ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਵੇ ਚੰਨਾ ਤੇਰੀ ਕਿਡਨੀ ਨੂੰ

Ad Position 21
No active advertisement
ਅਜੀਤ ਡੈਸਕ 31-05-2026

ਵੇ ਚੰਨਾ ਤੇਰੀ ਕਿਡਨੀ ਨੂੰ
ਬੀ ਪੀ ਨਾ ਖਾ ਜਾਵੇ
ਵੇ ਦਾਰੂ ਪੀਣੀ ਬੰਦ ਕਰ ਦੇ
ਡਾਕਟਰ ਨਿੱਤ ਸਮਝਾਵੇ

ਵੇ ਚੰਨਾ ਦਿਲ ਨਰਮ ਜਿਹਾ
ਰੋਗਾਂ ਤੋਂ ਬਚਾਉਣਾ
ਵੇ ਡਾਕਟਰ ਕਹਿੰਦੇ ਨੇ
ਜੰਕ ਫੂਡ ਨਹੀਂ ਖਾਣਾ

ਵੇ ਅੱਖੀਆਂ ਤੇਰੀਆਂ ਨੂੰ
ਖਾ ਮੋਬਾਈਲ ਨੇ ਜਾਣਾ
ਵੇ ਫਿਰ ਪਛਤਾਵੇਂਗਾ
ਨਾ ਨਜ਼ਰ ਜਦੋਂ ਕੁੱਝ ਆਉਣਾ

ਵੇ ਅੰਤ ਨਾ ਦੌਲਤ ਦਾ
ਸੋਹਣੀਆਂ ਕੋਠੀਆਂ ਕਾਰਾਂ
ਸਿਹਤ ਜੇ ਠੀਕ ਨਹੀਂ
ਕਾਹਦੀਆਂ ਦੱਸ ਬਹਾਰਾਂ

ਵੇ ਸੋਹਣੀ ਸਿਹਤ ਲਈ
ਕਰੀਏ ਰੋਜ਼ਾਨਾ ਸੈਰ
ਮੈਂ ਮੰਗਦੀ ਰੱਬ ਕੋਲ਼ੋਂ
ਤੇਰੀ ਹਮੇਸ਼ਾ ਖ਼ੈਰ

-ਲਲਤੋਂ ਕਲਾਂ, ਲੁਧਿਆਣਾ।
ਮੋਬਾਈਲ : 9872868913

Ad Position 22
No active advertisement
ਪਿਛਲੀ ਖ਼ਬਰ ਯਕੀਨ * ਲਾਡੀ ਜਗਤਾਰ * ਅਗਲੀ ਖ਼ਬਰ ਤੁਸੀਂ ਸਮਝੋ...
Ad Position 24
No active advertisement