ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਦੋ ਮਿੰਨੀ ਕਹਾਣੀਆਂ

Ad Position 21
No active advertisement
ਅਜੀਤ ਡੈਸਕ 17-05-2026

ਪ੍ਰਗਤੀ ਰਿਪੋਰਟ
ਇਲਾਕੇ ਵਿਚ ਝੱਖੜ, ਤੂਫ਼ਾਨ, ਮੀਂਹ ਅਤੇ ਹਨ੍ਹੇਰੀ ਆਉਣ ਕਰਕੇ ਜਨਤਾ ਵਿਚ ਹਾਹਾਕਾਰ ਮਚ ਗਈ | ਹਰ ਵਿਭਾਗ ਦੇ ਅਧਿਕਾਰੀ ਕੁਦਰਤ ਦੀ ਕਰੋਪੀ ਨਾਲ ਹੋਏ ਨੁਕਸਾਨ ਨੂੰ ਦੇਖ ਕੇ ਦੰਗ ਰਹਿ ਗਏ | ਸਰਕਾਰ ਦੇ ਹਰ ਵਿਭਾਗ ਕੋਲੋਂ ਨੁਕਸਾਨ ਦਾ ਜਾਇਜ਼ਾ ਮੰਗ ਲਿਆ ਤਾਂ ਕਿ ਮੁਆਵਜ਼ਾ ਦਿੱਤਾ ਜਾ ਸਕੇ |
ਸਰਦਾਰ ਬਲਦੇਵ ਸਿੰਘ ਨਹਿਰੀ ਅਧਿਕਾਰੀ ਨੇ ਇਲਾਕੇ ਦੇ ਤੀਹ ਚਾਲੀ ਨਹਿਰਾਂ ਦੇ ਟੁੱਟੇ ਪੁਲਾਂ ਦੇ ਵੇਰਵੇ ਭੇਜ ਦਿੱਤੇ | ਜਿਨ੍ਹਾਂ ਉੱਪਰ ਚੰਗੇ ਮਾਲ ਦੀ ਬਜਾਏ ਘਟੀਆ ਮਟੀਰੀਅਲ ਲਾਇਆ ਗਿਆ ਸੀ |
ਸਰਦਾਰ ਭੁਪਿੰਦਰ ਸਿੰਘ ਬਿਜਲੀ ਅਧਿਕਾਰੀ ਨੇ ਚੋਰੀ ਹੋਏ ਟਰਾਂਸਫਾਰਮਰ ਅਤੇ ਵੇਚੇ ਗਏ ਪੋਲਾਂ ਨੂੰ ਇਸ ਨੁਕਸਾਨ ਦੀ ਰਿਪੋਰਟ ਵਿਚ ਸ਼ਾਮਿਲ ਕਰ ਕੇ ਰਿਪੋਰਟ ਭੇਜ ਦਿੱਤੀ ਗਈ |
ਸਰਦਾਰ ਕਾਹਣ ਸਿੰਘ ਖੁਰਾਕ ਅਧਿਕਾਰੀ ਨੇ ਖੁਰਦ-ਬੁਰਦ ਕੀਤੀ ਕਣਕ ਨੂੰ ਹੜ੍ਹ ਵਿਚ ਰੁੜੀ ਵਿਖਾ ਕੇ ਨੁਕਸਾਨ ਰਿਪੋਰਟ ਭੇਜ ਦਿੱਤੀ |
ਏਨਾ ਭਾਰੀ ਨੁਕਸਾਨ ਨੂੰ ਦੇਖਦਿਆਂ ਹੋਇਆਂ ਸਰਕਾਰ ਨੇ ਤੁਰੰਤ ਹੀ ਕਰੋੜਾਂ ਦੀ ਗਰਾਂਟ ਜਾਰੀ ਕਰ ਦਿੱਤੀ ਤਾਂ ਕਿ ਜਨਤਾ ਨੂੰ ਰਾਹਤ ਮਿਲ ਸਕੇ | ਹੜ੍ਹਾਂ ਦੌਰਾਨ ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਤਰੱਕੀਆਂ ਕਰ ਦਿੱਤੀਆਂ |
ਮਾਤ ਭਾਸ਼ਾ
ਸੋਹਣ ਸਿੰਘ ਮਾਤ ਭਾਸ਼ਾ ਦਾ ਹਾਮੀ ਸੀ | ਉਹ ਇਸ ਲਈ ਹਰ ਸਮਾਰੋਹ ਦਾ ਸੱਦਾ ਸਵੀਕਾਰ ਕਰ ਲੈਂਦਾ ਤਾਂ ਕਿ ਪੰਜਾਬੀ ਬੋਲੀ ਅਤੇ ਪੰਜਾਬੀ ਭਾਸ਼ਾ ਦਾ ਮੁਦੱਈ ਬਣਿਆ ਜਾ ਸਕੇ | ਫਿਰ ਉਹ ਭਾਸ਼ਾ ਵਿਭਾਗ ਦਾ ਅਧਿਕਾਰੀ ਹੋਣ ਕਾਰਨ ਸਮਾਰੋਹ ਦੀ ਪ੍ਰਧਾਨਗੀ ਕਰਨ ਦਾ ਸੱਦਾ ਸਵੀਕਾਰ ਕਰ ਲੈਂਦਾ ਤਾਂ ਕਿ ਵਿਭਾਗ ਵਿਚ ਤਰੱਕੀ ਕਰਕੇ ਉੱਚੇ ਤੋਂ ਉੱਚਾ ਅਹੁਦਾ ਪ੍ਰਾਪਤ ਕਰ ਸਕੇ |
ਏਨਾ ਨਾਂਅ ਤੇ ਪ੍ਰਸਿੱਧੀ ਵੇਖ ਕੇ ਇਕ ਪੱਤਰਕਾਰ ਸੋਹਣ ਸਿੰਘ ਦਾ ਇੰਟਰਵਿਊ ਲੈਣ ਲਈ ਆਇਆ | ਸਵਾਲ ਜਵਾਬ ਕਰਦਿਆਂ ਸਿਲਸਿਲੇ ਵਿਚ ਦੱਸਿਆ ਕਿ ਉਸ ਦੇ ਦੋ ਬੱਚੇ ਹਨ | ਇਕ ਦਾ ਨਾਂਅ 'ਗੋਲਡੀ' ਦੂਜੇ ਦਾ ਨਾਂਅ 'ਲੱਕੀ' ਹੈ | ਦੋਵੇਂ ਬੱਚੇ ਇਲਾਕੇ ਦੇ ਸਿਰਕੱਢ ਅੰਗਰੇਜ਼ੀ ਸਕੂਲ 'ਚ ਵਿੱਦਿਆ ਪ੍ਰਾਪਤ ਕਰ ਰਹੇ ਹਨ | ਪਰਿਵਾਰ ਦੇ ਪੱਖੋਂ ਜਾਣਕਾਰੀ ਪ੍ਰਾਪਤ ਕਰਨ 'ਤੇ ਪਤਾ ਲੱਗਿਆ ਕਿ ਉਸ ਦੀ ਪਤਨੀ ਅੰਗਰੇਜ਼ੀ ਦੀ ਅਧਿਆਪਕਾ ਹੈ, ਜਿਸ ਕਰਕੇ ਘਰ ਵਿਚ ਜ਼ਿਆਦਾਤਰ ਅੰਗਰੇਜ਼ੀ ਵਿਚ ਹੀ ਗੱਲਬਾਤ ਹੁੰਦੀ ਰਹਿੰਦੀ ਹੈ |

-822, ਕੱਚਾ ਫਿਰੋਜ਼ਪੁਰ ਰੋਡ, ਮੁਕਤਸਰ-152026
ਮੋਬਾਈਲ : 98148-14791

Ad Position 22
No active advertisement
ਪਿਛਲੀ ਖ਼ਬਰ ਕਿਉਂ ਬਈ ਸੇਪੀ ਲੈਣ ਆਇਆ ਏਾ? <br/> ਅਗਲੀ ਖ਼ਬਰ ਲਘੂ ਕਥਾ ਵਧਾਈ
Ad Position 24
No active advertisement