ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਤੌੜ ਬਨਾਮ ਵਿਹੜਾ

Ad Position 21
No active advertisement
ਅਜੀਤ ਡੈਸਕ 31-05-2026

ਤੌੜ ਵਾਲੀ ਸਾਂਝੀ ਥਾਂ ਤੋਂ ਭਾਵ ਇਹ ਹੈ ਕਿ ਜਿਥੋਂ ਸਾਡੀਆਂ ਫਸਲਾਂ ਨੂੰ ਪਾਣੀ ਲਾਉਣ ਲਈ ਡਵਿੱਡਾ ਖੂਹ, ਦੋ ਮਾਲ੍ਹ ਵਾਲਾ ਖੂਹ ਜੋ ਬੰਬੀਆਂ ਲੱਗਣ ਤੋਂ ਪਹਿਲਾਂ ਸਾਡੇ ਖੇਤਾਂ ਨੂੰ ਸਿੰਝਣ ਲਈ ਪਾਣੀ ਦਿੰਦੇ ਸਨ। ਉਸ ਸਮੇਂ ਇਹ ਥਾਂ ਖੂਹਾਂ ਦੇ ਵਗਦੇ ਪਾਣੀਆਂ ਦਾ ਧੁਰਾ ਹੁੰਦੇ ਸਨ। ਤੌੜ ਆਪਸ ਵਿਚ ਬਹਿਣ ਖਲੋਣ ਅਤੇ ਆਪੋ-ਆਪਣੀ ਫ਼ਸਲ ਦੀ ਸਾਂਭ-ਸੰਭਾਲ ਲਈ ਖਾਲੀ ਅਤੇ ਖੁੱਲ੍ਹੀ ਸਾਂਝਦਾਰ ਜਗ੍ਹਾ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਖੂਹਾਂ ਜਾਂ ਬੰਬੀਆਂ (ਟਿਊਬਵੈੱਲਾਂ) ਦੇ ਆਲੇ-ਦੁਆਲੇ ਵਾਲੀ ਬਾਹਰ-ਬਾਹਰ ਵਾਲੀ ਸਾਂਝੀ ਥਾਂ ਨੂੰ ਹੀ ਸਿਆਣਿਆਂ ਦੇ ਕਹਿਣ ਅਨੁਸਾਰ 'ਤੌੜ' ਕਿਹਾ ਜਾਂਦਾ ਸੀ, ਜਿਸ ਨੂੰ ਸ਼ਰੀਕਾ ਕਬੀਲਾ, ਭਾਈਚਾਰਾ ਸਾਂਝੇ ਤੌਰ 'ਤੇ ਲੋੜ ਮੁਤਾਬਿਕ ਵਰਤਦਾ ਰਹਿੰਦਾ। ਜਿਵੇਂ ਫਸਲ ਦੀ ਸਾਂਭ-ਸੰਭਾਲ ਲਈ ਤੌੜ ਇਕ ਸਾਂਝੀ ਥਾਂ ਹੁੰਦੀ ਸੀ।
ਸ਼ਾਇਦ ਕਈ ਲੋਕ ਇਸ ਗੱਲ ਤੋਂ ਅਨਜਾਣ ਹਨ, ਜੋ ਘਰ ਦੇ ਵਿਹੜੇ ਨੂੰ ਹੀ ਤੌੜ ਕਹਿ ਘਰ ਦਾ ਵੰਡ-ਵੰਡਾਈਆਂ ਕਰ ਆਪਣੇ ਮਨ ਨੂੰ ਵਡਿਆਈ ਦਿੰਦੇ ਹੋਏ ਕਹਿੰਦੇ ਹਨ ਕਿ ਇਹੀ ਸਾਡਾ ਤੌੜ ਹੈ। ਜੋ ਛੱਤੇ ਹੋਏ ਘਰ ਦੇ ਮੂਹਰੇ ਵਾਲੀ ਥਾਂ ਹੁੰਦੀ ਹੈ, ਉਸ ਨੂੰ ਕਈ ਆਪਣਾ ਕਹਿੰਦੇ ਰਹਿੰਦੇ ਹਨ, ਜਦਕਿ ਵਿਹੜਾ ਤਾਂ ਰਿਹਾਇਸ਼ਗਾਹ ਦੇ ਆਹਮਣੇ-ਸਾਹਮਣੇ ਬੈਠਣ-ਉਠਣ ਲਈ ਆਪਸੀ ਸਾਂਝ ਗੱਲਬਾਤ ਕਰਨ ਲਈ ਵਰਤਿਆ ਜਾਂਦਾ ਹੈ। ਜੋ ਹਰ ਘਰ ਦਾ ਮੂੰਹ-ਮੱਥਾ ਹੁੰਦਾ ਹੈ। ਜਿੰਨਾ ਕੁ ਕਿਸੇ ਦੇ ਹਿੱਸੇ ਆਇਆ ਉਹ ਉਥੇ ਰਲ-ਮਿਲ ਕੇ ਆ ਬਹਿੰਦੇ। ਪਰ ਮੋਹ ਭਰੇ ਹੈਂਕੜ ਹੰਕਾਰ ਦੀ ਲਪੇਟ ਵਿਚ ਆਏ ਕਈ ਲੋਕ ਤਾਂ ਆਪਣੇ ਖੰਭ ਨਿਕਲਦਿਆਂ ਹੀ ਤੌੜ ਅਤੇ ਵਿਹੜਿਆਂ 'ਚ ਤਰੇੜਾਂ ਪਾ ਜ਼ਿਆਦਾ ਦਿਮਾਗੀ ਅਤੇ ਸਿਆਣੇ ਬਣ, ਦਿਲਾਂ ਉਤੇ ਹੀ ਤਰੇੜਾਂ ਪਾ ਪੁਰਖਿਆਂ ਦੇ ਵਿਰਸੇ ਅਤੇ ਵਿਰਾਸਤ ਨੂੰ ਭੁੱਲ ਆਪਣੀਆਂ ਥਾਵਾਂ ਕਹਿ ਅੰਮਾ ਜਾਇਆਂ ਨੂੰ ਹੀ ਓਪਰੇ ਬਣਾ ਦਿੰਦੇ ਹਨ। ਸੋ, ਵਿਹੜੇ ਅਤੇ ਤੌੜ ਵਾਲੀ ਆਪੋ-ਆਪਣੀ ਜਗ੍ਹਾ ਦੀ ਮਹੱਤਤਾ ਨੂੰ ਸਮਝਦਿਆਂ ਪ੍ਰੇਮ-ਪਿਆਰ ਦਾ ਪ੍ਰਤੀਕ ਹੀ ਬਣੇ ਰਹਿਣ ਦੇਣਾ ਚਾਹੀਦਾ ਹੈ। ਸੋ, ਚਿਰਾਂ ਦੀ ਆਪਸੀ ਸਾਂਝ ਨੂੰ ਨਿੱਜੀ ਮੋਹ ਭਰੇ ਸੁਆਰਥ ਅਤੇ ਲਾਲਚ ਦੀ ਲਪੇਟ ਵਿਚ ਬਦਲਣ ਨਾਲ ਸਾਂਝ ਨੂੰ ਦੂਰੀਆਂ ਵਿਚ ਨਹੀਂ ਪਲਟਣਾ ਚਾਹੀਦਾ। ਇਸ ਲਈ ਵਿਹੜੇ ਅਤੇ ਤੌੜ ਥਾਂ ਵੱਲ ਗੌਰ ਅਤੇ ਗੌਰਵ ਕਰਨ ਦੀ ਲੋੜ ਹੈ, ਨਾ ਕਿ ਇਨ੍ਹਾਂ ਦੇ ਅਰਥ ਬਦਲਣ ਦੀ। ਸੋ, ਵਡਾਰੂਆਂ ਦੀਆਂ ਬਣਾਈਆਂ ਅਜਿਹੀਆਂ ਇਤਿਹਾਸਕ ਮਿਸਾਲੀ ਪਛਾਣ ਵਾਲੀਆਂ ਸਾਂਝ ਵਾਲੀਆਂ ਥਾਵਾਂ ਨੂੰ ਬਰਕਰਾਰ ਰੱਖਣ ਅਤੇ ਸਾਂਭ-ਸੰਭਾਲ ਕਰਨ ਦੀ ਲੋੜ ਹੈ, ਨਾ ਕਿ ਕਿਸੇ ਦਾ ਹੱਕ ਮਾਰ ਮਾਇਆਧਾਰੀ ਬਣ ਉਸ ਦੇ ਵਜੂਦ ਤੋੜਨ ਅਤੇ ਜੜ੍ਹ ਮਾਰਨ ਦੀ ਲੋੜ ਹੈ।
-ਮੋਬਾਈਲ : 95308-85356

Ad Position 22
No active advertisement
ਪਿਛਲੀ ਖ਼ਬਰ ਸਾਂਝੀ ਭੁੱਖ ਅਗਲੀ ਖ਼ਬਰ 31-05-26
Ad Position 24
No active advertisement