ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਹੌਲੀ-ਹੌਲੀ ਚੜ੍ਹਨ ਵਾਲਾ ਜ਼ਹਿਰ ਹੈ ਹੱਡੀਆਂ ਦਾ ਖੋਖਲਾ ਹੋਣਾ

Ad Position 21
No active advertisement
ਅਜੀਤ ਡੈਸਕ 10-07-2026

ਹੱਡੀਆਂ ਇਕ ਪਾਸੇ ਸਰੀਰ ਦੇ ਭਾਰ ਨੂੰ ਸਹਿਣ ਕਰਨ ਅਤੇ ਉਨ੍ਹਾਂ ਦੇ ਆਕਾਰ ਨੂੰ ਸਹੀ ਰੱਖਦੀਆਂ ਹਨ, ਉਥੇ ਦੂਜੇ ਪਾਸੇ ਜੀਵਨ ਲਈ ਲਾਹੇਵੰਦ ਧਾਤੂਆਂ ਜਿਵੇਂ ਕੈਲਸ਼ੀਅਮ, ਜ਼ਿੰਕ, ਫਾਸਫੋਰਸ ਆਦਿ ਦਾ ਇਕ ਚੰਗੇ ਬੈਂਕ ਦੀ ਤਰ੍ਹਾਂ ਭੰਡਾਰ ਵੀ ਕਰਦੀਆਂ ਹਨ।
ਹੱਡੀਆਂ ਵਿਚ ਹੋਣ ਵਾਲੇ ਰਸਾਇਣਕ ਬਦਲਾਅ ਹੱਡੀਆਂ ਦੇ ਨਿਰਮਾਣ ਦੇ ਨਾਲ-ਨਾਲ ਜੈਵਿਕ ਤੱਤਾਂ ਦੇ ਸੰਤੁਲਨ ਵਿਚ ਸਹਾਇਕ ਹੁੰਦੇ ਹਨ, ਅਖੀਰ ਕਿਸੇ ਕਾਰਨ ਨਾਲ ਇਸ ਪ੍ਰਕਿਰਿਆ ਵਿਚ ਰੁਕਾਵਟ ਆਏ ਅਤੇ ਧਾਤੂਆਂ ਦੇ ਭੰਡਾਰਨ ਵਿਚ ਕਮੀ ਆਏ ਤਾਂ ਹੱਡੀਆਂ ਕਮਜ਼ੋਰ ਹੋ ਕੇ ਹੌਲੀ-ਹੌਲੀ ਖੋਖਲੇਪਨ ਦਾ ਸ਼ਿਕਾਰ ਹੋਣ ਲਗਦੀਆਂ ਹਨ।
ਆਸਿਟੀਓਪੋਰੋਸਿਸ ਹੱਡੀਆਂ ਦੀ ਉਹ ਸਥਿਤੀ ਹੈ ਜਿਸ ਵਿਚ ਹੱਡੀਆਂ ਦੇ ਭਾਰ ਅਤੇ ਘਣਤਵ ਵਿਚ ਕਮੀ ਦੇ ਨਾਲ ਧਾਤੂਆਂ ਦੀ ਘਾਟ ਵੀ ਹੁੰਦੀ ਹੈ। ਜੋੜਾਂ ਦੀ ਬਿਮਾਰੀ ਦੇ ਬਾਅਦ ਇਹ ਹੱਡੀਆਂ ਦੀ ਸਭ ਤੋਂ ਵੱਡੀ ਮਾਤਰਾ ਵਿਚ ਹੋਣ ਵਾਲੀ ਬਿਮਾਰੀ ਸਰੀਰਕ ਗਤੀਸ਼ੀਲਤਾ ਦੀ ਸਭ ਤੋਂ ਵੱਡੀ ਦੁਸ਼ਮਣ ਸਿੱਧ ਹੋ ਰਹੀ ਹੈ।
ਆਸਿਟੀਓਪੋਰੋਸਿਸ ਹੌਲੀ-ਹੌਲੀ ਅਤੇ ਲਗਾਤਾਰ ਵਧਣ ਵਾਲੀ ਇਸ ਤਰ੍ਹਾਂ ਦੀ ਬਿਮਾਰੀ ਹੈ ਜੋ ਲੰਮੇ ਸਮੇਂ ਬਾਅਦ ਆਪਣਾ ਅਸਰ ਦਿਖਾਉਂਦੀ ਹੈ। ਖੋਖਲੇਪਨ ਅਤੇ ਕਮਜ਼ੋਰੀ ਦਾ ਪ੍ਰਭਾਵ ਜਦੋਂ ਏਨਾ ਵਧ ਜਾਂਦਾ ਹੈ ਤਾਂ ਸਰੀਰ ਦਾ ਪਿੰਜਰ ਰੋਜ਼ਮਰ੍ਹਾ ਦੀਆਂ ਸਰਗਰਮੀਆਂ ਦੇ ਤਣਾਅ ਨੂੰ ਸਹਿਣ ਕਰਨ ਦੇ ਸਮਰੱਥ ਨਹੀਂ ਰੱਖਦਾ, ਨਤੀਜੇ ਵਜੋਂ ਸਰੀਰ ਦੀਆਂ ਹੱਡੀਆਂ ਵਿਸ਼ੇਸ਼ ਕਰਕੇ ਰੀੜ੍ਹ, ਕਲਾਈ, ਕੂਲਹੇ, ਪੱਸਲੀਆਂ ਦੀਆਂ ਹੱਡੀਆਂ ਜ਼ਰਾ ਜਿੰਨੀ ਸੱਟ ਨਾਲ ਟੁੱਟਣ ਲਗਦੀਆਂ ਹਨ।
ਹੱਡੀਆਂ ਦਾ ਖੋਖਲਾਪਨ ਸੰਸਾਰਕ ਸਮੱਸਿਆ ਹੈ ਜੋ ਮਿੱਠੇ ਜ਼ਹਿਰ ਦੀ ਤਰ੍ਹਾਂ ਰੋਗਗ੍ਰਸਤ ਕਰਦੀ ਹੈ। ਖੋਖਲੇਪਨ ਦਾ ਸ਼ਿਕਾਰ ਰੋਗੀ ਉੱਪਰ ਤੋਂ ਤਾਂ ਸਿਹਤਮੰਦ ਦਿਸਦਾ ਹੈ ਪਰ ਅੰਦਰ ਹੀ ਅੰਦਰ ਹੱਡੀਆਂ ਕਮਜ਼ੋਰ ਅਤੇ ਖੋਖਲੀਆਂ ਹੋ ਜਾਂਦੀਆਂ ਹਨ ਅਤੇ ਇਸ ਨਾਲ ਉਨ੍ਹਾਂ ਦੇ ਟੁੱਟਣ ਦੀ ਸੰਭਾਵਨਾ ਵਧ ਜਾਂਦੀ ਹੈ।
ਖੋਜਕਾਰ ਦੱਸਦੇ ਹਨ ਕਿ ਹੱਡੀਆਂ ਦੀ ਕਮਜ਼ੋਰੀ ਅਤੇ ਖੋਖਲਾਪਨ ਕਿਸੇ ਵੀ ਉਮਰ ਵਿਚ ਪੈਦਾ ਹੋ ਸਕਦਾ ਹੈ, ਪਰ ਆਮ ਤੌਰ 'ਤੇ ਇਸ ਰੋਗ ਤੋਂ ਪੀੜਤ ਹੋਣ ਦੀ ਸੰਭਾਵਨਾ ਰਜੋਨਿਰਵੱਤ ਵਾਲੀਆਂ ਔਰਤਾਂ ਅਤੇ 60 ਸਾਲ ਤੋਂ ਜ਼ਿਆਦਾ ਬਜ਼ੁਰਗ ਮਰਦਾਂ ਨੂੰ ਜ਼ਿਆਦਾ ਹੁੰਦੀ ਹੈ।
ਹੋਰ ਕਾਰਨ : ਸ਼ਰਾਬ ਦੀ ਆਦਤ, ਸ਼ੂਗਰ ਵਰਗੀਆਂ ਬਿਮਾਰੀਆਂ, ਕਾਰਟੀਸੋਨ ਵਰਗੀਆਂ ਦਵਾਈਆਂ ਦੀ ਵਰਤੋਂ, ਪੀੜ੍ਹੀ-ਦਰ-ਪੀੜ੍ਹੀ ਕਾਰਨ ਭੋਜਨ ਖ਼ਾਸ ਤੌਰ 'ਤੇ ਘੱਟ ਚੂਨੇ ਵਾਲਾ, ਵਿਟਾਮਿਨ ਡੀ ਦੀ ਕਮੀ ਆਦਿ।
ਕਸਰਤ ਅਤੇ ਰੋਜ਼ਮਰ੍ਹਾ ਦੀ ਰੁਟੀਨ : ਖੋਜਕਾਰ ਇਸ ਦੱਸਦੇ ਹਨ ਕਿ ਲਗਾਤਾਰ ਕਸਰਤ ਅਤੇ ਰੋਜ਼ਮਰ੍ਹਾ ਦਾ ਰੁਝੇਵੇਂ ਹੱਡੀਆਂ ਦੀ ਕਮਜ਼ੋਰੀ ਜਾਂ ਆਸਿਟੀਓਪੋਰੋਸਿਸ ਤੋਂ ਬਚਾਅ ਦਾ ਇਕ ਚੰਗਾ ਸਾਧਨ ਹੈ। ਘੱਟ ਸਰਗਰਮ ਅਤੇ ਅਰਾਮਦਾਇਕ ਬਜ਼ੁਰਗ ਇਸ ਕਮਜ਼ੋਰੀ ਤੋਂ ਜ਼ਿਆਦਾ ਪੀੜਤ ਹੁੰਦੇ ਦੇਖੇ ਗਏ ਹਨ।
ਪੁਲਾੜ ਯਾਤਰੀਆਂ ਵਿਚ ਹੱਡੀਆਂ ਦੀ ਕਮਜ਼ੋਰੀ ਦੇ ਲੱਛਣ ਯਾਤਰਾ ਤੋਂ ਬਾਅਦ ਦੇਖੇ ਗਏ ਹਨ। ਉਸੇ ਤਰ੍ਹਾਂ ਬਿਸਤਰ 'ਤੇ ਜ਼ਿਆਦਾ ਦੇਰ ਆਰਾਮ ਕਰਨ ਵਾਲੇ ਵਿਅਕਤੀਆਂ ਵਿਚ ਇਹ ਬਿਮਾਰੀ ਜ਼ਿਆਦਾ ਪਾਈ ਗਈ।
ਬਿਮਾਰੀ ਦੇ ਲੱਛਣ : ਆਸਿਟੀਓਪੋਰੋਸਿਸ ਹੌਲੀ-ਹੌਲੀ ਅਸਰ ਕਰਨ ਵਾਲੀ ਬਿਮਾਰੀ ਹੈ। ਇਸ ਦੇ ਮੁੱਖ ਲੱਛਣਾਂ ਵਿਚ ਥੋੜ੍ਹੀ ਜਿਹੀ ਸੱਟ ਨਾਲ ਹੱਡੀਆਂ ਦਾ ਟੁੱਟਣਾ, ਦੰਦਾਂ ਦਾ ਡਿੱਗਣਾ, ਕੁੱਬ ਨਿਕਲਣਾ, ਹੱਡੀਆਂ ਵਿਚ ਅਚਾਨਕ ਦਰਦ ਰਹਿਣਾ ਆਦਿ ਹੈ।
ਆਸਿਟੀਓਪੋਰੋਸਿਸ ਪ੍ਰਬੰਧਨ : ਇਸ ਬਿਮਾਰੀ ਪ੍ਰਤੀ ਜਾਗਰੂਕਤਾ ਦੇ ਨਾਲ-ਨਾਲ ਪ੍ਰਬੰਧਨ ਬਹੁਤ ਜ਼ਰੂਰੀ ਹੈ।
ਆਸਿਟੀਓਪੋਰੋਸਿਸ ਦੀ ਰੋਕਥਾਮ ਇਲਾਜ ਨਾਲੋਂ ਜ਼ਿਆਦਾ ਕਾਰਗਰ ਹੈ। ਰੋਗ ਦੂਰ ਕਰਨ ਤੋਂ ਬਾਅਦ ਉਸ ਦਾ ਇਲਾਜ ਮਾਹਿਰਾਂ ਵਲੋਂ ਕੀਤਾ ਜਾਣਾ ਜ਼ਰੂਰੀ ਹੈ। ਜੇਕਰ ਸਮਾਂ ਰਹਿੰਦਿਆਂ ਇਸ ਰੋਗ ਪ੍ਰਤੀ ਨਿੱਜੀ ਅਤੇ ਜਨ-ਜਾਗਰੂਕਤਾ ਜਗਾਈ ਜਾਵੇ ਤਾਂ ਇਸ ਦਾ ਹੱਲ ਸੰਭਵ ਹੈ। ਇਸ ਦਾ ਇਲਾਜ ਕਾਫ਼ੀ ਖਰਚੀਲਾ ਅਤੇ ਇਸ ਦੇ ਨਤੀਜੇ ਅਤਿ ਕਸ਼ਟਕਾਰੀ ਹਨ। ਬਿਮਾਰੀ ਦੀ ਰੋਕਥਾਮ ਤਿੰਨ ਪੱਧਰ 'ਤੇ ਕੀਤੀ ਜਾ ਸਕਦੀ ਹੈ।
ਹੱਡੀਆਂ ਦੀ ਮਜ਼ਬੂਤੀ ਨੂੰ ਵਧਾਉਣ ਲਈ : ਭੋਜਨ, ਕਸਰਤ ਦੀ ਲਗਾਤਾਰਤਾ, ਹੱਡੀਆਂ ਨੂੰ ਕਮਜ਼ੋਰ ਕਰਨ ਵਾਲੀਆਂ ਚੀਜ਼ਾਂ ਦੀ ਵਰਤੋਂ ਤੋਂ ਬਚਣਾ। ਭੋਜਨ-ਦੁੱਧ, ਕੈਲਸ਼ੀਅਮ, ਜ਼ਿੰਕ, ਪਿਆਜ਼ ਆਦਿ ਦੀ ਵਰਤੋਂ ਅਤੇ ਉਮਰ ਦੇ ਨਾਲ ਕੈਲਸ਼ੀਅਮ ਦੀ ਮਾਤਰਾ ਵਿਚ ਵਾਧਾ ਹੋਣਾ ਜ਼ਰੂਰੀ ਹੈ। ਕਸਰਤ-ਭਾਰ ਵਾਲਾ ਕਸਰਤ ਅਤੇ ਗਤੀਸ਼ੀਲਤਾ ਰੱਖਣਾ ਲਗਾਤਾਰ ਜ਼ਰੂਰੀ ਹੈ। ਸਵੇਰ ਦੀ ਧੁੱਪ (ਵਿਟਾਮਿਨ ਡੀ) ਸਰੀਰ ਲਈ ਲਾਭਕਾਰੀ ਹੈ। ਨਸ਼ੀਲੇ ਪਦਾਰਥਾਂ ਤੋਂ ਬਚਣਾ ਅਤਿ ਜ਼ਰੂਰੀ ਹੈ।

Ad Position 22
No active advertisement
ਪਿਛਲੀ ਖ਼ਬਰ ਸੌਖਾ ਹੈ ਮੂੰਹ ਦੀ ਬਦਬੂ ਤੋਂ ਛੁਟਕਾਰਾ ਪਾਉਣਾ ਅਗਲੀ ਖ਼ਬਰ ਬਰਸਾਤ ਦਾ ਮੌਸਮ ਤੇ ਊਰਜਾ ਵਧਾਉਣ ਵਾਲਾ ਭੋਜਨ
Ad Position 24
No active advertisement