16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗਿਣਤੀ

Ad Position 21
repet_subhas-goyals [Copy P29]
ਅਜੀਤ ਡੈਸਕ 25-01-2026

ਇਕ ਸੀ ਦੁਕਾਨਦਾਰ। ਉਹ ਕਬਾੜ ਦਾ ਕੰਮ ਕਰਦਾ ਸੀ। ਹੌਲੀ-ਹੌਲੀ ਉਸ ਦਾ ਕੰਮ ਵਧਣ-ਫੁਲਣ ਲੱਗਾ। ਉਹ ਇਕ ਵੱਡਾ ਦੁਕਾਨਦਾਰ ਬਣ ਗਿਆ। ਕੁਝ ਦਿਨਾਂ ਅੰਦਰ ਹੀ ਉਹ ਇਕ ਚੰਗੇ ਕਬਾੜੀਆਂ ਦੀ ਕਤਾਰ 'ਚ ਆਣ ਖਲੋਤਾ।
ਇਕ ਦਿਨ ਉਸ ਨੇ ਨੌਕਰ ਨੂੰ ਆਪਣੇ ਕੋਲ ਬੁਲਾਇਆ ਤੇ ਬੁਲਾ ਕੇ ਬੋਲਿਆ, 'ਕਾਕਾ, ਕਦੇ ਕਦਾਈਂ ਆਪਣੇ ਸਮਾਨ ਦਾ ਹਿਸਾਬ-ਕਿਤਾਬ ਵੀ ਰੱਖ ਲਿਆ ਕਰ।'
ਬੱਸ ਫੇਰ ਕੀ ਸੀ। ਉਹ ਹੁਕਮ ਟਾਲ ਨਾ ਸਕਿਆ। ਉਸ ਨੇ ਉਹੀ ਕੀਤਾ ਜੋ ਮਾਲਕ ਚਾਹੁੰਦਾ ਸੀ। ਆਖਰ ਉਸ ਦੀ ਨਜ਼ਰ ਉਸ ਦੇ ਕੋਲ ਪਈਆਂ ਸ਼ਰਾਬ ਦੀਆਂ ਖਾਲੀ ਬੋਤਲਾਂ ਦੇ ਢੇਰ 'ਤੇ ਪਈ। ਉਹ ਉਸ ਵਿਚੋਂ ਕਿਹੜੀ ਛੱਡੇ ਕਿਹੜੀ ਨਾ ਛੱਡੇ। ਉਹ ਦੁਬਿਧਾ 'ਚ ਫਸ ਗਿਆ। ਬੋਤਲਾਂ ਦੀ ਮਿਕਦਾਰ ਏਨੀ ਜ਼ਿਆਦਾ ਸੀ, ਅੱਛਾ-ਖਾਸਾ ਪੜ੍ਹਿਆ-ਲਿਖਿਆ ਹੋਣ ਦੇ ਬਾਵਜੂਦ ਵੀ ਗਿਣਤੀ ਕਰਨਾ ਉਸ ਲਈ ਔਖਾ ਹੀ ਨਹੀਂ ਸਗੋਂ ਅਸੰਭਵ ਸੀ।
ਚਾਬੀ
ਤਾਲਾ ਤਾਂ ਤਾਲਾ। ਛੋਟਾ ਜਾਂ ਵੱਡਾ। ਚੀਜ਼ ਭਲੇ ਵੇਲੇ ਦੀ ਭਲੀ, ਆਪਣੇ ਨਾਂਅ ਤੋਂ।
ਉਹ ਦਫ਼ਤਰ ਛੱਡਣ ਤੋਂ ਪਹਿਲਾਂ ਹਰ ਰੋਜ਼ ਆਪਣੀ ਮੇਜ਼ ਨਾਲ ਲੱਗੇ ਇਕ ਛੋਟੇ ਜਿਹੇ ਦਰਾਜ ਨੂੰ ਤਾਲਾ ਲਾ ਕੇ ਆਉਂਦਾ। ਉਹ ਦੂਜਿਆਂ ਦੀ ਨਜ਼ਰ ਤੋਂ ਬਚਾਅ ਆਪਣੇ ਸੁਭਾਅ ਮੁਤਾਬਿਕ ਉਸ ਨੂੰ ਖਿੱਚ-ਖਿੱਚ, ਟੋਹ-ਟੋਹ ਵਾਰ-ਵਾਰ ਦੇਖਦਾ।
ਇਕ ਦਿਨ ਕਿਸੇ ਕਾਰਨ ਤਾਲਾ ਖੁੱਲ੍ਹਾ ਰਹਿ ਗਿਆ। ਅਜੇ ਉਹ ਦਫ਼ਤਰ ਪਹੁੰਚਿਆ ਹੀ ਸੀ ਕਿ ਬਿਨਾਂ ਸੋਚੇ ਸਮਝੇ ਘਬਰਾਹਟ 'ਚ ਰੌਲਾ ਪਾਉਣ ਲੱਗ ਪਿਆ। ਉਸ ਵੱਲ ਵੇਖੇ ਤਾਂ ਕੌਣ? ਉਸ ਦੀ ਸੁਣੇ ਤਾਂ ਕੌਣ? ਵਿਚਾਰਾ ਬੇਵਸ ਚੁੱਪ-ਚਾਪ ਆਪਣੀ ਸੀਟ 'ਤੇ ਜਾ ਬੈਠਾ। ਕਿਉਂਕਿ ਉਸ ਨੂੰ ਸਮਝਾਉਣ ਵਾਲਾ ਕੋਈ ਹੋਰ ਨਹੀਂ ਸੀ। ਆਪਣੀ ਮਰਜ਼ੀ ਦਾ ਮਾਲਕ ਆਪ ਸੀ ਉਹ।
ਉਸ ਨੇ ਲਿਆ ਦਰਾਜ ਉਤੇ ਇਕ ਠੋਸ ਤਾਲਾ ਜੜ੍ਹ ਦਿੱਤਾ।
ਕੁਦਰਤ ਨੇ ਤਾਲੇ ਦੀ ਵੀ ਕੀ ਬਨਾਵਟ ਬਣਾਈ ਐ? ਪਹਿਲਾਂ ਤਾਂ ਅਸੀਂ ਉਸ ਨੂੰ ਲਗਾ ਦਿੰਦੇ ਹਾਂ, ਮਗਰੋਂ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਾਂ। ਕਿਤੇ ਖੁੱਲ੍ਹਾ ਤਾਂ ਨਹੀਂ। ਬਾਅਦ 'ਚ ਉਸ ਦਾ ਦੋਸ਼ ਦੂਜਿਆਂ 'ਤੇ ਮੜ੍ਹ ਦਿੰਦੇ ਹਾਂ, ਜਦੋਂ ਕਿ ਉਸ ਦੀ ਚਾਬੀ ਆਪਣੇ ਹੱਥਾਂ 'ਚ ਹੈ।

ਪਰਵਚਨ
ਤੁਹਾਨੂੰ ਕਿੰਨੇ ਵਾਰ ਆਖਿਐ ਤੂੰ ਉਹਦੀ ਐਨੀ ਪੂਚ-ਪੂਚ ਨਾ ਕਰਿਆ ਕਰੋ। ਸਿਆਣੇ ਦਾ ਕਿਹਾ, ਔਲੇ ਦਾ ਖਾਧਾ ਤੇ ਉਸ ਦਾ ਸੁਆਦ ਮਗਰੋਂ ਪਤਾ ਲਗਦਾ ਹੈ। ਇਕ ਵਾਰ ਗਲੇ ਪੈ ਗਈ, ਸਾਰੀ ਉਮਰ ਰੋਵੇਂਗੀ ਕਰਮਾਂ ਨੂੰ। ਉਸ ਮੂਹਰੇ ਤੇਲੀ ਦਾਲ ਨੀਂ ਗਲ਼ਣੀ। ਤੂੰ ਹੁਣ ਆਪਣਾ ਪੜ੍ਹਿਆ ਵਿਚਾਰ ਲੈ। ਮੁੜ ਮੈਨੂੰ ਨਾ ਆਖੀਂ। ਮੈਂ ਤੇਰੀ ਇਕ ਨ੍ਹੀਂ ਸੁਣਨੀ।
'ਸੁਵਾਮੀ, ਤੁਸੀਂ ਠੀਕ ਆਖ ਰਹੇ ਹੋ। ਅੱਗੇ ਤੋਂ ਮੈਂ ਪੂਰਾ ਧਿਆਨ ਰੱਖਾਂਗੀ। ਇਨਸਾਨ ਨੂੰ ਸਮੇਂ ਦੀ ਨਜ਼ਾਕਤ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਬਾਕੀ ਤਾਂ ਜ਼ਿੰਦਗੀ 'ਚ ਲੱਗਿਆ ਰਹਿੰਦਾ ਹੈ। ਤੁਹਾਡਾ ਹੁਕਮ ਸਿਰ ਮੱਥੇ। ਮੈਂ ਵਾਰੀ ਜਾਵਾਂ ਤੁਹਾਡੇ ਤੋਂ ਤੇ ਤੁਹਾਡੇ ਇਨ੍ਹਾਂ ਪਰਵਚਨਾਂ ਤੋਂ।'
-(ਲੇਖਕ ਬੀਤੇ ਦਿਨੀਂ ਵਿਛੋੜਾ ਦੇ ਗਏ ਸਨ)

ਪਿੰਡ ਤੇ ਡਾਕ: ਬਰੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ-152025

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖਾਲਸਾ ਕਾਲਜ ਵਿਖੇ 'ਭਾਰਤੀ ਇਤਿਹਾਸ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਭੂਮਿਕਾ' ਬਾਰੇ ਭਾਸ਼ਨ ਕਰਵਾਇਆ <... ਅਗਲੀ ਖ਼ਬਰ ਬਹਾਦਰ, ਬਹਾਦਰ, ਬਹਾਦਰ
Ad Position 24