ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਤੀਰ ਤੁੱਕਾ-ਜਦੋਂ ਉਹ ਉਡੀਕਦਾ ਹੀ ਰਹਿ ਗਿਆ

Ad Position 21
No active advertisement
ਅਜੀਤ ਡੈਸਕ 03-05-2026

ਕਿਸੇ ਦੀ ਉਡੀਕ ਕਰਨਾ ਵੀ ਬੜਾ ਸਤਾਉਂਦਾ ਹੈ | ਪਤਾ ਨਹੀਂ ਕਿਉ ਸਮਾਂ ਲੰਘਦਾ ਹੀ ਨਹੀਂ | ਬਸ ਅੱਧਾ ਘੰਟਾ ਹੀ ਬਤੀਤ ਨਹੀਂ ਹੁੰਦਾ | ਇਹੀ ਉਡੀਕ ਜਦੋਂ ਸਾਲਾਂ ਦੀ ਹੋਵੇ ਤਾਂ ਉਡੀਕਣ ਵਾਲੇ ਦੇ ਮਨ ਨਾਲ ਕੀ ਬੀਤਦੀ ਹੈ, ਇਹ ਉਡੀਕਣ ਵਾਲਾ ਹੀ ਜਾਣਦਾ ਹੈ |
ਕਈ ਮਨੁੱਖ ਆਪਣੇ ਸੁਭਾਅ ਮੁਤਾਬਿਕ ਦੋਸਤ ਬਦਲਦੇ ਰਹਿੰਦੇ ਹਨ, ਜਦ ਕਿ ਕਈ ਇਨਸਾਨ ਜਿਸ ਨਾਲ ਦੋਸਤੀ ਪਾ ਲੈਂਦੇ ਹਨ, ਤਾਅ ਉਮਰ ਤੋੜ ਚੜ੍ਹਾਉਂਦੇ ਹਨ | ਹੋਇਆ ਇੰਜ ਕਿ ਕਿਹਰ ਸਿੰਘ ਦੇ ਇਕ ਦੋਸਤ ਨੇ ਕੈਨੇਡਾ ਜਾ ਕੇ ਰਹਿਣ ਦਾ ਪੱਕਾ ਮਨ ਬਣਾ ਲਿਆ | ਉਹ ਆਪਣੀ ਜ਼ਿੰਦਗੀ ਦੇ ਅਖੀਰਲੇ ਵਰ੍ਹੇ ਕੈਨੇਡਾ ਆਪਣੇ ਬੱਚਿਆਂ ਕੋਲ ਬਤੀਤ ਕਰਨਾ ਚਾਹੁੰਦਾ ਸੀ | ਕਿਹਰ ਸਿੰਘ ਨਾਲ ਉਸ ਦੀ ਪੱਕੀ ਯਾਰੀ ਸੀ | ਉਸ ਕਿਹਰ ਸਿੰਘ ਨੂੰ ਕਿਹਾ ਸੀ, 'ਬੇਸ਼ੱਕ ਮੈਂ ਕੈਨੇਡਾ ਚੱਲਿਆ ਹਾਂ, ਪਰ ਆਪਣੀ ਯਾਰੀ ਪੱਕੀ ਹਮੇਸ਼ਾ ਲਈ ਹੁਣ ਵਾਂਗ ਹੀ ਰਹੇਗੀ |'
ਅਖੀਰ ਉਹ ਦਿਨ ਵੀ ਆ ਗਿਆ | ਕੈਨੇਡਾ ਜਾਣ ਵਾਲੇ ਦੋਸਤ ਨੇ ਜਿਸ ਰਸਤੇ ਦਿੱਲੀ ਏਅਰਪੋਰਟ 'ਤੇ ਜਾਣਾ ਸੀ, ਕਿਹਰ ਸਿੰਘ ਦਾ ਸ਼ਹਿਰ ਵੀ ਉਸੇ ਰਸਤੇ 'ਤੇ ਐਨ ਹਾਈਵੇਅ ਉੱਪਰ ਪੈਂਦਾ ਸੀ | ਦੋਸਤ ਨੇ ਕਿਹਾ ਕਿ ਮੈਂ ਜਾਂਦੇ-ਜਾਂਦੇ ਤੈਨੂੰ ਗਲਵੱਕੜੀ ਪਾ ਕੇ ਮਿਲਣਾ ਚਾਹੁੰਦਾ ਹਾਂ, 'ਤੂੰ ਐਂ ਕਰੀਂ ਕਿ ਨਹਿਰ ਵਾਲੇ ਪੁਲ ਕੋਲ ਹਾਈਵੇਅ 'ਤੇ ਆ ਜਾਵੀਂ | ਮੈਂ ਸਵੇਰੇ 11.20 'ਤੇ ਉੱਥੇ ਤੈਨੂੰ ਮਿਲਾਂਗਾ |' ਕਿਹਰ ਸਿੰਘ ਬਹੁਤ ਹੀ ਖ਼ੁਸ਼ ਮਨ ਨਾਲ 11.20 ਦੀ ਉਡੀਕ ਕਰਨ ਲੱਗਾ | 11 ਵਜੇ ਉਹ ਹਾਈਵੇਅ 'ਤੇ ਜਾ ਖੜ੍ਹਾ ਹੋਇਆ | ਦੁਪਹਿਰ 12 ਵੱਜ ਗਏ, ਪਰ ਦੋਸਤ ਨਾ ਆਇਆ | ਉਸ ਫ਼ੋਨ ਕੀਤਾ ਕਿ 'ਭਾਜੀ ਤੁਸੀਂ ਆਏ ਹੀ ਨਹੀਂ |' ਕੈਨੇਡਾ ਜਾ ਰਹੇ ਦੋਸਤ ਦਾ ਫ਼ੋਨ 'ਤੇ ਜਵਾਬ ਸੀ, 'ਓਹ ਹੋ ਮੈਂ ਤਾਂ ਹੁਣ 20 ਕਿੱਲੋਮੀਟਰ ਅੱਗੇ ਲੰਘ ਗਿਆ ਹਾਂ, ਸੌਰੀ, ਭਰਾ ਮੈਂ ਭੁੱਲ ਹੀ ਗਿਆ |' ਕਿਹਰ ਸਿੰਘ ਦਾ ਚਾਅ ਮੱਧਮ ਪੈ ਗਿਆ | ਉਸ ਕਿਹਾ ਸੀ, 'ਸੌਰੀ ਵਾਲੀ ਕੋਈ ਗੱਲ ਨਹੀਂ, ਤੁਸੀਂ ਦੂਰ ਲੰਘ ਗਏ, ਹੁਣ ਕੀ ਹੋ ਸਕਦਾ ਹੈ |' ਕਿਹਰ ਸਿੰਘ ਮਨੋ-ਮਨੀਂ ਸੋਚ ਰਿਹਾ ਸੀ, 'ਜਿਹੜਾ ਏਥੇ ਨਹੀਂ ਪੁਗਾ ਸਕਿਆ ਕੈਨੇਡਾ ਜਾ ਕੇ ਕੀ ਪੁਗਾਏਗਾ' ਤੇ ਉਹ ਨਿੰਮੋਝੂਣਾ ਹੋਇਆ ਘਰ ਆ ਗਿਆ |

-ਕ੍ਰਿਸ਼ਨਾ ਕਾਲੋਨੀ ਗੁਰਾਇਆ,

ਜ਼ਿਲ੍ਹਾ ਜਲੰਧਰ |
ਫ਼ੋਨ : 94170-58020

Ad Position 22
No active advertisement
ਪਿਛਲੀ ਖ਼ਬਰ ਕਿਹੜੇ ਲੋਕ ਅਗਲੀ ਖ਼ਬਰ ਆਕਾਸ਼ ਗੰਗਾ ਦੀ ਕਹਾਣੀ
Ad Position 24
No active advertisement