• ਕਿਸੇ ਨੂੰ ਦੁੱਖ ਦੇ ਕੇ ਹਾਸਿਲ ਕੀਤੇ ਹੋਏ ਸੁੱਖ ਦੀ ਉਮਰ ਬਹੁਤ ਛੋਟੀ ਹੁੰਦੀ ਹੈ |
• ਦੁਨੀਆ ਵਿਚ ਇਨਸਾਨ ਨੂੰ ਹਰ ਚੀਜ਼ ਲੱਭ ਜਾਂਦੀ ਹੈ, ਸਿਰਫ਼ ਆਪਣੀ ਗਲਤੀ ਨਹੀਂ ਲੱਭਦੀ |
• ਕਰਜ਼ ਉੱਤਰ ਜਾਂਦੇ ਨੇ ਪਰ ਅਹਿਸਾਨ ਨਹੀਂ ਉਤਰਦੇ |
• ਘੜੀ ਦੀਆਂ ਸੂਈਆਂ ਵਾਂਗ ਜੀਵਨ ਵਿਚ ਆਪਣੇ ਰਿਸ਼ਤੇ ਬਣਾ ਕੇ ਰੱਖੋ, ਕੋਈ ਫਰਕ ਨੀਂ ਪੈਂਦਾ ਕਿ ਕੋਈ ਤੇਜ਼ ਹੈ ਤੇ ਕੋਈ ਹੌਲੀ, ਮਾਇਨੇ ਰੱਖਦਾ ਹੈ ਜੁੜੇ ਰਹਿਣਾ |
• ਸਮਝਦਾਰ ਇਨਸਾਨ ਦਾ ਦਿਮਾਗ ਤੇ ਨਾਸਮਝ ਦੀ ਜ਼ੁਬਾਨ ਜ਼ਿਆਦਾ ਚਲਦੀ ਹੈ |
-ਨੂਰਪੁਰ ਬੇਦੀ-140117, ਜ਼ਿਲ੍ਹਾ ਰੂਪਨਗਰ |
ਮੋਬਾਈਲ : 95018-10181