ਮਹਿਤਪੁਰ, 29 ਮਈ (ਲਖਵਿੰਦਰ ਸਿੰਘ)-ਮਹਿਤਪੁਰ ਨਗਰ ਪੰਚਾਇਤ ਚੋਣਾਂ 'ਚ ਕਾਂਗਰਸ ਨੇ ਬਾਜ਼ੀ ਮਾਰੀ ਤੇ ਨਗਰ ਪੰਚਾਇਤ 'ਤੇ ਕਾਬਜ਼ ਹੋਏ | ਕਾਂਗਰਸ ਨੇ 7 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ | ਆਮ ਆਦਮੀ ਪਾਰਟੀ ਨੇ 2 ਸੀਟਾਂ, ਅਕਾਲੀ ਦਲ ਨੇ 2 ਅਤੇ ਆਜ਼ਾਦ ਉਮੀਦਵਾਰਾਂ ਨੇ 2 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ | ਜਿਸ ਵਿੱਚ ਵਾਰਡ ਨੰਬਰ-1 'ਚ ਕਾਂਗਰਸੀ ਉਮੀਦਵਾਰ ਕੁਲਵਿੰਦਰ ਕੌਰ ਪਤਨੀ ਠੇਕੇਦਾਰ ਪਰਸੋਤਮ ਲਾਲ 73 ਵੋਟਾਂ ਨਾਲ ਜੇਤੂ ਰਹੇ, 2 ਨੰਬਰ ਵਾਰਡ ਤੋਂ ਅਕਾਲੀ ਦਲ ਦੇ ਜਗਦੀਪ ਸਿੰਘ ਦੀਪਾ 11 ਵੋਟਾਂ ਨਾਲ ਜੇਤੂ ਰਹੇ, 3 ਨੰਬਰ ਵਾਰਡ ਚ ਆਜ਼ਾਦ ਉਮੀਦਵਾਰ ਰਾਜਵਿੰਦਰ ਕੌਰ ਪਤਨੀ ਚੰਦਨ 98 ਵੋਟਾਂ ਨਾਲ ਜੇਤੂ ਰਹੇ, 4 ਨੰਬਰ ਵਾਰਡ ਚ ਕਾਂਗਰਸੀ ਉਮੀਦਵਾਰ ਕਸ਼ਮੀਰੀ ਲਾਲ 96 ਵੋਟਾਂ ਨਾਲ ਜੇਤੂ ਰਹੇ,5 ਨੰਬਰ ਵਾਰਡ ਕਾਂਗਰਸੀ ਉਮੀਦਵਾਰ ਪਰਵੀਨ ਮਹਿਤਾ ਪਤਨੀ ਰਕੇਸ਼ ਮਹਿਤਾ 16 ਵੋਟਾਂ ਨਾਲ ਜੇਤੂ ਰਹੇ, 6 ਨੰਬਰ ਵਾਰਡ ਚ ਕਾਂਗਰਸੀ ਉਮੀਦਵਾਰ ਤਰਜਿੰਦਰ ਸਿੰਘ ਜਿੰਦਰ 159 ਵੋਟਾਂ ਨਾਲ ਜੇਤੂ ਰਹੇ, 7 ਨੰਬਰ ਵਾਰਡ ਚ ਕਾਂਗਰਸੀ ਉਮੀਦਵਾਰ ਸਵਪਨਦੀਪ ਕੌਰ ਪਤਨੀ ਹਰਸਿਮਰਨਜੀਤ ਸਿੰਘ ਚਾਹਲ 202 ਵੋਟਾਂ ਨਾਲ ਜੇਤੂ ਰਹੇ,8 ਨੰਬਰ ਵਾਰਡ ਚ ਕਾਂਗਰਸੀ ਉਮੀਦਵਾਰ ਮਹਿੰਦਰਪਾਲ ਸਿੰਘ ਟੁਰਨਾ 142 ਵੋਟਾਂ ਨਾਲ ਜੇਤੂ ਰਹੇ, 9 ਨੰਬਰ ਵਾਰਡ ਚ ਆਮ ਆਦਮੀ ਪਾਰਟੀ ਉਮੀਦਵਾਰ ਗੁਰਵਿੰਦਰ ਕੌਰ ਪਤਨੀ ਨਿਰਮਲ ਸਿੰਘ 98 ਵੋਟਾਂ ਨਾਲ ਜੇਤੂ ਰਹੇ, 10 ਨੰਬਰ ਵਾਰਡ ਚ ਆਜ਼ਾਦ ਉਮੀਦਵਾਰ ਬਲਵਿੰਦਰ ਕੁਮਾਰ ਬਿੰਦਰ 31 ਵੋਟਾਂ ਨਾਲ ਜੇਤੂ ਰਹੇ,11 ਨੰਬਰ ਵਾਰਡ ਚ ਆਮ ਆਦਮੀ ਪਾਰਟੀ ਉਮੀਦਵਾਰ ਸੰਦੀਪ ਸਿੰਘ ਮਰੋਕ 132 ਵੋਟਾਂ ਨਾਲ ਜੇਤੂ ਰਹੇ, 12 ਨੰਬਰ ਵਾਰਡ ਚ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ 26 ਵੋਟਾਂ ਨਾਲ ਜੇਤੂ ਰਹੇ,13 ਨੰਬਰ ਵਾਰਡ ਚ ਅਕਾਲੀ ਦਲ ਉਮੀਦਵਾਰ ਜਰਨੈਲ ਸਿੰਘ ਜੈਲਦਾਰ 99 ਵੋਟਾਂ ਨਾਲ ਜੇਤੂ ਰਹੇ | ਇਸ ਦੌਰਾਨ ਜਿੱਤੇ ਹੋਏ ਉਮੀਦਵਾਰਾਂ ਨੂੰ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਵਧਾਈਆਂ ਦਿੱਤੀਆਂ ਗਈਆਂ | ਇਸ ਸਬੰਧੀ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਲੋਕਾਂ ਵੱਲੋਂ ਜੋ ਫੱਤਵਾ ਦਿੱਤਾ ਗਿਆ ਹੈ | ਉਸ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾ | ਮਹਿਤਪੁਰ ਨੂੰ ਤਰੱਕੀ ਦੀ ਰਾਹ 'ਤੇ ਲਿਜਾਣ ਲਈ ਦਿਨ ਦੁੱਗਣੀ ਰਾਤ ਚੌਗੁਣੀ ਮਿਹਨਤ ਨਾਲ ਕੰਮ ਕੀਤਾ ਜਾਵੇਗਾ | ਇਸ ਮੌਕੇ ਬੰਤ ਸਮਰਾ, ਦਲਬੀਰ ਸਿੰਘ ਮਹਿਸਮਪੁਰ ਸਰਪੰਚ, ਲਾਡੀ ਮਰੋਕ, ਧਰਮਿੰਦਰ ਸਿੰਘ, ਬਾਬਾ ਪਲਵਿੰਦਰ ਸਿੰਘ, ਬਲਜੀਤ ਸਿੰਘ, ਮਾਸਟਰ ਮੋਹਨ ਸਿੰਘ, ਸਿਮਰਜੀਤ ਸਿੰਘ ਲਾਲੀ,ਮਲਕ ਮਹਿਤਾ,ਅਸ਼ੋਕ ਚੌਹਾਨ, ਸੁਰਿੰਦਰ ਸਿੰਘ ਚਾਹਲ, ਸੁੱਚਾ ਸਿੰਘ ਆਦਿ ਹਾਜ਼ਰ ਸਨ |