02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਅਡਾਨੀ ਵਿਰੁੱਧ ਧੋਖਾਧੜੀ ਮਾਮਲੇ ਨੂੰ ਰੱਦ ਕਰਨ ਉਪਰ ਆਰਜੀ ਰੋਕ

Ad Position 21
No active advertisement
ਅਜੀਤ ਡੈਸਕ 01-07-2026
ਸੈਕਰਾਮੈਂਟੋ, 30 ਜੂਨ (ਹੁਸਨ ਲੜੋਆ ਬੰਗਾ)- ਅਮਰੀਕਾ ਦੀ ਇਕ ਸੰਘੀ ਅਦਾਲਤ ਨੇ ਭਾਰਤ ਦੇ ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਵਿਰੁੱਧ ਇੱਕ ਉੱਚ ਪੱਧਰੀ ਧੋਖਾਧੜੀ ਮਾਮਲਾ ਰੱਦ ਕਰਨ ਉਪਰ ਆਰਜੀ ਰੋਕ ਲਾਉਂਦਿਆਂ ਨਿਆਂ ਵਿਭਾਗ ਨੂੰ ਆਦੇਸ਼ ਦਿੱਤਾ ਹੈ ਕਿ ਉਹ ਸਾਬਤ ਕਰੇ ਕਿ ਭਾਰਤੀ ਸਨਅਤਕਾਰ ਵਿਰੁੱਧ ਸਾਰੇ ਅਪਰਾਧਕ ਦੋਸ਼ ਵਾਪਿਸ ਲੈਣ ਦਾ ਫੈਸਲਾ ਕਿਸ ਤਰ੍ਹਾਂ ਜਾਇਜ਼ ਹੈ? ਬਰੁਕਲਿਨ ਸਥਿਤ ਅਮਰੀਕੀ ਜਿਲ੍ਹਾ ਜੱਜ ਨਿਕੋਲਸ ਗਰਾਊਫਿਸ ਨੇ ਅਡਾਨੀ ਵਿਰੁੱਧ ਦੋਸ਼ ਰਸਮੀ ਤੌਰ ‘ਤੇ ਫੌਰੀ ਰੱਦ ਕਰਨ ਦੀ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ। ਜੱਜ ਨੇ ਨਿਆਂ ਵਿਭਾਗ ਨੂੰ ਜਵਾਬ ਦੇਣ ਲਈ 13 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ। ਗਰਾਉਫਿਸ ਨੇ ਲਿਖਿਆ ਕਿ ਨਿਆਂ ਵਿਭਾਗ ਦੁਆਰਾ ਦਾਇਰ ਸੰਖੇਪ ਬਿਆਨ ਅਦਾਲਤ ਨੂੰ ਕਿਸੇ ਵੀ ਸਿੱਟੇ ‘ਤੇ ਪਹੁੰਚਣ ਜਾਂ ਬਰਖਾਸਤਗੀ ਬੇਨਤੀ ਦਾ ਸਹੀ ਵਿਸ਼ਲੇਸ਼ਣ ਕਰਨ ਲਈ ਢੁਕਵਾਂ ਆਧਾਰ ਪ੍ਰਦਾਨ ਕਰਨ ਵਿੱਚ ਅਸਫਲ ਰਿਹਾ ਹੈ। ਇਸ ਵਾਸਤੇ ਹੋਰ ਲੜੀਂਦੀ ਜਾਣਕਾਰੀ ਦਾਇਰ ਕਰਨੀ ਪਵੇਗੀ। ਜਿਕਰਯੋਗ ਹੈ ਕਿ ਨਿਆਂ ਵਿਭਾਗ ਨੇ ਇਸ ਸਾਲ ਮਈ ਵਿੱਚ ਅਡਾਨੀ ਵਿਰੁੱਧ ਲੱਗੇ ਸਾਰੇ ਧੋਖਾਧੜੀ ਤੇ ਰਿਸ਼ਵਤ ਦੇ ਦੋਸ਼ ਵਾਪਿਸ ਲੈਣ ਦਾ ਨਿਰਨਾ ਲਿਆ ਸੀ। ਇਹ ਨਿਰਨਾ ਅਡਾਨੀ ਦੁਆਰਾ ਟੈਕਸਾਸ ਵਿੱਚ 10 ਅਰਬ ਡਲਾਰ ਦਾ ਨਿਵੇਸ਼ ਕਰਨ ਪ੍ਰਤੀ ਵਚਨਬੱਧਤਾ ਪ੍ਰਗਟਾਉਣ ਉਪਰੰਤ ਲਿਆ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਨਿਊਜਰਸੀ ਵਿਚ ਅੰਤਰਰਾਸ਼ਟਰੀ ਕਾਰ ਚੋਰੀ ਰੈਕਟ ਦਾ ਪਰਦਾਫਾਸ਼, 63 ਲੋਕਾਂ ’ਤੇ ਦੋਸ਼ ਅਗਲੀ ਖ਼ਬਰ ਮਿਸੀਸਿੱਪੀ ਵਿਚ 2 ਸਾਲਾ ਬੱਚੇ, ਉਸ ਦੀ ਮਾਂ ਤੇ ਮਾਸੀ ਦੀ ਹੱਤਿਆ
Ad Position 24
No active advertisement