ਅਪਣੇ ਆਪ 'ਚ ਗੱਲਾਂ ਕਰਦੀ ਰਹਿੰਦੀ ਹਾਂ
ਅਜੀਤ ਡੈਸਕ
17-05-2026
ਅਪਣੇ ਆਪ 'ਚ ਗੱਲਾਂ ਕਰਦੀ ਰਹਿੰਦੀ ਹਾਂ |
ਮੈਂ ਗ਼ਜ਼ਲਾਂ, ਕਵਿਤਾਵਾਂ ਲਿਖਦੀ ਰਹਿੰਦੀ ਹਾਂ |
ਦੁਨੀਆ ਵਿਚ ਫਿਰ ਵੀ ਅਬਲਾ ਅਖਵਾਵਾਂ ਮੈਂ,
ਭਾਵੇਂ ਹੱਕਾਂ ਖ਼ਾਤਰ ਲੜਦੀ ਰਹਿੰਦੀ ਹਾਂ |
ਜਿਹੜੇ ਗ਼ਮ ਦੇ ਸਾਗਰ ਨਾ ਕੋਈ ਤਰ ਸਕਦਾ,
ਮੈਂ ਉਹ ਗ਼ਮ ਦੇ ਸਾਗਰ ਤਰਦੀ ਰਹਿੰਦੀ ਹਾਂ |
ਅੰਨ੍ਹਾ ਹੈ ਕਾਨੂੰਨ ਅਜੇ ਤੱਕ ਮੇਰੇ ਲਈ,
ਇਸ ਕਰਕੇ ਮੈਂ ਪਲ ਪਲ ਮਰਦੀ ਰਹਿੰਦੀ ਹਾਂ |
ਕੰਜਕ, ਦੇਵੀ ਆਖ ਕੇ ਪੂਜਣ ਸਾਰੇ ਹੀ,
ਫਿਰ ਵੀ ਕਿਉਂ ਮੈਂ ਥਾਂ-ਥਾਂ ਰੁਲਦੀ ਰਹਿੰਦੀ ਹਾਂ |
ਸਾਜਿਸ਼ ਹੈ ਇਹ ਧਰਤੀ 'ਤੇ ਸ਼ੈਤਾਨਾਂ ਦੀ,
ਮੈਂ ਜਿੱਤ ਕੇ ਜੋ ਬਾਜ਼ੀ ਹਰਦੀ ਰਹਿੰਦੀ ਹਾਂ |
ਉਪਰੋਂ ਦਿਸਦੀ 'ਜਸਵਿੰਦਰ' ਭਰਪੂਰ ਹਾਂ ਮੈਂ,
ਐਪਰ ਅੰਦਰੋਂ ਖਿਝਦੀ, ਖਪਦੀ ਰਹਿੰਦੀ ਹਾਂ |