16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਗ਼ਜ਼ਲ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026

ਗੀਤਾਂ 'ਚੋਂ ਜਦ ਵੀ ਕਿਧਰੇ ਹਥਿਆਰ ਮਿਲੇ।
ਦੋਸ਼ੀ ਕਲਮਾਂ ਵਾਲੇ ਹੀ ਹਰ ਵਾਰ ਮਿਲੇ।

ਵੇਦਨ ਮਨ ਦੀ ਭੁੱਲੇ, ਤਨ ਦੀ ਪੀੜਾ ਵੀ,
ਦੁੱਖ ਵੇਲੇ ਜੇ ਬਣ ਕੋਈ ਗ਼ਮਖ਼ਾਰ ਮਿਲੇ।

ਬੇਘਰ ਹੋ ਕਿਉਂ ਬੱਚੇ ਜਾਣ ਵਿਦੇਸ਼ਾਂ ਨੂੰ,
ਜੇਕਰ ਅਪਣੀ ਮਿੱਟੀ 'ਤੇ ਰੁਜ਼ਗਾਰ ਮਿਲੇ।

ਘਰ-ਪਰਿਵਾਰ 'ਚ ਖ਼ੁਸ਼ੀਆਂ ਖੇੜੇ ਹੋਣ ਸਦਾ,
ਜੀਵਨ ਸਾਥੀ ਬਣ ਕੇ ਜੇ ਦਿਲਦਾਰ ਮਿਲੇ।

ਮੇਰੇ ਵਿਹੜੇ ਖਿੜਦੇ ਫੁੱਲ ਗੁਲਾਬੀ ਹੁਣ,
ਕੀ ਹੋਇਆ ਜੇ ਪਹਿਲਾਂ ਮੈਨੂੰ ਖ਼ਾਰ ਮਿਲੇ।

ਬਿਰਧ-ਘਰਾਂ ਨੂੰ ਖੋਲ੍ਹਣ ਦੀ ਫਿਰ ਲੋੜ ਨਹੀਂ,
ਬਿਰਧਾਂ ਨੂੰ ਜੇ ਅਪਣੇ ਘਰ ਸਤਿਕਾਰ ਮਿਲੇ।

ਸਿਜਦਾ ਕਰਦੀ ਉਸ ਨੂੰ ਹੈ 'ਜਗਜੀਤ' ਸਦਾ,
ਜਿਸ ਕਿਰਦਾਰੀ ਬੰਦੇ ਕੋਲੋਂ ਪਿਆਰ ਮਿਲੇ।

Ad Position 22
No active advertisement
ਪਿਛਲੀ ਖ਼ਬਰ ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ
Ad Position 24