ਹੁੰਦੀ ਹੈ। ਇਸ ਤੋਂ ਇਲਾਵਾ ਇਸ ਦੇ ਪੀਲੇ ਹਿੱਸੇ ਵਿਚ ਪਾਏ ਜਾਣ ਵਾਲੇ ਤੇਲ ਦੀ ਵਰਤੋਂ ਕਈ ਸੁੰਦਰਤਾ ਵਧਾਉਣ ਵਾਲੀਆਂ ਚੀਜ਼ਾਂ ਬਣਾਉਣ ਵਿਚ ਵੀ ਕੀਤੀ ਜਾਂਦੀ ਹੈ।
ਧਿਆਨ ਦਿਓ : ਜਿਨ੍ਹਾਂ ਨੂੰ ਐਲਰਜੀ ਹੋਵੇ, ਉਨ੍ਹਾਂ ਨੂੰ ਆਂਡੇ ਦਾ ਪੀਲਾ ਹਿੱਸਾ ਨਹੀਂ ਖਾਣਾ ਚਾਹੀਦਾ। ਜੇਕਰ ਐਲਰਜੀ ਫਿਰ ਵੀ ਰਹੇ ਤਾਂ ਆਂਡਾ ਨਾ ਖਾਓ। ਜ਼ਿਆਦਾ ਮਾਤਰਾ ਵਿਚ ਵੀ ਆਂਡੇ ਦੀ ਵਰਤੋਂ ਨਾ ਕਰੋ। ਪ੍ਰੋਟੀਨ ਨਾਲ ਭਰਪੂਰ ਹੋਣ ਕਾਰਨ ਕਿਡਨੀ 'ਤੇ ਵੀ ਭਾਰ ਪੈਂਦਾ ਹੈ। ਜਿਨ੍ਹਾਂ ਲੋਕਾਂ ਨੂੰ ਕਿਡਨੀ ਸੰਬੰਧੀ ਕੋਈ ਰੋਗ ਹੋਵੇ ਜਾਂ ਯੂਰਿਕ ਐਸਿਡ ਦੀ ਸਮੱਸਿਆ ਹੋਵੇ, ਉਨ੍ਹਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਆਂਡੇ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿਨ੍ਹਾਂ ਲੋਕਾਂ ਦਾ ਕੋਲੈਸਟ੍ਰੋਲ ਵਧਦਾ ਹੋਵੇ, ਉਨ੍ਹਾਂ ਨੂੰ ਆਂਡੇ ਦਾ ਸਫ਼ੇਦ ਹਿੱਸਾ ਹੀ ਖਾਣਾ ਚਾਹੀਦਾ।

Ad Position 22
No active advertisement
ਪਿਛਲੀ ਖ਼ਬਰ ਸਿਹਤਮੰਦ ਜੀਵਨ ਲਈ ਮਹੱਤਵਪੂਰਨ ਹੈ ਪਾਣੀ ਅਗਲੀ ਖ਼ਬਰ ਅੱਖਾਂ ਕੁਦਰਤ ਦਾ ਅਨਮੋਲ ਤੋਹਫ਼ਾ
Ad Position 24
No active advertisement