03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਆਪੀ ਚੈਰੀਟੇਬਲ ਹਸਪਤਾਲ ਵਲੋਂ ਮੈਡੀਕਲ ਕੈਂਪ

Ad Position 21
No active advertisement
ਅਜੀਤ ਡੈਸਕ 27-07-2026
ਕਰਤਾਰਪੁਰ, 26 ਜੁਲਾਈ (ਜਨਕ ਰਾਜ ਗਿੱਲ) ਆਪੀ ਚੈਰੀਟੇਬਲ ਹਸਪਤਾਲ ਵਲੋਂ ਸਿਹਤ ਜਾਂਚ ਕੈਂਪ ਦਾ ਆਯੋਜਨ ਆਪੀ ਸੰਸਥਾ ਦੇ ਪ੍ਰਧਾਨ ਬਿਮਲ ਜੈਨ,ਸਕੱਤਰ ਮੈਡਮ ਸੁਮਨ ਲਤਾ ਅਤੇ ਉੱਘੇ ਸਮਾਜ ਸੇਵੀ ਅਤੇ ਆੜਤੀ ਅੇਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਗੁਪਤਾ ਦੀ ਦੇਖ ਰੇਖ ਹੇਠ ਕੀਤਾ ਗਿਆ । ਇਸ ਮੌਕੇ ਤੇ ਹਸਪਤਾਲ ਦੇ ਮਾਹਿਰ ਡਾਕਟਰਾਂ ’ਚ ਡਾ ਨੀਰਜ ਕੁਮਾਰ,ਡਾ ਅਮਨਦੀਪ ਬਾਲਾ,ਡਾ ਰੋਹਿਤ ਡੋਗਰਾ ਦੀਆਂ ਟੀਮਾਂ ਵਲੋਂ ਕੈਂਪ ’ਚ ਪੁੱਜੇ 83 ਦੇ ਕਰੀਬ ਮਰੀਜਾਂ ਦੀ ਸਿਹਤ ਜਾਂਚ ਕੀਤੀ ਅਤੇ ਮੁਫਤ ਦਵਾਈਆਂ ਵੀ ਭੇਟ ਕੀਤੀਆਂ।ਇਸ ਮੌਕੇ ਸੰਸਥਾ ਦੇ ਆਗੂਆਂ ਵਲੋਂ ਕੈਂਪ ’ਚ ਪੁਜੇ ਲੋਕਾਂ ਨੂੰ ਚੰਗੀ ਸਿਹਤ ਲਈ ਚੰਗੀ ਖੁਰਾਕ ਦੇ ਨਾਲ ਬਰਸਾਤੀ ਮੌਸਮ ’ਚ ਆਪਣਾ ਚੌਗਿਰਦਾ ਸਾਫ ਰੱਖਣ ਲਈ ਪ੍ਰੇਰਿਤ ਕੀਤਾ ਤਾਂ ਜੋ ਸਮੇਂ ਰਹਿੰਦੇ ਹੀ ਬਿਮਾਰੀਆਂ ਤੋਂ ਬਚਿਆ ਜਾ ਸਕੇ।ਇਸ ਮੌਕੇ ਤੇ ਸੋਢੀ ਸਿੰਘ, ਸਰਬਜੀਤ ਕੌਰ,ਸੁਰਿੰਦਰ ਕੁਮਾਰ,ਮੁਕਤਾ,ਹਰਪੀ੍ਰਤ ਕੌਰ,ਸਤਨਾਮ ਸਿੰਘ,ਇੰਦਰਜੀਤ,ਕੁਲਵਿੰਦਰ, ਨੀਲਮ,ਕਵਿਤਾ ਆਦਿ ਵਲੋਂ ਆਪੋ ਆਪਣੀ ਸੇਵਾ ਵੀ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਰਘੂਵੰਸ਼ ਪਰਿਵਾਰ ਵਲੋਂ ਇਕ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਨਾਲ ਨਾਜਾਇਜ਼ ਰਸਤਾ ਜੋੜਨ ਵਾਲਿਆਂ ਵਿਰੁੱਧ ਪ੍ਰਸ਼ਾਸਨ ਵਲੋਂ ਕੀਤੀ ਜਾਵੇ ਕਾਰਵਾਈ- ਅਜੈਬ
Ad Position 24
No active advertisement