16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪੰਗੇ ਫੋਟੋ ਦੇ

Ad Position 21
repet_subhas-goyals [Copy P29]
ਅਜੀਤ ਡੈਸਕ 01-02-2026

ਇਕ ਦਿਨ ਮੈਨੂੰ ਬਰਨਾਲੇ ਤੋਂ ਕਿਸੇ ਲੜਕੀ ਦਾ ਫੋਨ ਆਇਆ, 'ਸਤਿ ਸ੍ਰੀ ਅਕਾਲ ਪਤੰਗ ਸਾਹਿਬ ਮੈਂ ਬਰਨਾਲੇ ਤੋਂ ਅਜੀਤ ਕੌਰ ਤਿੱਤਲੀ ਸਾਹਿਤਕਾਰਾ ਬੋਲ ਰਹੀ ਹਾਂ, ਅੱਜ ਮੈਂ ਤੁਹਾਡਾ ਵਿਅੰਗ 'ਰੂੜੀਆਂ 'ਤੇ ਸੁੱਤੇ ਸ਼ੇਰ' ਅਖ਼ਬਾਰ ਵਿਚ ਪੜ੍ਹਿਆ। ਕਮਾਲ ਦਾ ਵਿਅੰਗ ਹੈ, ਤੁਸੀਂ ਹਰ ਦੂਜੇ ਤੀਜੇ ਹਫ਼ਤੇ ਵਿਅੰਗ, ਕਹਾਣੀ ਤੇ ਹੋਰ ਹਾਸਰਸ ਲਿਖਦੇ ਰਹਿੰਦੇ ਹੋ। ਹੋਰ ਪ੍ਰਮੁੱਖ ਮੈਗਜ਼ੀਨਾਂ ਵਿਚ ਛਪਦੇ ਰਹਿੰਦੇ ਹੋ, ਜੋ ਕਿ ਬਹੁਤ ਦਿਲਚਸਪ ਰਚਨਾਵਾਂ ਹੁੰਦੀਆਂ ਹਨ। ਮੈਂ ਜਲਦੀ ਵਿਚ ਬੇਟੀ ਕਹਿਣਾ ਭੁੱਲ ਗਿਆ ਤੇ ਕਿਹਾ, 'ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਵੀ ਲੇਖਿਕਾ ਹੋ, ਪਰ ਮੈਂ ਅੱਜ ਤੱਕ ਤਿੱਤਲੀ ਲੇਖਕ ਨੂੰ ਕਿਤੇ ਛਪਿਆ ਨਹੀਂ ਵੇਖਿਆ।' ਉਸ ਨੇ ਕਿਹਾ ਵੀਰ ਜੀ ਮੈਂ ਤਾਂ ਤਾਹੀਓਂ ਤੁਹਾਨੂੰ ਮਿਲਣਾ ਚਾਹੁੰਦੀ ਸੀ, ਮੈਂ ਲਿਖਿਆ ਬਹੁਤ ਹੈ ਪਰ ਮੀਡੀਆ ਵਿਚ ਛਪਣ ਲਈ ਕੀ ਕਰਨਾ ਪੈਂਦਾ ਹੈ, ਮੈਨੂੰ ਪਤਾ ਨਹੀਂ। ਮੈਂ ਚਾਹੁੰਦੀ ਹਾਂ ਕਿ ਮੈਂ ਆਪ ਜੀ ਤੋਂ ਸਾਹਿਤਕ ਬਾਰੀਕੀਆਂ ਤੇ ਛਪਣ ਸੰਬੰਧੀ ਸਾਈਡ ਲਾਈਨ ਲੈ ਸਕਾਂ। ਮੈਂ ਕਿਹਾ ਤੁਸੀਂ ਜਦੋਂ ਟਾਈਮ ਮਿਲਿਆ ਆ ਜਾਓ ਮੈਂ ਪਿੰਡ ਘਰ ਹੀ ਹੁੰਦਾ ਹਾਂ ਮੈਨੂੰ ਖੁਸ਼ੀ ਹੋਵੇਗੀ।
ਉਹ ਇਕ ਦਿਨ ਅਚਾਨਕ ਮੈਨੂੰ ਮਿਲਣ ਲਈ ਸਾਡੇ ਘਰ ਆ ਧਮਕੀ। ਮੈਂ ਚੁਬਾਰੇ ਵਿਚ ਲਿਖ-ਪੜ੍ਹ ਰਿਹਾ ਸੀ, ਪਤਨੀ ਮਨਜੀਤ ਕੌਰ ਰਸੋਈ ਵਿਚ ਰੋਟੀ-ਪਾਣੀ ਬਣਾ ਰਹੀ ਸੀ ਤੇ ਮੇਰਾ ਇੰਜੀਨੀਅਰ ਬੇਟਾ ਜਤਿੰਦਰ ਤੇ ਮੇਰੇ ਦਸ ਸਾਲ ਦੇ ਪੋਤਰੇ ਨਵਜੋਤ ਸਿੰਘ ਨਾਲ ਵਿਹੜੇ ਵਿਚ ਚਿੜੀ ਬੱਲਾ ਖੇਡ ਰਹੇ ਸਨ। ਬੇਟਾ ਕਿਸੇ ਅਜਨਬੀ ਲੜਕੀ ਨੂੰ ਵੇਖ ਕੇ ਨੇੜੇ ਪਈ ਕੁਰਸੀ 'ਤੇ ਬੈਠ ਗਿਆ। ਤਿੱਤਲੀ ਨੇ ਘਰ ਵੜਦੇ ਹੀ ਦੋਵੇਂ ਹੱਥ ਜੋੜ ਕੇ ਬੇਟੇ ਨੂੰ ਕਿਹਾ, 'ਵਾਹ ਪਤੰਗ ਸਾਹਿਬ, ਤੁਸੀਂ ਘਰ ਹੀ ਮਿਲ ਗਏ। ਮੈਂ ਸੋਚਿਆ ਪਤਾ ਨਹੀਂ ਕਿਹੜੇ ਅਸਮਾਨ ਵਿਚ ਉਡਾਰੀਆਂ ਮਾਰ ਰਹੇ ਹੋਣਗੇ।'
ਉਹ ਬੇਟੇ ਕੋਲ ਬੈਠ ਗਈ ਤੇ ਲੱਗੀ ਸਾਹਿਤਕ ਗੱਲਾਂ ਕਰਨ। ਪਤੰਗ ਸਾਹਿਬ ਤੁਹਾਡੀ ਪਰਸਨੈਲਿਟੀ ਬਹੁਤ ਹੈ, ਇਹ ਥੋਡਾ ਨਿੱਕਾ ਜਿਹਾ ਬੇਟਾ ਵੀ ਬੜਾ ਸਮਝਦਾਰ ਲੱਗਦਾ ਹੈ, ਝੱਟ ਮੇਰੇ ਲਈ ਪਾਣੀ ਲੈ ਆਇਆ।
ਮੇਰੀ ਪਤਨੀ ਨੇ ਜਦ ਤਿੱਤਲੀ ਤੇ ਜਤਿੰਦਰ ਦਾ ਸਰਸਰੀ ਵਾਰਤਾਲਾਪ ਸੁਣਿਆ ਤਾਂ ਉਹ ਹੱਸਣ ਲੱਗ ਪਈ ਕਿ ਸ਼ਾਇਦ ਇਹ ਕੁੜੀ ਕੋਈ ਟਪਲਾ ਖਾ ਗਈ ਹੈ, ਉਹ ਵੀ ਮੇਰੇ ਵਾਂਗ ਵਿਅੰਗਕਾਰੀ ਗੱਲਾਂ ਕਰ ਲੈਂਦੀ ਸੀ, ਉਹ ਹੱਸਦੀ-ਹੱਸਦੀ ਚਾਹ ਫੜਾ ਗਈ।' 'ਪਤੰਗ ਸਾਹਿਬ ਤੁਹਾਡੀ ਮਾਤਾ ਜੀ ਵੀ ਤੁਹਾਡੇ ਵਾਂਗ ਹੱਸਮੁੱਖ ਹਨ', ਤਿੱਤਲੀ ਬੋਲੀ। ਬੇਟੇ ਨੇ ਕਿਹਾ ਆਹੋ ਪਰ ਸ਼ਾਇਦ ਤੁਸੀਂ, ਨਾ ਨਾ ਪਤੰਗ ਸਾਹਿਬ ਹੋਰ ਗੱਲ ਨਾ ਕਰੋ, ਆਪਣੇ ਬਾਰੇ ਸੰਵਾਦ ਰਚਾਈ ਚਲੋ।
ਏਨੇ ਨੂੰ ਮੇਰੀ ਨੂੰਹ ਸਤਿੰਦਰ ਕੌਰ ਸਕੂਲੋਂ ਆ ਗਈ ਤੇ ਤਿੱਤਲੀ ਨੂੰ ਫਤਹਿ ਬੁਲਾ ਕੇ ਅੰਦਰ ਪਰਸ ਰੱਖਣ ਚਲੀ ਗਈ। 'ਵਾਹ ਪਤੰਗ ਸਾਹਿਬ ਤੁਹਾਡੀ ਪਤਨੀ ਤਾਂ ਬਹੁਤ ਸੁੰਦਰ ਹੈ, ਜਵਾਂ ਫ਼ਿਲਮ ਐਕਟਰਿਸਾਂ ਵਰਗੀ, ਤਿੱਤਲੀ ਸਤਿੰਦਰ ਕੌਰ ਦਾ ਸੁਹੱਪਣ ਵੇਖ ਕੇ ਹੈਰਾਨ ਹੋ ਗਈ। ਬੇਟਾ ਕੁਝ ਮੇਰੇ ਬਾਰੇ ਸੋਚ ਰਿਹਾ ਸੀ ਕਿ ਡੈਡੀ ਨੂੰ ਕਿੰਨੀ ਵਾਰ ਕਿਹਾ ਹੈ ਕਿ ਫੋਟੋ... ਤਿੱਤਲੀ ਝੱਟ ਬੋਲੀ, 'ਪਤੰਗ ਸਾਹਿਬ ਕਿਹੜੇ ਖਿਆਲਾਂ ਵਿਚ ਖੋਹ ਗਏ, ਤੁਸੀਂ ਆਪਣੀਆਂ ਲਿਖਤਾਂ ਬਾਰੇ ਦੱਸੋ ਕਿ ਕਿਵੇਂ ਛਪਵਾ ਲੈਂਦੇ ਹੋ।' ਬੇਟਾ ਕਹਿਣ ਲੱਗਾ ਮੈਂ ਤਾਂ ਕੁਝ ਲਿਖਣਾ ਜਾਣਦਾ ਹੀ ਨਹੀਂ। ਬਸ ਇਹੀ ਤਾਂ ਸਥਾਪਿਤ ਲੇਖਕ ਦੀ ਕਾਬਲੀਅਤ ਹੈ ਕਿ ਆਪਣੇ-ਆਪ ਨੂੰ ਨੀਵਾਂ ਹੀ ਸਮਝੇ' ਤਿੱਤਲੀ ਨੇ ਕਿਹਾ।
ਏਨੇ ਨੂੰ ਮੈਂ ਚੁਬਾਰੇ 'ਚੋਂ ਉਤਰਨ ਲੱਗਾ, ਪੌੜੀਆਂ ਤੋਂ ਠੇਡਾ ਖਾ ਕੇ ਡਿੱਗ ਪਿਆ। ਤਿੱਤਲੀ ਨੇ ਦੌੜ ਕੇ ਮੈਨੂੰ ਚੁੱਕਿਆ ਤੇ ਬੇਟੇ ਨੂੰ ਕਿਹਾ, 'ਆਓ ਪਤੰਗ ਸਾਹਿਬ ਤੁਹਾਡੇ ਬਾਪੂ ਜੀ ਨੂੰ ਸੰਭਾਲੀਏ।' ਤੁਸੀਂ ਸਾਹਿਤਕਾਰ ਕਾਹਦੇ ਹੋ ਆਪਣੇ ਬਾਪੂ ਨੂੰ ਨਜ਼ਰਅੰਦਾਜ਼ ਕਰ ਰਹੇ ਹੋ।' ਦਰਅਸਲ ਭੈਣ ਜੀ ਇਹ ਬਾਪੂ ਦਾ ਹੀ ਪੰਗਾ ਪਾਇਆ ਹੋਇਆ ਹੈ, ਹਰ ਅਖ਼ਬਾਰ ਮੈਗਜ਼ੀਨ 'ਤੇ ਆਪਣੇ ਵਿਅੰਗ ਕਹਾਣੀ 'ਤੇ ਆਪਦੀ ਕਾਲਜ ਵੇਲੇ ਦੀ ਫੋਟੋ ਜੜ੍ਹ ਦਿੰਦਾ ਹੈ ਪਰ ਤੁਸੀਂ ਭੈਣ ਜੀ ਤਾਂ ਹੀ ਟਪਲਾ ਖਾ ਗਏ। ਤਿੱਤਲੀ ਬਹੁਤ ਸ਼ਰਮਿੰਦਾ ਹੋਈ ਪਰ ਚੰਗੀ ਸਾਹਿਤਕਾਰਾ ਵਾਂਗ ਮੇਰੇ ਨਾਲ ਹੱਸਦੀ ਰਹੀ ਤੇ ਸਾਹਿਤਕ ਚਰਚਾ ਕਰਦੀ ਰਹੀ। ਮੈਂ ਕਿਹਾ, 'ਬੇਟੀ ਤਿੱਤਲੀ ਮੈਨੂੰ ਮੁਆਫ਼ ਕਰੀਂ ਮੈਂ ਹੁਣ ਆਪਣੀ ਹੁਣ ਵਾਲੀ ਫੋਟੋ ਲਾਇਆ ਕਰਾਂਗਾ ਹਰ ਲਿਖਤ 'ਤੇ।'

-ਪਿੰਡ ਮਾਣੂੰਕੇ ਗਿੱਲ
ਮੋਬਾਈਲ : 97783-28501

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ ਅਗਲੀ ਖ਼ਬਰ ਯਾਦਾਂ ਦੀ ਕਰਵਟ
Ad Position 24