ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗ਼ਜ਼ਲ ਉਸ ਨੇ ਛੇੜੀ

Ad Position 21
No active advertisement
ਅਜੀਤ ਡੈਸਕ 17-05-2026

ਸਾਢੇ ਪੰਜ ਦਹਾਕੇ ਪਹਿਲਾਂ ਪਿੰਡ ਫ਼ਿਰੋਜ਼ਸ਼ਾਹ, ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਪੈਦਾ ਹੋਈ, ਸਮਰਾਏ ਵਿਚ ਵਿਆਹੀ-ਵਰ੍ਹੀ ਜਸਵਿੰਦਰ ਅੱਜਕਲ੍ਹ ਫਗਵਾੜਾ ਵਿਖੇ ਰਹਿੰਦੀ ਹੈ | ਉਹ ਘਰੇਲੂ ਸੁਆਣੀ ਹੈ ਤੇ ਆਪਣਾ ਘਰ-ਪਰਿਵਾਰ ਸੰਭਾਲਦੀ ਹੈ ਤੇ ਨਾਲ-ਨਾਲ ਗ਼ਜ਼ਲਾਂ ਦੇ ਕਸੀਦੇ ਵੀ ਕੱਢਦੀ ਹੈ | ਸਾਦ-ਮੁਰਾਦੀ ਜਸਵਿੰਦਰ ਦੀਆਂ ਗ਼ਜ਼ਲਾਂ ਵੀ ਸਾਦ-ਮੁਰਾਦੀਆਂ ਹੁੰਦੀਆਂ ਹਨ | ਉਹ ਖ਼ੁਦ ਔਰਤ ਹੈ ਤੇ ਔਰਤ ਦੇ ਦਰਦ ਤੇ ਉਸ ਦੀ ਸਮਾਜਿਕ ਸਥਿਤੀ ਬਾਰੇ ਬਿਹਤਰ ਜਾਣਦੀ ਹੈ | ਏਹੀ ਕਾਰਨ ਹੈ ਕਿ ਉਸ ਦੇ ਸ਼ਿਅਰਾਂ ਵਿਚ ਇਸਤਰੀ-ਦਰਦ ਛਲਕਦਾ ਹੈ ਤੇ ਆਪਣੀਆਂ ਗ਼ਜ਼ਲਾਂ ਰਾਹੀਂ ਉਹ ਇਹ ਯੁੱਧ ਲੜ ਰਹੀ ਹੈ | ਇਸ ਕਾਲਮ ਦਾ ਮਕਸਦ ਅਜਿਹੀਆਂ ਕਲਮਾਂ ਨੂੰ ਹੱਲਾਸ਼ੇਰੀ ਦੇਣਾ ਵੀ ਹੈ, ਤਾਂ ਕਿ ਉਨ੍ਹਾਂ ਦੀ ਸ਼ਿੱਦਤ ਬਣੀ ਰਹੇ | ਗੁੱਟਾਂ ਤੋਂ ਨਿਰਲੇਪ ਉਹ ਲਿਖਣ ਵਿਚ ਨਿਰੰਤਰਤਾ ਬਣਾਈ ਰੱਖਣ ਵਿਚ ਵਿਸ਼ਵਾਸ ਰੱਖਦੀ ਹੈ | ਇਸੇ ਕਾਰਨ ਹੁਣ ਤੱਕ ਉਸ ਦੇ ਦੋ ਗ਼ਜ਼ਲ ਸੰਗ੍ਰਹਿ ਤੇ ਇਕ ਗੀਤ ਸੰਗ੍ਰਹਿ ਪੰਜਾਬੀ ਸ਼ਾਇਰੀ ਦੇ ਪਾਠਕਾਂ ਤੱਕ ਅੱਪੜ ਸਕੇ ਹਨ | ਉਸ ਦੀਆਂ ਦੋ ਗ਼ਜ਼ਲਾਂ ਪੇਸ਼ ਹਨ-

-ਮੋਬਾਈਲ : 99884-44002

Ad Position 22
No active advertisement
ਪਿਛਲੀ ਖ਼ਬਰ ਇਕ ਟੱਕਰ ਜਿਸ ਨੇ ਧਰਤੀ ਦਾ ਇਤਿਹਾਸ ਬਦਲ ਦਿੱਤਾ <br/> ਅਗਲੀ ਖ਼ਬਰ ਰੂਹ ਵਿੱਚੋਂ ਗੱਲ ਨਿਕਲੇ
Ad Position 24
No active advertisement