02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਚ ਨਵੇਂ ਸੈਸ਼ਨ ਦਾ ਸ਼ੁੱਭ ਆਰੰਭ

ਜਲੰਧਰ, 1 ਅਗਸਤ (ਜਸਪਾਲ ਸਿੰਘ)-ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਨਵੇਂ ਸੈਸ਼ਨ ਦਾ ਸ਼ੁਭ ਆਰੰਭ ਪਵਿੱਤਰ ਹਵਨ ਕੁੰਡ ਵਿਚ ਸਟਾਫ ਅਤੇ ਵਿਦਿਆਰਥੀਆਂ ਵਲੋੰ ਆਹੁਤੀਆਂ ਪਾ ਕੇ ਵੈਦਿਕ ਮੰਤਰ ਉਚਾਰਣ ਨਾਲ ਕੀਤਾ ਗਿਆ। ਸ੍ਰੀ ਕੁੰਦਨ ਲਾਲ ਅਗਰਵਾਲ ਮੈਂਬਰ ਡੀ.

Ad Position 21
No active advertisement
ਅਜੀਤ ਡੈਸਕ 02-08-2026
ਜਲੰਧਰ, 1 ਅਗਸਤ (ਜਸਪਾਲ ਸਿੰਘ)-ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਨਵੇਂ ਸੈਸ਼ਨ ਦਾ ਸ਼ੁਭ ਆਰੰਭ ਪਵਿੱਤਰ ਹਵਨ ਕੁੰਡ ਵਿਚ ਸਟਾਫ ਅਤੇ ਵਿਦਿਆਰਥੀਆਂ ਵਲੋੰ ਆਹੁਤੀਆਂ ਪਾ ਕੇ ਵੈਦਿਕ ਮੰਤਰ ਉਚਾਰਣ ਨਾਲ ਕੀਤਾ ਗਿਆ। ਸ੍ਰੀ ਕੁੰਦਨ ਲਾਲ ਅਗਰਵਾਲ ਮੈਂਬਰ ਡੀ.ਏ.ਵੀ. ਸੀ.ਐਮ.ਸੀ ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਏ। ਇਸ ਹਵਨ ਯੱਗ ਵਿੱਚ ਪ੍ਰਿੰਸੀਪਲ ਐਸ.ਕੇ.ਗੌਤਮ , ਪ੍ਰਿੰਸੀਪਲ ਮੈਡਮ ਕਵਲਜੀਤ ਕੌਰ , ਸ਼੍ਰੀ ਸੁਧੀਰ ਸ਼ਰਮਾ, ਲਲਿਤ ਸਿੰਗਲਾ ਅਤੇ ਇਸ ਮੌਕੇ ਭਾਰੀ ਗਿਣਤੀ ਵਿੱਚ ਨਵੇੰ ਦਾਖ਼ਲ ਹੋਏ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਹਾਜ਼ਰ ਸਨ । ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਨਵੇਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਕਿਹਾ ਕਿ ਮਿਹਨਤ, ਲਗਨ ਅਤੇ ਦ੍ਰਿੜਤਾ ਨਾਲ ਵਿਦਿਆਰਥੀ ਚੋਟੀ ਦਾ ਮੁਕਾਮ ਹਾਸਲ ਕਰ ਸਕਦੇ ਹਨ। ਉਨ੍ਹਾਂ ਨੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੀਆਂ ਅਹਿਮ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਨਵੇਂ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਨੇ ਇਸ ਕਾਲਜ ਵਿੱਚ ਦਾਖਲਾ ਲੈ ਕੇ ਅੱਧੀ ਜੰਗ ਜਿੱਤ ਲਈ ਹੈ। ਉਨ੍ਹਾਂ ਦੱਸਿਆ ਕਿ ਦੋ ਪ੍ਰੋਗਰਾਮਾਂ ਵਿੱਚ ਐਨ.ਬੀ.ਏ. ਐਕਰੀਡੀਟੇਸ਼ਨ ਹਾਸਲ ਕਰਨ ਵਾਲਾ ਅਤੇ ਨੈਸ਼ਨਲ ਐਵਾਰਡ ਜਿੱਤਣ ਵਾਲਾ ਇਹ ਪੰਜਾਬ ਦਾ ਇਕਲੌਤਾ ਬਹੁਤਕਨੀਕੀ ਕਾਲਜ ਹੈ । ਮੁਖ ਮਹਿਮਾਨ ਸ੍ਰੀ ਕੁੰਦਨ ਲਾਲ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਸਾਰੇ ਬੱਚਿਆਂ ਨੇ ਮਿਹਨਤ ਕਰਕੇ ਉੱਚ ਕੋਟੀ ਦੇ ਇੰਜੀਨੀਅਰ ਬਣਨਾ ਹੈ ਤੇ ਆਪਣੇ ਕਾਲਜ ਦਾ ਨਾਮ ਰੌਸ਼ਨ ਕਰਨਾ ਹੈ। ਸਾਲ 2024 ਲਈ ਬਿਹਤਰੀਨ ਕਾਰਗੁਜ਼ਾਰੀ ਕਰਨ ਵਾਲੇ ਵਿਭਾਗਾਂ ਆਟੋਮੋਬਾਇਲ, ਫਾਰਮੇਸੀ, ਇਲੈਕਟ੍ਰੀਕਲ ਅਤੇ ਸਿਵਲ ਦੇ ਸਟਾਫ ਨੂੰ ਵੀ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਲਾਠੀਚਾਰਜ ਦੇ ਪੀੜਤਾਂ ਨੂੰ ਮਿਲੇ ਬਸਪਾ ( ਅ ) ਦੇ ਆਗੂ ਅਗਲੀ ਖ਼ਬਰ ਟੀ . ਵੀ . ਸੈਂਟਰ ਸਾਹਮਣੇ ਪਾਰਕ ਦੀ ਹਾਲਤ ਖ਼ਰਾਬ , ਡੰਪ ਵੀ ਬੰਦ ਕਰਵਾਉਣ ਦੀ ਮੰਗ ਨਗਰ ਨਿਗਮ ਪਹਿਲ ਦੇ ਤੌਰ ’ਤੇ ਹੱਲ ਕਰਵ...
Ad Position 24
No active advertisement