02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਕੈਲਗਰੀ ’ਚ ਫਿਰੌਤੀਆਂ ਮੰਗਣ ਤੇ ਗੋਲੀਆਂ ਚਲਾਉਣ ਦੇ ਮਾਮਲਿਆਂ ’ਚ ਦੋਸ਼ੀਆਂ ਦੀਆਂ ਤਸਵੀਰਾਂ ਜਾਰੀ

Ad Position 21
No active advertisement
ਅਜੀਤ ਡੈਸਕ 28-06-2026
ਕੈਲਗਰੀ, 27 ਜੂਨ (ਜਸਜੀਤ ਸਿੰਘ ਧਾਮੀ)-ਕੈਲਗਰੀ ਪੁਲਿਸ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ, ਵਿਜ਼ਟਰ ਵੀਜ਼ਾ ਤੇ ਵਰਕ ਪ੍ਰਮਿੰਟ ’ਤੇ ਕੈਨੇਡਾ ਆਏ 15 ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕੀਤੀਆ ਗਈਆ ਹਨ। ਇਹ 15 ਨੌਜਵਾਨ ਕੈਲਗਰੀ ’ਚ ਜਬਰਨ ਵਸੂਲੀ ਦੀ ਜਾਂਚ ਨਾਲ ਲੋੜੀਦੇ ਹਨ। ਕੈਲਗਰੀ ਪੁਲਿਸ ਨੇ ਫਿਰੌਤੀਆਂ ਗੋਲੀਆਂ ਚਲਾਉਣ ਦੇ ਮਾਮਲਿਆਂ ਵਿੱਚ ਇਨ੍ਹਾਂ ਨੌਜਵਾਨਾਂ ’ਤੇ 56 ਚਾਰਜ ਲਾਏ ਹਨ। ਜਿਨਾਂ ’ਚ ਰਵਜੋਤ ਤੂਰ 20 ਸਾਲ, ਜਰਮਨਜੀਤ ਸਿੰਘ 22 ਸਾਲ, ਜਸਕਰਨ ਸਿੰਘ ਉਰਫ਼ ਜੱਸੀ ਬੁੱਟਰ 21 ਸਾਲ, ਕਰਨਬੀਰ ਸਿੰਘ ਉਰਫ਼ ਕਰਨ ਸਿੰਘ 21 ਸਾਲ, ਅਮਨਦੀਪ ਸਿੰਘ ਉਰਫ਼ ਸ਼ਿਵਾ ਸਿੰਘ 21 ਸਾਲ, ਅਨੁਰਾਗ ਸਿੱਧੂ 21 ਸਾਲ, ਈਸ਼ਾਨਦੀਪ ਸਿੰਘ 19 ਸਾਲ, ਅਮਨਦੀਪ ਮੱਲ੍ਹੀ ਉਰਫ਼ ਹਰਮਨ ਗਿੱਲ 39 ਸਾਲ, ਸੰਦੀਪ ਸਿੰਘ 32 ਸਾਲ, ਦਕਸ਼ ਗੌਤਮ 25 ਸਾਲ, ਆਕਾਸ਼ਦੀਪ ਸਿੰਘ 19 ਸਾਲ, ਗਗਨਦੀਪ ਸਿੰਘ ਉਰਫ਼ ਗੱਗੀ 29 ਸਾਲ, ਪਰਦੀਪ ਸਿੰਘ 24 ਸਾਲ, ਤਰਨਵੀਰ ਸਿੰਘ 24 ਸਾਲ ਤੇ ਗੁਰਕਰਨ ਧਾਲੀਵਾਲ 21 ਸਾਲ ਨਾਂਅ ਸ਼ਾਮਲ ਹਨ। ਕੈਲਗਰੀ ਪੁਲਿਸ ਸਪੁਰਡੈਂਟ ਜੈਫ ਬੈੱਲ ਨੇ ਦੱਸਿਆ ਕਿ ਇਹ ਲੋਕ ਕੈਲਗਰੀ ਦੇ ਵੱਖ-ਵੱਖ ਕਮਿਉਨਟੀਆ ’ਚ ਰਹਿ ਰਹੇ ਹੋ ਸਕਦੇ ਹਨ ਜਾਂ ਫਿਰ ਕੈਨੇਡਾ ਦੇ ਕਿਸੇ ਹੋਰ ਹਿੱਸੇ ’ਚ ਰਹਿ ਰਹੇ ਹੋਣਗੇ। ਆਪਣੇ ਕਈ ਨਾਮਾਂ ਨਾਲ ਇਨ੍ਹਾਂ ਨੇ ਜਾਅਲੀ ਕਾਗਜ਼ ਵੀ ਤਿਆਰ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਪੁਲਿਸ ਨੂੰ ਇਨ੍ਹਾਂ ਸੰਬੰਧੀ ਪੁਰਾਣੀ ਜਾਣਕਾਰੀ ਇਸ ਲਈ ਨਹੀ ਪਤਾ ਕਿਉਕਿ ਇਹ ਲੋਕ ਕੈਨੇਡਾ ਦੇ ਪੱਕੇ ਨਾਗਰਿਕ ਨਹੀ ਹਨ। ਜ਼ਿਕਰਯੋਗ ਹੈ ਕਿ ਇਹ ਸਾਰੇ ਭਾਰਤੀ ਨਾਗਰਿਕ ਹਨ, ਹੁਣ ਪੁਲਿਸ ਨੇ ਤਸਵੀਰਾਂ ਜਾਰੀ ਕਰਕੇ ਜਨਤਾ ਤੋਂ ਸਹਿਯੋਗ ਮੰਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਐਂਸੀ ਨੇ ਅੰਜੂ ਦਾ 22 ਸਾਲ ਪੁਰਾਣਾ ਲੰਬੀ ਛਾਲ ਦਾ ਰਾਸ਼ਟਰੀ ਰਿਕਾਰਡ ਤੋੜਿਆ ਅਗਲੀ ਖ਼ਬਰ ਸਾਊਥਾਲ ’ਚ ਨਸ਼ਾ ਤਸਕਰੀ ਮਾਮਲੇ ’ਚ ਤਿੰਨ ਪੰਜਾਬੀਆਂ ਸਮੇਤ ਚਾਰ ਨੂੰ ਹੋਈ ਕੈਦ
Ad Position 24
No active advertisement