ਬਿਨਾਂ ਸ਼ੱਕ ਅਜੋਕਾ ਦੌਰ ਗ਼ਜ਼ਲ ਦਾ ਹੈ, ਇਸ ਵਿਧਾ ਨੂੰ ਅਪਣਾਉਣ ਵਾਲੀਆਂ ਬੀਬੀਆਂ ਦੀ ਨਫਰੀ ਵਿਚ ਵਾਧਾ ਵੀ ਇਸੇ ਕਰਕੇ ਹੋਇਆ ਹੈ | ਵੱਖ ਵੱਖ ਥਾਵਾਂ 'ਤੇ ਹੁੰਦੇ ਮੁਸ਼ਾਇਰਿਆਂ ਵਿਚ ਇਨ੍ਹਾਂ ਦੀ ਚੜ੍ਹਤ ਦੇਖਣ ਵਾਲੀ ਹੁੰਦੀ ਹੈ, ਇਸ ਪਿੱਛੇ ਉਨ੍ਹਾਂ ਦੀ ਆਪਣੀ ਪ੍ਰਤਿਭਾ ਤੇ ਲਗਨ ਵੀ ਹੈ | ਇਨ੍ਹਾਂ ਪ੍ਰਤਿਭਾਸ਼ੀਲ ਬੀਬੀਆਂ ਵਿਚ ਜਗਜੀਤ ਕੌਰ ਢਿੱਲਵਾਂ ਵੀ ਚਰਚਿਤ ਨਾਮ ਹੈ | ਉਹ ਹਨੇਰੇ ਖ਼ਿਲਾਫ਼ ਜੂਝਣ ਵਾਲੇ ਪਰਿਵਾਰ ਨਾਲ ਸਬੰਧਤ ਹੈ ਤੇ ਇਸੇ ਕਾਰਨ ਉਸ ਦੀਆਂ ਗ਼ਜ਼ਲਾਂ ਵਿਚ ਚੜ੍ਹਦੇ ਸੂਰਜ ਵਰਗੀ ਲੋਅ ਹੁੰਦੀ ਹੈ | ਜਗਜੀਤ ਨੇ ਪੰਜਾਬੀ ਸੱਭਿਆਚਾਰ 'ਤੇ ਲੇਖ ਵੀ ਲਿਖੇ ਹਨ ਜੋ ਨਾਮਵਰ ਅਖ਼ਬਾਰਾਂ ਵਿਚ ਛਪਦੇ ਰਹੇ ਹਨ | ਇਨ੍ਹਾਂ ਲੇਖਾਂ ਦੀ ਪੁਸਤਕ 'ਸਿਰ ਸੋਂਹਦੀ ਫੁੱਲਕਾਰੀ' ਵੀ ਛਪ ਚੁੱਕੀ ਹੈ ਤੇ ਹੁਣੇ ਜਿਹੇ ਉਸ ਦਾ ਗ਼ਜ਼ਲ ਸੰਗ੍ਰਹਿ 'ਵੰਝਲੀ ਦੀ ਤਾਨ' ਵੀ ਪ੍ਰਕਾਸ਼ਤ ਹੋਇਆ ਹੈ | ਉੱਚੇ ਨੀਵੇਂ ਸਮਾਜ ਵਿਚ ਸਮਾਨਤਾ ਲਈ ਜੂਝਦੇ ਰਹਿਣਾ ਉਸ ਦਾ ਉਦੇਸ਼ ਹੈ |
ਪੇਸ਼ ਹਨ ਜਗਜੀਤ ਕੌਰ ਢਿੱਲਵਾਂ ਦੀਆਂ ਦੋ ਗ਼ਜ਼ਲਾਂ- -ਮੋਬਾਈਲ : 99884-44002