ਗੱਲ ਤਾਂ ਯਕੀਨ 'ਤੇ ਖੜ੍ਹੀ ਸੀ,
ਯਕੀਨ ਨਾ ਰਿਹਾ
ਘਰਾਂ ਨੂੰ ਦਰਵਾਜ਼ੇ ਲੱਗ ਗਏ।
ਯਕੀਨ ਹੋਰ ਡੋਲਿਆ
ਤਾਂ ਗਿੱਠ-ਗਿੱਠ ਤੱਕ ਦੇ
ਜਿੰਦੇ ਵੀ ਆ ਗਏ।
ਫਿਰ ਯਕੀਨ ਵਾਂਗ ਦਰਵਾਜ਼ੇ ਦੇ ਜਿੰਦੇ ਵੀ
ਟੁੱਟਣ ਲੱਗੇ।
ਹੁਣ ਇਕ-ਦੂਜੇ 'ਤੇ
ਯਕੀਨ ਬਿਲਕੁਲ ਖਤਮ ਏ
ਤਾਹੀਂ ਕੈਮਰੇ ਲੱਗ ਗਏ।
ਹੁਣ ਕੈਮਰਿਆਂ 'ਤੇ ਵੀ
ਯਕੀਨ ਨਹੀਂ ਰਿਹਾ।
ਅੱਜਕਲ੍ਹ ਸਾਰੇ ਠੱਗ ਨੇ
ਹੁਣ ਜੋ ਯਕੀਨ ਕਰ ਗਿਆ
ਉਹ ਠੱਗਿਆ ਗਿਆ।
ਚੰਗਾ ਸੀ ਜੇ
ਆਪਸੀ ਯਕੀਨ ਬਣਿਆ ਰਹਿੰਦਾ।
-ਮੋਬਾਈਲ : 94636-03091