ਟੀ . ਵੀ . ਸੈਂਟਰ ਸਾਹਮਣੇ ਪਾਰਕ ਦੀ ਹਾਲਤ ਖ਼ਰਾਬ , ਡੰਪ ਵੀ ਬੰਦ ਕਰਵਾਉਣ ਦੀ ਮੰਗ ਨਗਰ ਨਿਗਮ ਪਹਿਲ ਦੇ ਤੌਰ ’ਤੇ ਹੱਲ ਕਰਵਾਏ ਸਮੱਸਿਆ-ਹਰਜੋਤ ਸਿੰਘ ਲੱਕੀ
ਜਲੰਧਰ, 1 ਅਗਸਤ (ਸ਼ਿਵ)- ਟੀ. ਵੀ.
ਜਲੰਧਰ, 1 ਅਗਸਤ (ਸ਼ਿਵ)- ਟੀ. ਵੀ. ਸੈਂਟਰ ਦੇ ਸਾਹਮਣੇ ਸਭ ਤੋਂ ਪੁਰਾਣੀ ਸ਼ਹੀਦ ਊਧਮ ਸਿੰਘ ਨਗਰ ਦੇ ਨਾਂਅ ’ਤੇ ਜਿਹੜੀ ਕਾਲੋਨੀ ਬਣਾਈ ਸੀ ਤਾਂ ਉਸ ਕਾਲੋਨੀ ਦੇ ਪਾਰਕ ਵਿਚ ਸ਼ਹੀਦ ਦੇ ਲੱਗੇ ਬੁੱਤ ’ਤੇ ਸਿਆਸੀ ਤੇ ਹੋਰ ਜਥੇਬੰਦੀਆਂ ਦੇ ਆਗੂ ਉਨਾਂ ਨੂੰ ਹਰ ਸਾਲ ਸ਼ਹੀਦੀ ਦਿਵਸ ਮੌਕੇ ਸ਼ਰਧਾ ਦੇ ਫ਼ੁਲ ਭੇਟ ਕਰਦੇ ਹਨ ਪਰ ਦੂਜੇ ਪਾਸੇ ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਸ਼ਹੀਦ ਦੇ ਨਾਂਅ ’ਤੇ ਬਣੀ ਇਸ ਕਾਲੋਨੀ ਵਿਚ ਬਣੇ ਪਾਰਕ ਦੀ ਹਾਲਤ ਕਾਫੀ ਮਾੜੀ ਹੈ ਜਦਕਿ ਇਸ ਦੇ ਕੋਲ ਹੀ ਕੂੜੇ ਦੇ ਡੰਪ ਨੇ ਇਸ ਦੀ ਹਾਲਤ ਹੋਰ ਵੀ ਖ਼ਰਾਬ ਕਰ ਦਿੱਤੀ ਹੈ। ਅੱਜ ਵਿਸ਼ੇਸ਼ ਤੌਰ ’ਤੇ ਇਸ ਪਾਰਕ ਦਾ ਦੌਰਾ ਕਰਨ ਲਈ ਗਏ ਸਮਾਜ ਸੇਵੀ ਹਰਜੋਤ ਸਿੰਘ ਲੱਕੀ ਤੇ ਹੋਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿਆਸੀ ਤੇ ਹੋਰ ਜਥੇਬੰਦੀਆਂ ਦੇ ਆਗੂ ਹਰ ਸਾਲ ਸ਼ਹੀਦੀ ਦਿਵਸ ਮੌਕੇ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹਨ ਪਰ ਦੂਜੇ ਪਾਸੇ ਇਸ ਪਾਰਕ ਦੀ ਹਾਲਤ ਐਨੀ ਜ਼ਿਆਦਾ ਖ਼ਰਾਬ ਹੈ ਕਿ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੈ। ਇਸ ਪਾਰਕ ਦੀ ਸਫ਼ਾਈ ਦਾ ਕੰਮ ਰੋਜ਼ ਕਰਵਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਲੋਕਾਂ ਦੀ ਮੰਗ ਹੈ ਕਿ ਇਸ ਪਾਰਕ ਦੀ ਹਾਲਤ ਵਿਚ ਸੁਧਾਰ ਕੀਤਾ ਜਾਵੇ ਜਦਕਿ ਇਸ ਦੇ ਨਾਲ ਹੀ ਕੂੜੇ ਦਾ ਡੰਪ ਬਣਾਇਆ ਗਿਆ ਸੀ ਤੇ ਕੁੱਝ ਦਿਨ ਪਹਿਲਾਂ ਇਸ ਨੂੰ ਹੋਰ ਵੀ ਵੱਡਾ ਕਰਨ ਲੱਗੇ ਸੀ। ਉਨਾਂ ਮੰਗ ਕੀਤੀ ਕਿ ਵਿਰੋਧ ਕਰਨ ’ਤੇ ਇਸ ਡੰਪ ਨੂੰ ਵੱਡਾ ਕਰਨ ਦਾ ਕੰਮ ਰੋਕਿਆ ਗਿਆ ਹੈ ਜਦਕਿ ਲੋਕਾਂ ਦਾ ਕਹਿਣਾ ਹੈ ਕਿ ਇਸ ਡੰਪ ਨੂੰ ਪੱਕੇ ਤੌਰ ’ਤੇ ਬੰਦ ਕਰਵਾਇਆ ਜਾਵੇ। ਲੋਕ ਇਸ ਪਾਰਕ ਦੀ ਹਾਲਤ ਵਿਚ ਸੁਧਾਰ ਕਰਨ ਲਈ ਬਕਾਇਦਾ ਮਦਦ ਕਰਨ ਲਈ ਵੀ ਤਿਆਰ ਹਨ। ਉਨਾਂ ਕਿਹਾ ਕਿ ਡੰਪ ਹੋਣ ਕਰਕੇ ਇਸ ਕਾਲੋਨੀ ਦੇ ਲੋਕ ਕਾਫੀ ਪੇ੍ਸ਼ਾਨ ਹਨ।