02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਵੈਭਵ ਦੀ ਬੱਲੇਬਾਜ਼ੀ ਨੇ ਸਭ ਦਾ ਦਿਲ ਜਿੱਤਿਆ <br/>

Ad Position 21
No active advertisement
ਅਜੀਤ ਡੈਸਕ 29-05-2026

ਨਿਊ ਚੰਡੀਗੜ੍ਹ, 28 ਮਈ (ਇੰਟ.)-ਰਾਜਸਥਾਨ ਰਾਇਲਜ਼ ਨੇ ਆਈ.ਪੀ.ਐਲ. 2026 ਦੇ ਐਲੀਮੀਨੇਟਰ 'ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 47 ਦÏੜਾਂ ਨਾਲ ਹਰਾਉਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ | ਰਾਜਸਥਾਨ ਦੀ ਜਿੱਤ ਦਾ ਹੀਰੋ ਵੈਭਵ ਸੂਰਿਆਵੰਸ਼ੀ ਸੀ, ਜਿਸਨੇ 29 ਗੇਂਦਾਂ 'ਤੇ 97 ਦÏੜਾਂ ਦੀ ਧਮਾਕੇਦਾਰ ਪਾਰੀ ਖੇਡੀ | ਇਸ ਧਮਾਕੇਦਾਰ ਪਾਰੀ ਨਾਲ, 15 ਸਾਲਾ ਬੱਲੇਬਾਜ਼ ਨੇ ਔਰੇਂਜ ਕੈਪ ਦੀ ਦÏੜ 'ਚ ਆਪਣੇ ਆਪ ਨੂੰ ਸਾਰਿਆਂ ਤੋਂ ਅੱਗੇ ਕਰ ਲਿਆ ਹੈ |
ਕ੍ਰਿਸ ਗੇਲ ਤੇ ਸਚਿਨ ਵੀ ਹੋਏ ਪ੍ਰਭਾਵਿਤ
ਕ੍ਰਿਸ ਗੇਲ ਨੇ ਵੈਭਵ ਸੂਰਿਆਵੰਸ਼ੀ ਦੀ ਪਾਰੀ ਦਾ ਸਕ੍ਰੀਨਸ਼ਾਟ ਸਾਂਝਾ ਕੀਤਾ ਤੇ ਲਿਖਿਆ 'ਕਾਰਨੇਜ' ਵੈਭਵ ਸੂਰਿਆਵੰਸ਼ੀ, ਬਦਕਿਸਮਤ ਪਰ ਤੁਸੀਂ ਉੇੱਥੇ ਵੀ ਪਹੁੰਚੋਗੇ | ਕ੍ਰਿਕਟ 'ਚ ਕਾਰਨੇਜ ਇਕ ਸ਼ਾਨਦਾਰ ਬੱਲੇਬਾਜ਼ ਨੂੰ ਦਰਸਾਉਂਦਾ ਹੈ ਜੋ ਹਰ ਗੇਂਦਬਾਜ਼ 'ਤੇ ਤੇਜ਼ੀ ਨਾਲ ਦÏੜਾਂ ਬਣਾਉਂਦਾ ਹੈ | ਗੇਲ ਨੇ ਉਸਨੂੰ ਬਦਕਿਸਮਤ ਵੀ ਕਿਹਾ ਕਿਉਂਕਿ ਉਹ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਤੋੜਨ ਤੋਂ ਖੁੰਝ ਗਿਆ ਸੀ ਤੇ ਉਸਨੇ ਭਵਿੱਖਬਾਣੀ ਕੀਤੀ ਸੀ ਕਿ ਉਹ ਉਸ ਰਿਕਾਰਡ ਨੂੰ ਤੋੜ ਦੇਵੇਗਾ | ਸਚਿਨ ਤੇਂਦੁਲਕਰ ਵੀ ਵੈਭਵ ਦੀ ਪਾਰੀ ਦੀ ਪ੍ਰਸ਼ੰਸਾ ਕੀਤੇ ਬਿਨਾਂ ਨਹੀਂ ਰਹਿ ਸਕੇ | ਉਨ੍ਹਾਂ ਕਿਹਾ ਕਿ ਵੈਭਵ ਸੂਰਿਆਵੰਸ਼ੀ ਦਾ ਬੈਟ ਸਵਿੰਗ ਸ਼ਾਨਦਾਰ ਰਿਹਾ ਹੈ | ਇਸ ਤੋਂ ਵੀ ਵੱਧ ਕਮਾਲ ਦੀ ਗੱਲ ਇਹ ਹੈ ਕਿ ਉਹ ਆਪਣੇ ਪੈਰਾਂ ਵੱਲ ਆਉਣ ਵਾਲੀਆਂ ਗੇਂਦਾਂ ਲਈ ਜਗ੍ਹਾ ਬਣਾਉਣ ਲਈ ਆਪਣੇ ਅਗਲੇ ਪੈਰ ਨੂੰ ਕਿੰਨੀ ਸੁੰਦਰਤਾ ਨਾਲ ਹਿਲਾਉਂਦਾ ਹੈ | ਇਹ ਪਾਰੀ ਸੱਚਮੁੱਚ ਸ਼ਾਨਦਾਰ ਸੀ | ਸਾਬਕਾ ਭਾਰਤੀ ਆਲਰਾਊਾਡਰ ਯੁਵਰਾਜ ਸਿੰਘ ਨੇ ਸੂਰਿਆਵੰਸ਼ੀ ਨੂੰ ਬੇਬੀ ਬÏਸ ਕਹਿੰਦੇ ਹੋਏ ਕਿਹਾ ਕਿ ਬੇਬੀ ਬੌਸ ਨੇ ਯੂਨੀਵਰਸ ਬÏਸ ਦਾ ਰਿਕਾਰਡ ਤੋੜਿਆ | ਅਵਿਸ਼ਵਾਸ਼ਯੋਗ!
1.1 ਕੋਰੜ 'ਚ ਰਾਜਸਥਾਨ ਨੇ ਸੀ ਖਰੀਦਿਆ
ਆਈ.ਪੀ.ਐਲ. 2025 'ਚ ਆਉਣ ਤੋਂ ਬਾਅਦ ਬਹੁਤ ਹੀ ਨÏਜਵਾਨ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਕਰੋੜਪਤੀਆਂ ਦੀ ਸੂਚੀ 'ਚ ਸ਼ਾਮਲ ਹੋ ਗਿਆ | ਉਸਦੀ ਮੂਲ ਕੀਮਤ 30 ਲੱਖ ਦੇ ਮੁਕਾਬਲੇ, ਆਰ.ਆਰ. ਨੇ ਉਸਨੂੰ ਆਈ.ਪੀ.ਐਲ. ਨਿਲਾਮੀ 'ਚ 1.1 ਕਰੋੜ 'ਚ ਖਰੀਦਿਆ ਤੇ ਉਸੇ ਇਕਰਾਰਨਾਮੇ ਦੇ ਤਹਿਤ, ਉਹ ਆਈ.ਪੀ.ਐਲ. 2026 'ਚ ਰਾਜਸਥਾਨ ਰਾਇਲਜ਼ ਨਾਲ ਜੁੜ ਕੇ ਕ੍ਰਿਕਟ ਪਿੱਚ 'ਤੇ ਹਲਚਲ ਮਚਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਭੰਗੜਾ ਕੱਪ ਹਮਿਲਟਨ 'ਚ ਰਿਧਮ ਆਫ ਭੰਗੜਾ ਦਾ ਸ਼ਾਨਦਾਰ ਪ੍ਰਦਰਸ਼ਨ ਜੂਨੀਅਰ ਸਭਿਆਚਾਰਕ ਕੈਟਾਗਰੀ 'ਚ ਹਾਸਿਲ ਕੀਤਾ ਪਹਿਲਾ... ਅਗਲੀ ਖ਼ਬਰ ਰਾਜਾ ਰਣਧੀਰ ਸਿੰਘ ਦਾ ਹਰਿਦੁਆਰ ਵਿਖੇ ਅੰਤਿਮ ਸੰਸਕਾਰ <br/>
Ad Position 24
No active advertisement