ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕੰਜੂਸ

Ad Position 21
No active advertisement
ਅਜੀਤ ਡੈਸਕ 03-05-2026

ਇਕ ਵਾਰ ਉਸ ਦੀ ਪਤਨੀ ਨੇ ਕਿਹਾ, 'ਕਿਉਂ ਨਾ ਆਪਾਂ ਤੀਰਥ ਯਾਤਰਾ ਕਰੀਏ | ਉਹ ਮੰਨ ਗਿਆ ਤੇ ਉਸ ਨੇ ਕਿਹਾ ਕਿ ਆਪਾਂ ਲੰਮੇ ਰਾਹੀਂ ਜਾਵਾਂਗੇ, ਕਿਉਂਕਿ ਛੋਟੇ ਰਸਤੇ ਵਿਚ ਭਿਖਸ਼ਾ ਮੰਗਣ ਵਾਲੇ ਬਹੁਤ ਹੁੰਦੇ ਹਨ | ਸੋ, ਉਹ ਯਾਤਰਾ ਲਈ ਚੱਲ ਪਏ | ਇਸ ਰਸਤੇ 'ਤੇ ਵੀ ਉਸ ਨੂੰ ਇਕ ਸੰਨਿਆਸੀ ਮਿਲਿਆ ਜੋ ਉਸ ਤੋਂ ਦਸ ਰੁਪਏ ਮੰਗ ਰਿਹਾ ਸੀ | ਉਸ ਨੇ ਕਿਹਾ ਕਿ ਮੇਰੇ ਕੋਲ ਕੁਝ ਵੀ ਨਹੀਂ | ਫਿਰ ਉਹ ਬੋਲਿਆ ਕਿ 'ਦੋ ਰੁਪਈਏ ਤਾਂ ਦੇ |'
ਕਈ ਦਿਨਾਂ ਤੋਂ ਬਾਅਦ ਉਹ ਸੰਨਿਆਸੀ ਉਸ ਦੇ ਘਰ ਪਹੁੰਚ ਗਿਆ | ਉਸ ਦੀ ਪਤਨੀ ਨੇ ਕਿਹਾ ਕਿ ਉਹ ਦੋ ਰੁਪਈਏ ਵਾਲਾ ਸੰਨਿਆਸੀ ਆਇਆ ਹੈ, ਉਸ ਨੇ ਕਿਹਾ ਕਿ ਉਸ ਨੂੰ ਕਹਿ ਦਿਓ ਮੈਂ ਘਰ ਨਹੀਂ | ਉਸ ਦੀ ਪਤਨੀ ਨੇ ਇੰਝ ਹੀ ਕਿਹਾ ਤੇ ਉਹ ਸੰਨਿਆਸੀ ਕਹਿਣ ਲੱਗਾ, ਕੋਈ ਗੱਲ ਨਹੀਂ, ਮੈਂ ਇੰਤਜ਼ਾਰ ਕਰ ਲਵਾਂਗਾ | ਦੁਬਾਰਾ ਪਤਨੀ ਨੇ ਸੰਨਿਆਸੀ ਨੂੰ ਕਿਹਾ ਕਿ ਉਹ ਬਿਮਾਰ ਹੈ, ਤਾਂ ਵੀ ਉਹ ਸੰਨਿਆਸੀ ਗਿਆ ਨਹੀਂ, ਫਿਰ ਉਸ ਦੀ ਪਤਨੀ ਨੇ ਕਿਹਾ ਕਿ ਉਹ ਮਰ ਗਿਆ ਹੈ | ਸੰਨਿਆਸੀ ਕਹਿਣ ਲੱਗਾ ਕਿ ਹੁਣ ਤਾਂ ਮੈਂ ਉਸ ਦਾ ਕਿਰਿਆ ਕਰਮ ਕਰਕੇ ਹੀ ਜਾਵਾਂਗਾ |
ਹੁਣ ਉਸ ਕੰਜੂਸ ਤੋਂ ਰਿਹਾ ਨਾ ਗਿਆ ਤੇ ਉਹ ਕਹਿਣ ਲੱਗਾ, 'ਸੰਨਿਆਸੀ ਜੀ ਤੁਸੀਂ ਬਹੁਤ ਢੀਠ ਹੋ ਤੇ ਮੈਂ ਅੱਵਲ ਦਰਜੇ ਦਾ ਕੰਜੂਸ, ਆਹ ਲਵੋ ਆਪਣੇ ਦੋ ਰੁਪਏ ਤੇ ਮੈਨੂੰ ਕੰਜੂਸਪੁਣੇ ਤੋਂ ਸਦ-ਮਾਰਗ ਦਾ ਆਸ਼ੀਰਵਾਦ ਦਿਓ' ਤੇ ਉਹ ਸੰਨਿਆਸੀ ਜੀ ਆਸ਼ੀਰਵਾਦ ਦਿੰਦੇ ਹੋਏ ਚਲੇ ਗਏ |

Ad Position 22
No active advertisement
ਪਿਛਲੀ ਖ਼ਬਰ ਕੰਡੇ ਦਾ ਕੰਡਾ-ਨਿਆਣੇ ਅਗਲੀ ਖ਼ਬਰ ਅੰਮਿ੍ਤ ਬੋਧ
Ad Position 24
No active advertisement