'ਯਾਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਤੂੰ ਮੈਨੂੰ ਮੇਰੀ ਨਵੇਂ ਰਿਲੀਜ਼ ਹੋਏ ਗੀਤ ਦੀ ਵਧਾਈ ਨਹੀਂ ਦਿੱਤੀ'? ਕਲਾਕਾਰ ਨੇ ਆਪਣੇ ਦੋਸਤ ਨੂੰ ਗਿਲਾ ਕਰਦਿਆਂ ਆਖਿਆ | 'ਵਧਾਈ ਪ੍ਰੀਖਿਆ ਵਿਚੋਂ ਪਾਸ ਹੋਣ 'ਤੇ ਹੁੰਦੀ ਹੈ ਨਾ ਕਿ ਪ੍ਰੀਖਿਆ ਦੇਣ ਤੇ' | 'ਮੈਂ ਤੇਰੀ ਗੱਲ ਨਹੀਂ ਸਮਝਿਆ'? 'ਗੱਲ ਇਹ ਹੈ ਕਿ ਮੈਂ ਤੇਰਾ ਗੀਤ ਹਾਲੇ ਸੁਣਿਆ ਹੀ ਨਹੀਂ ਲੋਕਾਂ ਨੇ ਵੀ ਚੰਗੀ ਤਰ੍ਹਾਂ ਸੁਣਿਆ ਨਹੀਂ, ਮੈਨੂੰ ਅਤੇ ਲੋਕਾਂ ਨੂੰ ਜਦੋਂ ਗੀਤ ਚੰਗਾ ਲੱਗੇਗਾ ਤਾਂ ਮੈਂ ਤੇਰੇ ਕਹਿਣ ਤੋਂ ਬਿਨਾਂ ਹੀ ਤੈਨੂੰ ਵਧਾਈ ਦੇ ਦੇਵਾਂਗਾ | ਵਧਾਈ ਮੰਗ ਕੇ ਨਹੀਂ ਲਈਦੀ ਭੇਜੇ ਤੇਰਾ ਗੀਤ ਚੰਗਾ ਨਾ ਲੱਗਿਆ ਭਾਵ ਆਮ ਪ੍ਰਚੱਲਿਤ ਗੀਤਾਂ ਵਾਂਗ ਉਸ ਵਿਚ ਵੀ ਲੱਚਰਤਾ, ਅਸਲਾ ਅਤੇ ਸ਼ਰਾਬ ਪਰੋਸੀ ਹੋਈ ਫਿਰ ਤੈਨੂੰ ਵਧਾਈ ਦੀ ਥਾਂ 'ਤੇ ਚੰਗੇ ਸੁਲਝੇ ਸਰੋਤੇ ਵਾਂਗ ਫਿਟ ਲਾਹਣਤਾਂ ਵੀ ਦੇਵਾਂਗਾ ਸਿਰਫ ਪੋਸਟਰ ਰਿਲੀਜ਼ ਹੋਣ 'ਤੇ ਗੀਤ ਦਾ ਕੋਈ ਵੀ ਪਤਾ ਨਹੀਂ ਲਗਦਾ |' ਚੰਗੇੇ ਭਲੇ ਬੋਲਦੇ ਕਲਾਕਾਰ ਨੂੰ ਸੱਪ ਸੁੰਘ ਗਿਆ ਸੀ |
-ਗਿੱਲ ਨਗਰ, ਗਲੀ ਨੰ-13 ਮੁੱਲਾਂਪੁਰ ਦਾਖਾ (ਲੁਧਿਆਣਾ) |
ਮੋਬਾਈਲ : 94635-42896