02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਰਾਜਾ ਰਣਧੀਰ ਸਿੰਘ ਦਾ ਹਰਿਦੁਆਰ ਵਿਖੇ ਅੰਤਿਮ ਸੰਸਕਾਰ <br/>

Ad Position 21
No active advertisement
ਅਜੀਤ ਡੈਸਕ 29-05-2026
ਹਰਿਦੁਆਰ, 28 ਮਈ (ਏਜੰਸੀ)-ਭਾਰਤੀ ਖੇਡ ਜਗਤ ਦੇ ਦਿੱਗਜ ਪ੍ਰਸ਼ਾਸਕ ਤੇ ਏਸ਼ੀਆਈ ਖੇਡਾਂ 'ਚ ਭਾਰਤ ਲਈ ਨਿਸ਼ਾਨੇਬਾਜ਼ੀ 'ਚ ਪਹਿਲਾ ਸੋਨ ਤਗਮਾ ਜਿੱਤਣ ਵਾਲੇ ਰਾਜਾ ਰਣਧੀਰ ਸਿੰਘ ਦਾ ਵੀਰਵਾਰ ਨੂੰ ਇੱਥੇ ਪਰਿਵਾਰਕ ਮੈਂਬਰਾਂ, ਨਜ਼ਦੀਕੀ ਸਾਥੀਆਂ ਦੀ ਮÏਜੂਦਗੀ 'ਚ ਅੰਤਿਮ ਸੰਸਕਾਰ ਕੀਤਾ ਗਿਆ | ਰਣਧੀਰ ਨੇ ਬੀਤੇ ਦਿਨੀਂ ਨਵੀਂ ਦਿੱਲੀ ਸਥਿਤ ਆਪਣੇ ਨਿਵਾਸ ਸਥਾਨ 'ਤੇ ਆਖ਼ਰੀ ਸਾਹ ਲਏ | ਉਹ 79 ਸਾਲ ਦੇ ਸਨ ਤੇ ਉਨ੍ਹਾਂ ਦੇ ਪਿੱਛੇ ਪਤਨੀ ਵਿਨੀਤਾ ਤੇ ਧੀਆਂ ਮਹਿਮਾ, ਸੁਨੈਨਾ ਤੇ ਰਾਜੇਸ਼ਵਰੀ ਹਨ, ਜੋ ਕਿ ਇਕ ਨਿਸ਼ਾਨੇਬਾਜ਼ ਵੀ ਹੈ | ਉਨ੍ਹਾਂ ਦੀ ਦੇਹ ਨੂੰ ਅੱਜ ਐਂਬੂਲੈਂਸ ਰਾਹੀਂ ਹਰਿਦੁਆਰ ਲਿਆਂਦਾ ਗਿਆ | ਉਨ੍ਹਾਂ ਦੇ ਰਿਸ਼ਤੇਦਾਰ, ਦੋਸਤ ਤੇ ਸ਼ੁਭਚਿੰਤਕ ਅੰਤਿਮ ਸੰਸਕਾਰ ਲਈ ਉਥੇ ਪਹੁੰਚੇ | ਗੰਗਾ ਦੇ ਕੰਢੇ 'ਤੇ ਰਵਾਇਤੀ ਰਸਮਾਂ ਤੋਂ ਬਾਅਦ ਚਿਤਾ ਨੂੰ ਅਗਨੀ ਦੇਣ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਵੱਲੋਂ ਅਰਥੀ ਨੂੰ ਚੁੱਕਦੇ ਹੋਏ ਰਸਤੇ 'ਚ ਗੁਲਾਬ ਦੀਆਂ ਪੱਤੀਆਂ ਖਿੱਲਰੀਆਂ ਹੋਈਆਂ ਸਨ | ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਰਣਧੀਰ ਸਿੰਘ ਦੇ ਚਚੇਰੇ ਭਰਾ ਹਨ, ਦੇ ਪੁੱਤਰ ਰਣਇੰਦਰ ਸਿੰਘ ਨੇ ਤਜਰਬੇਕਾਰ ਖੇਡ ਪ੍ਰਸ਼ਾਸਕ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ | ਇੱਥੇ ਅੰਤਿਮ ਸੰਸਕਾਰ ਸਮੇਂ ਰੰਜਨ ਸੋਢੀ, ਮਾਨਵਜੀਤ ਸਿੰਘ ਸੰਧੂ, ਕੀਨਨ ਚੇਨਈ ਤੇ ਰਾਣਾ ਗੁਰਮੀਤ ਸਿੰਘ ਸੋਢੀ ਸਮੇਤ ਨਿਸ਼ਾਨੇਬਾਜ਼ੀ ਭਾਈਚਾਰੇ ਦੇ ਕਈ ਮੈਂਬਰ ਮÏਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵੈਭਵ ਦੀ ਬੱਲੇਬਾਜ਼ੀ ਨੇ ਸਭ ਦਾ ਦਿਲ ਜਿੱਤਿਆ <br/> ਅਗਲੀ ਖ਼ਬਰ ਇੰਗਲੈਂਡ 'ਚ ਮਹਿਲਾ ਦੀ ਹੱਤਿਆ ਦੇ ਦੋਸ਼ 'ਚ ਭਾਰਤੀ ਨੂੰ 29 ਸਾਲ ਦੀ ਕੈਦ
Ad Position 24
No active advertisement