02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਐਂਸੀ ਨੇ ਅੰਜੂ ਦਾ 22 ਸਾਲ ਪੁਰਾਣਾ ਲੰਬੀ ਛਾਲ ਦਾ ਰਾਸ਼ਟਰੀ ਰਿਕਾਰਡ ਤੋੜਿਆ

Ad Position 21
No active advertisement
ਅਜੀਤ ਡੈਸਕ 28-06-2026
ਭੁਵਨੇਸ਼ਵਰ, 27 ਜੂਨ (ਪੀ.ਟੀ.ਆਈ.)-ਕੇਰਲ ਦੀ ਲੰਬੀ ਛਾਲ ਮਾਰਨ ਵਾਲੀ ਐਂਸੀ ਸੋਜਨ ਨੇ ਇੱਥੇ ਰਾਸ਼ਟਰੀ ਅੰਤਰ-ਰਾਜ ਚੈਂਪੀਅਨਸ਼ਿਪ ਦੌਰਾਨ ਭਾਰਤੀ ਐਥਲੈਟਿਕਸ ਦੇ ਇਕ ਯਾਦਗਾਰੀ ਦਿਨ ’ਤੇ ਮਹਾਨ ਅੰਜੂ ਬੌਬੀ ਜਾਰਜ ਦੇ 22 ਸਾਲ ਪੁਰਾਣੇ ਰਾਸ਼ਟਰੀ ਰਿਕਾਰਡ ਨੂੰ ਤੋੜਿਆ, 25 ਸਾਲਾ ਐਂਸੀ ਨੇ ਆਪਣੀ 5ਵੀਂ ਕੋਸ਼ਿਸ਼ ਵਿਚ 6.88 ਮੀਟਰ ਦੀ ਸ਼ਾਨਦਾਰ ਛਾਲ ਮਾਰ ਕੇ 6.83 ਮੀਟਰ ਦੇ ਪਿਛਲੇ ਰਾਸ਼ਟਰੀ ਰਿਕਾਰਡ ਨੂੰ ਬਿਹਤਰ ਬਣਾਇਆ, ਜੋ ਅੰਜੂ ਨੇ 2004 ਦੇ ਏਥਨਜ਼ ਓਲੰਪਿਕ ਦੌਰਾਨ ਬਣਾਇਆ ਸੀ। ਉਸਨੇ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏ.ਐੱਫ.ਆਈ.) ਵਲੋਂ ਬਣਾਏ ਗਏ 6.48 ਮੀਟਰ ਦੇ ਏਸ਼ੀਆਈ ਖੇਡਾਂ ਦੇ ਕੁਆਲੀਫਾਈਂਗ ਮਾਰਕ ਨੂੰ ਵੀ ਬਿਹਤਰ ਬਣਾਇਆ।
Ad Position 22
No active advertisement
ਪਿਛਲੀ ਖ਼ਬਰ ਈਰਾਨ ਨਾਲ ਡਰਾਅ ਖੇਡ ਕੇ ਮਿਸਰ ਨੇ ਕੀਤਾ ਨਾਕਆਊਟ ਲਈ ਕੁਆਲੀਫਾਈ ਅਗਲੀ ਖ਼ਬਰ ਕੈਲਗਰੀ ’ਚ ਫਿਰੌਤੀਆਂ ਮੰਗਣ ਤੇ ਗੋਲੀਆਂ ਚਲਾਉਣ ਦੇ ਮਾਮਲਿਆਂ ’ਚ ਦੋਸ਼ੀਆਂ ਦੀਆਂ ਤਸਵੀਰਾਂ ਜਾਰੀ
Ad Position 24
No active advertisement