ਸਿਡਨੀ, 28 ਮਈ (ਹਰਕੀਰਤ ਸਿੰਘ ਸੰਧਰ)-ਰਿਵਾਇਤੀ ਪੰਜਾਬੀ ਸੱਭਿਆਚਾਰ ਅਤੇ ਲੋਕ ਨਾਚ ਨੂੰ ਸਮਰਪਿਤ ਤੀਸਰਾ ਭੰਗੜਾ ਕੱਪ ਰਿਵਾਇਤੀ ਪੰਜਾਬ ਫੋਕ ਐਂਡ ਕਲਚਰਲ ਕਲੱਬ ਹੈਮਿਲਟਨ ਵੱਲੋਂ ਬੜੀ ਧੂਮਧਾਮ ਅਤੇ ਸ਼ਾਨੋ-ਸ਼Ïਕਤ ਨਾਲ ਕਰਵਾਇਆ ਗਿਆ¢ ਇਸ ਰੰਗਾਰੰਗ ਸਮਾਗਮ ਵਿੱਚ ਆਸਟ੍ਰੇਲੀਆ ਭਰ ਤੋਂ ਵੱਖ-ਵੱਖ ਭੰਗੜਾ ਅਤੇ ਫੋਕ ਟੀਮਾਂ ਨੇ ਹਿੱਸਾ ਲੈ ਕੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੁਕਾਬਲੇ ਵਿੱਚ ਸਿਡਨੀ ਦੀ ਪ੍ਰਸਿੱਧ ਟੀਮ ਰਿਧਮ ਆਫ ਭੰਗੜਾ ਅਕੈਡਮੀ ਨੇ ਜੂਨੀਅਰ ਢੋਲ ਫੋਕ ਕੈਟਾਗਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪ੍ਰਥਮ ਅਸਥਾਨ ਹਾਸਲ ਕਰਕੇ ਸਿਡਨੀ ਦਾ ਨਾਮ ਰÏਸ਼ਨ ਕੀਤਾ¢ ਇਸ ਦੇ ਨਾਲ ਹੀ ਟੀਮ ਦੇ ਨÏਜਵਾਨ ਕਲਾਕਾਰ ਕਨਵਰ ਅੰਗਦ ਸਿੰਘ ਸੈਣੀ ਨੇ ਆਪਣੀ ਬੇਮਿਸਾਲ ਪੇਸ਼ਕਾਰੀ ਨਾਲ ਬੈਸਟ ਡਾਂਸਰ ਦਾ ਖਿਤਾਬ ਆਪਣੇ ਨਾਮ ਕੀਤਾ | ਸਮਾਗਮ ਦÏਰਾਨ ਭੰਗੜੇ ਦੇ ਨਾਲ-ਨਾਲ ਪੰਜਾਬੀ ਲੋਕ ਨਾਚਾਂ ਅਤੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ¢ ਨਿਊਜੀਲੈਡਵਿਚ ਹੋਏ ਇਸ ਭੰਗੜਾ ਕੱਪ ਵਿੱਚ ਮੈਲਬਰਨ, ਸਿਡਨੀ ਅਤੇ ਹੋਰ ਸ਼ਹਿਰਾਂ ਤੋਂ ਆਈਆਂ ਟੀਮਾਂ ਨੇ ਰਿਵਾਇਤੀ ਪਹਿਰਾਵਿਆਂ ਅਤੇ ਜੋਸ਼ ਭਰੇ ਨਾਚ ਰਾਹੀਂ ਪੰਜਾਬੀ ਸੱਭਿਆਚਾਰ ਦੀ ਰੂਹ ਨੂੰ ਮੰਚ 'ਤੇ ਜੀਵੰਤ ਕੀਤਾ¢ਇਸ ਮÏਕੇ ਜਾਣਕਾਰੀ ਦਿੰਦਿਆਂ ਰਿਧਮ ਆਫ ਭੰਗੜਾ ਦੇ ਡਾਇਰੈਕਟਰ ਅਤੇ ਕੋਚ ਇੰਦਰ ਸਿੰਘ ਨੇ ਦੱਸਿਆ ਕਿ ਬੱਚੇ ਪਿਛਲੇ ਛੇ ਮਹੀਨਿਆਂ ਤੋਂ ਲਗਾਤਾਰ ਮਿਹਨਤ ਕਰ ਰਹੇ ਸਨ ਅਤੇ ਉਹਨਾਂ ਦੀ ਕਠਿਨ ਮਿਹਨਤ ਦਾ ਨਤੀਜਾ ਹੀ ਇਹ ਸ਼ਾਨਦਾਰ ਜਿੱਤ ਹੈ¢ ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਪੰਜਾਬੀ ਸੱਭਿਆਚਾਰ ਪ੍ਰਤੀ ਵਧਦਾ ਰੁਝਾਨ ਬਹੁਤ ਹੀ ਖੁਸ਼ੀ ਦੀ ਗੱਲ ਹੈ ਅਤੇ ਅੱਗੇ ਵੀ ਹੋਰ ਬੱਚੇ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਹੋ ਰਹੇ ਹਨ |