ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਬਹੁਗੁਣੀ ਹੈ ਅਜਵਾਇਣ

Ad Position 21
No active advertisement
ਅਜੀਤ ਡੈਸਕ 10-07-2026

ਅਜਵਾਇਣ ਜਿਥੇ ਰਸੋਈ ਘਰ ਵਿਚ ਮਸਾਲੇ ਦੇ ਰੂਪ ਵਿਚ ਵਰਤੋਂ 'ਚ ਲਿਆਂਦੀ ਜਾਂਦੀ ਹੈ, ਉਥੇ ਇਸ ਦੀ ਵਿਸ਼ੇਸ਼ ਥਾਂ ਦਵਾਈ ਦੇ ਰੂਪ ਵਿਚ ਵੀ ਹੈ। ਡਾਕਟਰੀ ਪੱਧਤੀ ਵਿਚ ਅਜਵਾਇਣ ਨੂੰ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਅਪਣਾਇਆ ਗਿਆ ਹੈ।
ਦਵਾਈ ਦੇ ਰੂਪ ਵਿਚ ਅਜਵਾਇਣ ਅਨੇਕ ਗੁਣਾਂ ਨਾਲ ਭਰਪੂਰ ਹੈ। ਇਹ ਹਾਜ਼ਮਾ ਠੀਕ ਕਰਨ ਵਾਲੀ, ਰੁਚੀਕਾਰਕ, ਸਰੀਰ 'ਚ ਅਗਨੀ ਵਧਾਊ, ਸ਼ੁਕਰਸ਼ੂਲ ਨਾਸ਼ਕ ਅਤੇ ਹਵਾ, ਪੇਟ ਸੰਬੰਧੀ ਰੋਗ ਤੇ ਗੈਸ ਨਾਸ਼ਕ ਹੈ।
ਅਜਵਾਇਣ ਵਿਚ ਕੈਲਸ਼ੀਅਮ, ਆਇਰਨ ਅਤੇ ਫਾਸਫੋਰਸ ਦੀ ਭਰਪੂਰ ਮਾਤਰਾ ਹੁੰਦੀ ਹੈ।
ਅੰਮ੍ਰਿਤਧਾਰਾ ਨਾਮੀ ਦਵਾਈ, ਜੋ ਅਜੀਰਣ, ਉਲਟੀਆਂ, ਪੇਟ ਦਰਦ, ਹੈਜ਼ਾ, ਸਰਦੀ, ਜ਼ੁਕਾਮ ਅਤੇ ਸਿਰ ਦਰਦ ਦੀ ਰਾਮਵਾਣ ਦਵਾਈ ਮੰਨੀ ਜਾਂਦੀ ਹੈ, ਅਜਵਾਇਣ ਦੇ ਮਿਸ਼ਰਨ ਨਾਲ ਤਿਆਰ ਕੀਤੀ ਜਾਂਦੀ ਹੈ।
ਅਜਵਾਇਣ ਦੇ ਕੁਝ ਘਰੇਲੂ ਇਲਾਜ : ਅਜਵਾਇਣ, ਕਾਲਾ ਨਮਕ ਅਤੇ ਸੁੰਢ, ਤਿੰਨਾਂ ਦਾ ਬਰਾਬਰ ਹਿੱਸਾ ਲੈ ਕੇ ਚੂਰਨ ਬਣਾ ਲਓ। ਇਹ ਅਜੀਰਣ ਵਿਚ ਬਹੁਤ ਲਾਹੇਵੰਦ ਹੈ।
ਬੱਚਿਆਂ ਨੂੰ ਅਜਵਾਇਣ ਦਾ ਚੂਰਨ ਬਣਾ ਕੇ ਰਾਤ ਨੂੰ ਸੌਂਦੇ ਸਮੇਂ ਦੇਣ ਨਾਲ ਬਿਸਤਰ ਗਿੱਲਾ ਕਰਨ ਦੀ ਆਦਤ ਹਟ ਜਾਵੇਗੀ।
ਅਜਵਾਇਣ ਦੇ ਤੇਲ ਦੀ ਮਾਲਿਸ਼ ਸੰਧੀਵਾਤ ਰੋਗ ਵਿਚ ਬਹੁਤ ਲਾਹੇਵੰਦ ਹੈ।
ਅਜਵਾਇਣ, ਗੋਖਰੂ ਤੇ ਅਸ਼ਵਗੰਧਾ ਦੇ ਬਰਾਬਰ ਹਿੱਸੇ ਲੈ ਕੇ ਚੂਰਨ ਬਣਾ ਲਓ। ਸਵੇਰੇ-ਸ਼ਾਮ ਤਾਜ਼ੇ ਪਾਣੀ ਜਾਂ ਦੁੱਧ ਦੇ ਨਾਲ ਲੈਣ ਨਾਲ ਪ੍ਰਮੇਹ ਰੋਗ ਨਸ਼ਟ ਹੁੰਦਾ ਹੈ।
ਅਜਵਾਇਣ ਦੰਦ ਦਰਦ ਵਿਚ ਤੁਰੰਤ ਲਾਭ ਪਹੁੰਚਾਉਂਦੀ ਹੈ।
25 ਗ੍ਰਾਮ ਅਜਵਾਇਣ ਰਾਤ ਨੂੰ ਸਾਫ਼ ਪਾਣੀ ਵਿਚ ਭਿਉਂ ਦਿਓ। ਸਵੇਰੇ ਉਸ ਪਾਣੀ ਵਿਚ ਇਕ ਚਮਚ ਸ਼ਹਿਦ ਮਿਲਾ ਕੇ ਪੀਓ। 40 ਦਿਨ ਤੱਕ ਲਗਾਤਾਰ ਪੀਣ ਨਾਲ ਅਜਵਾਇਣ ਦਾ ਪਾਣੀ ਸਰੀਰ ਦੇ ਮੋਟਾਪੇ ਨੂੰ ਛਾਂਟ ਦੇਵੇਗਾ ਅਤੇ ਜ਼ਿਆਦਾ ਚਰਬੀ ਬਣਨੀ ਬੰਦ ਹੋ ਜਾਵੇਗੀ।
ਅਜਵਾਇਣ ਦਾ 5 ਗ੍ਰਾਮ ਚੂਰਨ ਲੱਸੀ ਵਿਚ ਮਿਲਾ ਕੇ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ। ਅਜਵਾਇਣ ਅਤੇ ਤਿਲ ਮਿਲਾ ਕੇ ਖਾਣ ਨਾਲ ਬਹੂਮੂਤਰ ਠੀਕ ਹੋ ਜਾਂਦਾ ਹੈ।
ਇਕ ਚਮਚ ਅਜਵਾਇਣ, ਕਾਲਾ ਨਮਕ ਚੌਥਾਈ ਚਮਚ, ਦੋਵਾਂ ਨੂੰ ਪੀਹ ਕੇ ਲੱਸੀ ਵਿਚ ਮਿਲਾ ਕੇ ਪਿਲਾਉਣ ਨਾਲ ਗੈਸ ਦੀ ਸਮੱਸਿਆ ਠੀਕ ਹੁੰਦੀ ਹੈ।
25 ਗ੍ਰਾਮ ਅਜਵਾਇਣ ਬਾਰੀਕ ਪੀਹ ਕੇ 25 ਗ੍ਰਾਮ ਦਹੀਂ ਵਿਚ ਮਿਲਾ ਕੇ ਰਾਤ ਨੂੰ ਮੂੰਹ 'ਤੇ ਲਗਾਓ। ਸਵੇਰੇ ਗਰਮ ਪਾਣੀ ਨਾਲ ਚਿਹਰਾ ਧੋ ਲਓ। ਇਸ ਤਰ੍ਹਾਂ ਕਰਨ ਨਾ ਮੁਹਾਂਸੇ ਮਿਟ ਜਾਣਗੇ। ਫੋੜੇ ਫਿਨਸੀਆਂ ਦੀ ਸੋਜ਼ ਹੋਵੇ ਤਾਂ ਅਜਵਾਇਣ ਨਿੰਬੂ ਦੇ ਰਸ ਵਿਚ ਪੀਹ ਕੇ ਲੇਪ ਕਰੋ।

Ad Position 22
No active advertisement
ਪਿਛਲੀ ਖ਼ਬਰ ਦੰਦਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ 'ਚੀਜ਼' ਅਗਲੀ ਖ਼ਬਰ ਸੌਖਾ ਹੈ ਮੂੰਹ ਦੀ ਬਦਬੂ ਤੋਂ ਛੁਟਕਾਰਾ ਪਾਉਣਾ
Ad Position 24
No active advertisement