ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਿਉਂ ਬਈ ਸੇਪੀ ਲੈਣ ਆਇਆ ਏਾ? <br/>

Ad Position 21
No active advertisement
ਅਜੀਤ ਡੈਸਕ 17-05-2026

ਜਨਾਬ ਜਦ ਭੂਤਕਾਲ ਨੂੰ ਯਾਦ ਕਰੀਏ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਸਨ | ਉਦੋਂ ਸਮੇਂ ਬੜੇ ਚੰਗੇ ਸਨ ਤੇ ਲੋਕਾਂ ਵਿਚ ਮੋਹ-ਪਿਆਰ ਬੜਾ ਹੁੰਦਾ ਸੀ ਤੇ ਇਕ-ਦੂਸਰੇ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ, ਆਪਣੇ-ਆਪ ਨੂੰ ਕਿਸਮਤ ਤੇ ਭਾਗਾਂ ਵਾਲਾ ਸਮਝਦੇ ਸਨ, ਅੱਜ ਵਾਂਗੂ ਨਹੀਂ | ਉਸ ਸਮੇਂ ਬੁੱਧ ਰਾਮ ਦੇ ਨਾਨਕੇ ਇਕ ਪਿੰਡ ਵਿਚ ਰਹਿੰਦੇ ਕਿਸੇ ਸੇਠ ਦੀ ਜ਼ਮੀਨ 'ਤੇ ਜ਼ਿਮੀਂਦਾਰਾ ਕਰਦੇ ਸਨ | ਦੋਵੇਂ ਭਰਾ ਹਾੜ੍ਹੀ ਸਾਉਣੀ ਸੇਠ ਦੇ ਪੱਲੇ ਕੁਝ ਨਹੀਂ ਪਾਉਂਦੇ ਸਨ, ਇਸ ਕਰਕੇ ਸੇਠ ਇਨ੍ਹਾਂ ਕੋਲੋਂ ਬੜਾ ਤੰਗ-ਫੰਗ ਤੇ ਦੁਖੀ ਰਹਿੰਦਾ ਸੀ | ਉਸ ਨੇ ਬੁੱਧ ਰਾਮ ਦੇ ਵੱਡੇ ਮਾਮੇ ਕੋਲ ਜੋ ਜ਼ਮੀਨ ਸੀ, ਉਹ ਕਿਸੇ ਸਰਦੇ-ਪੁੱਜਦੇ ਜ਼ਿਮੀਂਦਾਰ ਨੂੰ ਅੰਦਰ ਖਾਤੇ ਕੌਡੀਆਂ ਦੇ ਭਾਅ ਸੌਦਾ ਕਰਕੇ, ਰਜਿਸਟਰੀ ਕਰਵਾ, ਕਬਜ਼ਾ ਦੇ ਦਿੱਤਾ | ਜਦ ਇਸ ਬਾਰੇ ਇਨ੍ਹਾਂ ਨੂੰ ਪਤਾ ਲੱਗਾ ਤਾਂ ਬੜਾ ਹੱਲਾ-ਗੁੱਲਾ ਹੋਇਆ ਤੇ ਕਾਮਰੇਡਾਂ ਨੇ ਵੀ ਬੜੇ ਧਰਨੇ-ਪ੍ਰਦਰਸ਼ਨ ਕੀਤੇ, ਪੰ੍ਰਤੂ ਹੱਥ-ਪੱਲੇ ਕੁਝ ਨਾ ਪਿਆ | ਫਿਰ ਕੀ, ਮਰਦੀ ਨੇ ਅੱਕ ਚੱਬਿਆ ਤੇ ਅਦਾਲਤ ਦਾ ਕੁੰਡਾ ਜਾ ਖੜਕਾਇਆ ਤੇ ਉਥੇ ਵੀ ਬੜੀ ਕਿਰਕਿਰੀ ਹੋਈ ਤੇ ਬਾਟੇ ਵਾਂਗੂ ਮਾਂਜੇ ਗਏ ਤੇ ਨਮੋਸ਼ੀ ਸਹਿਣੀ ਪਈ |
ਬੁੱਧ ਰਾਮ ਦੇ ਇਸ ਮਾਮੇ ਕੋਲ ਕਿਸੇ ਹੋਰ ਜ਼ਿਮੀਂਦਾਰ ਦੀ ਵੀ ਕੁਝ ਜ਼ਮੀਨ ਸੀ, ਜੋ ਕਿਸੇ ਹੋਰ ਸੂਬੇ ਵਿਚ ਰਹਿੰਦਾ ਸੀ | ਉਸ ਦੇ ਘੱਗਰੀ ਦੇ ਸਾਕ ਨੇ ਆਪਣਾ ਅਸਰ ਰਸੂਖ ਵਰਤ, ਉਸ ਦਾ ਸੌਦਾ ਕਰਵਾ ਦਿੱਤਾ ਤਾਂ ਜੋ ਇਹ ਵੀ ਕਿਤੇ ਹੱਥੋਂ ਨਾ ਨਿਕਲ ਜਾਵੇ | ਫਿਰ ਕੀ ਇਸ ਔਖੀ ਘੜੀ 'ਚ ਦੋਸਤਾਂ-ਮਿੱਤਰਾਂ ਤੇ ਸਾਕ-ਸੰਬੰਧੀਆਂ ਦੀ ਮਦਦ ਨਾਲ ਰਜਿਸਟਰੀ ਕਰਵਾ ਲਈ |
ਕੁਝ ਅਰਸੇ ਬਾਅਦ ਬੁੱਧ ਰਾਮ ਦੇ ਛੋਟੇ ਮਾਮਾ ਜੀ ਨੇ ਆ ਸਿਰੀ ਕੱਢੀ ਤੇ ਆਪਣਾ ਦੁੱਖੜਾ ਰੋਂਦਾ ਹੋਇਆ ਕਹਿਣ ਲੱਗਾ, 'ਭਾਣਜੇ! ਸੇਠ ਜੀ ਨੇ ਪੰਚਾਇਤ ਸੱਦ ਕੇ ਕਿਹਾ ਹੈ ਕਿ ਮੈਂ ਇਹ ਜ਼ਮੀਨ ਵੀ ਵੇਚਣੀ ਹੈ, ਪਹਿਲ ਤੁਹਾਡੀ ਜੇ ਤੁਸਾਂ ਖਰੀਦਣੀ ਹੈ ਤਾਂ ਖਰੀਦ ਲਵੋ, ਨਹੀਂ ਤਾਂ ਮੈਂ... |' ਸੋ ਮੇਰੀ ਕੁਝ ਮਦਦ ਕਰੋ ਤਾਂ ਜੋ ਮੈਂ ਵੀ... |
ਇਹ ਸੁਣ ਬੁੱਧ ਰਾਮ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਤੇ ਉਹ ਕਹਿਣ ਲੱਗਾ, 'ਮਾਮਾ ਜੀ ਜੋ ਨਕਦ ਨਰੈਣ ਸੀ, ਉਹ ਤਾਂ ਵੱਡੇ ਮਾਮਾ ਜੀ ਲੈ ਗਏ ਸੀ, ਹੁਣ ਤਾਂ ਸਾਡਾ ਵੀ ਡਾਂਗ 'ਤੇ ਡੇਰਾ ਤੇ ਠੁਣ-ਠੁਣ ਗੋਪਾਲ ਵਾਲਾ ਹਾਲ ਏ | ਸਾਡੇ ਗੇੜੇ 'ਤੇ ਠਾਹ ਗੇੜੇ ਤੇ ਉਨ੍ਹਾਂ ਦੇ ਲਾਰੇ, ਜੇਕਰ ਉਨ੍ਹਾਂ ਕੁਝ ਦਿੱਤਾ ਤਾਂ ਤੁਹਾਨੂੰ ਵੀ... |' ਇਹ ਤਾਂ ਠੀਕ ਏ ਭਾਣਜਿਆ! ਜੇਕਰ ਤੇਰੇ ਵੱਡੇ ਮਾਮੇ ਵਾਂਗੂ ਜ਼ਮੀਨ ਹੱਥੋਂ ਨਿਕਲ ਗਈ ਤਾਂ ਸਾਡੀ ਪਹਿਲਾਂ ਵੀ ਬੜੀ ਬਦਨਾਮੀ ਤੇ ਕਿਰਕਿਰੀ ਹੋਈ ਸੀ | ਹੁਣ ਤਾਂ ਕੱਖੋਂ ਹੌਲੇ ਹੋ ਕਿਸੇ ਨੂੰ ਮੰੂਹ ਦਿਖਾਉਣ ਲਾਇਕ ਨਹੀਂ ਰਹਾਂਗੇ | ਜੇਕਰ ਤੁਸੀਂ ਟੂਮਾਂ ਦੇ ਦਿਓ ਤਾਂ ਮੈਂ ਗਹਿਣੇ ਰੱਖ ਬੁੱਤਾ ਸਾਰ ਲੈਂਦਾ ਹਾਂ ਤੇ ਛੇਤੀ ਹੀ ਛੁਡਾ ਕੇ ਵਾਪਸ ਮੋੜ ਦਿਆਂਗਾ |'
ਇਹ ਸੁਣ ਬੁੱਧ ਰਾਮ ਦੀ ਮਾਤਾ ਜੀ ਕਹਿਣ ਲੱਗੇ, 'ਵੀਰ ਜੀ! ਅਸਾਂ ਤੁਹਾਡੇ ਭਾਣਜੇ ਦੀ ਸ਼ਾਦੀ ਕਰਨੀ ਹੈ, ਕੁੜੀ ਵਾਲੇ ਬਹੁਤ ਜ਼ੋਰ ਪਾ ਰਹੇ ਹਨ | ਤੁਸੀਂ ਆਪਣਾ ਬੁੱਤਾ ਸਾਰ ਟੂਮਾਂ ਛੇਤੀ ਮੋੜ ਦੇਣਾ |' ਇਹ ਸੁਣ ਮਾਮਾ ਜੀ ਚਿਹਰੇ 'ਤੇ ਰੌਣਕ ਆ ਗਈ ਤੇ ਉਸ ਦੀਆਂ ਬਰਾਸ਼ਾਂ ਖਿੜ ਗਈਆਂ ਤੇ ਉਹ ਟੂਮਾਂ ਲੈ ਬਾਗੋ-ਬਾਗ ਹੁੰਦਾ, ਪੱਤਰੇ ਵਾਚ ਨੌਂ ਦੋ ਗਿਆਰਾਂ ਹੋ ਗਿਆ |
ਬਸ ਫਿਰ ਕੀ, ਬੁੱਧ ਰਾਮ ਨਾਨਕਿਆਂ ਦੇ ਪਿੰਡ ਕਦੇ-ਕਦੇ ਜਾ ਸਿਰੀ ਕੱਢਦਾ ਤੇ ਉਨ੍ਹਾਂ ਦੇ ਲਾਰੇ ਤੇ ਠਾਹ ਲਾਰੇ | ਇਹ ਸਿਲਸਿਲਾ ਕਾਫੀ ਦੇਰ ਚਲਦਾ ਗਿਆ | ਫਿਰ ਕੀ ਗੋਹੜੇ 'ਚੋਂ ਅਜੇ ਪੂਣੀ ਹੀ ਕੀਤੀ ਸੀ ਕਿ ਕੁਝ ਅਰਸੇ ਬਾਅਦ ਉਸ ਦੇ ਛੋਟੇ ਮਾਮਾ ਜੀ ਫਿਰ ਆਣ ਟਪਕੇ, ਰਾਮ ਸਤ ਤੇ ਚਾਹ ਪਾਣੀ ਪੀਣ ਤੋਂ ਬਾਅਦ ਉਹ ਕਹਿਣ ਲੱਗੇ, 'ਭਾਣਜਿਆ! ਤੇਰੇ ਭਰਾ ਦੀਪੇ ਦੀ ਸ਼ਾਦੀ ਕਰਨੀ ਹੈ | ਕੁਝ ਮਦਦ ਕਰੋ?'
ਇਹ ਸੁਣ ਬੁੱਧ ਰਾਮ ਅੱਗ ਭੰਬੂਕਾ ਹੁੰਦਾ ਕਹਿਣ ਲੱਗਾ, 'ਮਾਮਾ ਜੀ! ਮਦਦ ਕਰਨ ਯੋਗ ਤਾਂ ਤੁਸਾਂ ਮੈਨੂੰ ਛੱਡਿਆ ਹੀ ਨਹੀਂ', ਪਿਤਾ ਜੀ ਸੱਚ ਹੀ ਕਿਹਾ ਕਰਦੇ ਸਨ, 'ਪੁੱਤਰਾ! ਖਾਧਾ-ਪੀਤਾ ਲਾਹੇ ਦਾ, ਬਾਕੀ ...ਸ਼ਾਹੇ ਦਾ |' ਤੁਹਾਡੀ ਬਦੌਲਤ ਮੈਂ ਅਜੇ ਤੱਕ ਛੜਾ ਛਾਂਟ ਹਾਂ, ਮੇਰੇ ਸਹੁਰੇ ਵੀ ਵਿਆਹ ਲਈ ਬਹੁਤ ਜ਼ੋਰ ਪਾ ਰਹੇ ਹਨ | ਪਰ ਮੇਰੇ ਕੋਲ ਤਾਂ ਕਾਣੀ ਕੌਡੀ ਵੀ ਨਹੀਂ, ਤੁਸਾਂ ਦੋਵਾਂ ਭਰਾਵਾਂ ਨੇ ਮੈਨੂੰ ਨਿੰਬੂ ਵਾਂਗ ਨਿਚੋੜ ਦਿੱਤਾ ਹੈ | ਜੋ ਟੂਮਾਂ ਤੁਸਾਂ ਗਹਿਣੇ ਰੱਖਣ ਲਈ ਲਈਆਂ ਸਨ ਤੇ ਉਹ ਵੇਚ ਦਿੱਤੀਆਂ, ਤੁਸੀਂ ਤਾਂ ਵਿਆਜ ਤੋਂ ਬਚ ਗਏ, ਪਰ ਅੱਜ ਸੋਨੇ ਦਾ ਭਾਅ ਕੀ ਹੈ, ਅਸਮਾਨ ਨੂੰ ਛੋਹ ਰਿਹਾ ਹੈ | ਫਿਰ ਤੁਸਾਂ ਉਸ ਵੇਲੇ ਦੇ ਬਣਦੇ ਪੂਰੇ ਪੈਸੇ ਵੀ ਅਜੇ ਤੱਕ ਨਹੀਂ ਦਿੱਤੇ | ਫਿਰ ਤੁਹਾਡਾ ਸੁਲਗ ਤਾਂ ਮੇਰੇ ਤੋਂ ਬਹੁਤ ਛੋਟਾ ਹੈ | ਮੇਰੇ 'ਤੇ ਕੁਝ ਤਰਸ ਖਾਵੋ ਤੇ ਰਹਿਮ ਕਰੋ | ਫਿਰ ਵੱਡੇ ਮਾਮਾ ਜੀ ਦੀਆਂ ਕਿਆ ਬਾਤਾਂ... |'
ਜਦ ਵੀ ਮੈਂ ਹਾੜ੍ਹੀ-ਸਾਉਣੀ ਤੁਹਾਡੇ ਦੋਵਾਂ ਭਰਾਵਾਂ ਤੋਂ ਪੈਸੇ ਲੈਣ ਜਾਂਦਾ ਸਾਂ ਤਾਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਾ ਸੀਸ ਝੁਕਾਉਂਦਾ ਤੇ ਬਾਬਾ ਲਾਭ ਸਿੰਘ ਸੁੱਖ-ਸਾਂਦ ਪੁੱਛਦਾ ਤੇ ਪ੍ਰਸ਼ਾਦ ਦਿੰਦਾ, ਮੁਸਕੜੀ ਹੱਸਦਾ ਤੇ ਗੁੱਝੀ ਚੋਟ ਲਾਉਂਦਾ ਕਹਿੰਦਾ, 'ਕਿਉਂ ਘੁਮਿਆਰਾ ਸੇਪੀ ਲੈਣ ਆਇਆ ਏਾ?' 'ਹਾਂ ਬਾਬਾ ਜੀ, ਕਦੇ-ਕਦੇ ਤਾਂ ਮਿਲ ਜਾਂਦੀ ਹੈ, ਪੰ੍ਰਤੂ ਕਦੇ-ਕਦੇ ਬੇਰੰਗ ਲਿਫ਼ਾਫ਼ੇ ਵਾਂਗ, ਖਾਲੀ ਹੱਥ ਵਾਪਸ ਜਾਣਾ ਪੈਂਦਾ ਹੈ |' ਠੀਕ ਏ ਆਉਂਦੇ ਰਹੋ ਕਦੇ ਨਾ ਕਦੇ ਤੇਰੇ ਨਾਨਕਿਆਂ ਦੇ ਮਨ ਮੇਹਰ ਜ਼ਰੂਰ ਪਵੇਗੀ | ਫਿਰ ਉਸ ਦੇ ਘਰ ਦੇਰ ਹੈ ਅੰਧੇਰ ਨਹੀਂ |'
'ਅੱਛਾ ਜੀ! ਜਿਵੇਂ ਉਸ ਦੀ ਰਜ਼ਾ', ਇਹ ਕਹਿੰਦਾ ਬੁੱਧ ਰਾਮ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਤੋਂ ਬਾਹਰ ਆਇਆ ਤਾਂ ਬਾਬਾ ਜੀ ਦੇ ਇਹ ਬੋਲ ਦੂਰ ਜਾਣ ਤੱਕ ਉਸ ਦੇ ਕੰਨਾਂ 'ਚ ਪੈ ਰਹੇ ਸਨ | ਇਸ ਭੁਝੰਗੀ ਨੇ ਮੁਸੀਬਤ ਵੇਲੇ ਨਾਨਕਿਆਂ ਦੀ ਆਰਥਿਕ ਪੱਖੋਂ ਬਹੁਤ ਮਦਦ ਕੀਤੀ, ਹੁਣ ਸਭ ਕੁਝ ਹੁੰਦਿਆਂ-ਸੁੰਦਿਆਂ ਵੀ... |' ਹੇ ਪਰਮਾਤਮਾ ਹੁਣ ਕਿਆ ਸਮਾਂ ਆ ਗਿਆ, ਇਨ੍ਹਾਂ ਨੂੰ ਸੁਮੱਤ ਬਖ਼ਸ਼ ਤੇ...

|-ਸਟਰੀਟ ਆਰ.ਕੇ. ਸ਼ਟਰਿੰਟ ਵਾਲੀ, ਇੱਛੇ ਵਾਲੀ ਰੋਡ, ਫਿਰੋਜ਼ਪੁਰ ਸ਼ਹਿਰ |
ਮੋਬਾਈਲ : 90418-26725

Ad Position 22
No active advertisement
ਪਿਛਲੀ ਖ਼ਬਰ ਲਕੀਰਾਂ ਬਦਲ ਜਾਂਦੀਆਂ ਹਨ <br/> ਅਗਲੀ ਖ਼ਬਰ ਦੋ ਮਿੰਨੀ ਕਹਾਣੀਆਂ
Ad Position 24
No active advertisement