ਰਡ ਸਕਿਮਿੰਗ ਇਕ ਕਿਸਮ ਦਾ ਧੋਖਾ ਹੈ, ਜਿਸ ਵਿਚ ਧੋਖੇਬਾਜ਼ ਵਲੋਂ ਕ੍ਰੈਡਿਟ ਜਾਂ ਡੈਬਿਟ ਕਾਰਡ ਪੜ੍ਹਨ ਵਾਲੇ ਡਿਵਾਈਸਾਂ ਜਿਵੇਂ ਕਿ ਏਟੀਐਮ ਮਸ਼ੀਨਾਂ, ਗੈਸ ਪੰਪਾਂ ਜਾਂ ਪੁਆਇੰਟ ਆਫ ਸੇਲ ਮਸ਼ੀਨਾਂ ਵਿਚ ਛੋਟੇ ਲੁਕਵੇਂ ਯੰਤਰ, ਜਿਨ੍ਹਾਂ ਨੂੰ 'ਸਕਿਮਰਸ' ਕਿਹਾ ਜਾਂਦਾ ਲਾ ਦਿੱਤੇ ਜਾਂਦੇ ਨੇ ਜੋ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਚੁੰਬਕੀ ਪੱਟੀ ਵਿਚ ਮੌਜੂਦ ਡੇਟਾ ਜਿਵੇਂ ਕਿ ਕਾਰਡ ਨੰਬਰ, ਕਾਰਡ ਦੀ ਮਿਆਦ ਪੁੱਗਣ ਦੀ ਮਿਤੀ ਸ਼ਾਮਿਲ ਹਨ। ਇਨ੍ਹਾਂ ਸਕਿਮਰਸ ਨੂੰ ਕ੍ਰੈਡਿਟ ਜਾਂ ਡੈਬਿਟ ਕਾਰਡ ਦਾ ਪਿੰਨ ਕੈਪਚਰ ਕਰਨ ਦੇ ਲਈ ਲੁਕਵੇਂ ਕੈਮਰਿਆਂ ਜਾਂ ਕੀਪੈਡ ੳਵਰਲੇਅ ਦੇ ਨਾਲ ਜੋੜਿਆ ਜਾਂਦਾ ਹੈ। ਅਪਰਾਧੀ ਇਸ ਚੋਰੀ ਕੀਤੇ ਡਾਟੇ ਦੀ ਵਰਤੋਂ ਨਕਲੀ ਕ੍ਰੈਡਿਟ ਜਾਂ ਡੈਬਿਟ ਕਾਰਡ ਬਣਾਉਣ ਜਾਂ ਅਣਅਧਿਕਾਰਤ ਆਨਲਾਈਨ ਖ਼ਰੀਦਦਾਰੀ ਕਰਨ ਦੇ ਲਈ ਕਰਦੇ ਹਨ। ਹੇਠ ਲਿਖੇ ਸੁਝਾਵਾਂ ਦੀ ਪਾਲਣਾ ਕਰਕੇ ਅਸੀਂ ਕਾਰਡ ਸਕਿਮਿੰਗ ਤੋਂ ਬਚ ਸਕਦੇ ਹਾਂ:
1. ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਵਰਤੋਂ ਕਰਨ ਤੋਂ ਪਹਿਲਾਂ ਸਾਨੂੰ ਏਟੀਐਮ ਮਸ਼ੀਨ ਜਾਂ ਪੁਆਇੰਟ ਆਫ ਸੇਲ ਮਸ਼ੀਨ ਦੀ ਜਾਂਚ ਕਰ ਲੈਣੀ ਚਾਹੀਦੀ ਹੈ ਕਿਸੇ ਵੀ ਕਿਸਮ ਦੀ ਊਣਤਾਈ ਹੋਣ 'ਤੇ ਬੈਂਕ ਜਾਂ ਪੁਆਇੰਟ ਆਫ ਸੇਲ ਮਸ਼ੀਨ ਦੇ ਮਾਲਕ ਨੂੰ ਇਸ ਦੀ ਸੂਚਨਾ ਦੇਣੀ ਚਾਹੀਦੀ ਹੈ ਅਤੇ ਇਸ ਤਰਾਂ ਦੀ ਮਸ਼ੀਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।
2. ਏਟੀਐਮ ਮਸ਼ੀਨ ਵਿਚ ਪਿੰਨ ਸਾਨੂੰ ਲੁਕੋ ਕੇ ਦਾਖ਼ਲ ਕਰਨਾ ਚਾਹੀਦਾ ਹੈ।
3. ਸਾਨੂੰ ਆਪਣੇ ਬੈਂਕ ਵਿਚ ਆਪਣਾ ਮੋਬਾਈਲ ਨੰਬਰ ਅਤੇ ਈਮੇਲ ਨੂੰ ਅੱਪਡੇਟ ਕਰਨਾ ਚਾਹੀਦਾ ਹੈ, ਤਾਂ ਕਿ ਸਾਨੂੰ ਸਾਡੇ ਬੈਂਕ ਖਾਤੇ ਵਿਚ ਹੋਣ ਵਾਲੇ ਲੈਣ-ਦੇਣ ਦੀ ਸੂਚਨਾ ਮਿਲ ਸਕੇ।
4. ਸਾਨੂੰ ਸੰਪਰਕ ਰਹਿਤ ਭੁਗਤਾਨ ਜਾਂ ਡਿਜੀਟਲ ਭੁਗਤਾਨ ਜਿਵੇਂ ਕਿ "P9 ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ।
5. ਸਾਨੂੰ ਬੈਂਕਾਂ ਵਿਚ ਸਥਾਪਤ ਏਟੀਐਮ ਮਸ਼ੀਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਇੱਥੇ ਕਾਰਡ ਸਕਿਮਿੰਗ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।
6. ਸਾਨੂੰ ਆਪਣੇ ਬੈਂਕ ਖਾਤੇ ਵਿਚ ਹੋਣ ਵਾਲੇ ਲੈਣ-ਦੇਣ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ ਤੇ ਕਿਸੇ ਵੀ ਅਣਅਧਿਕਾਰਤ ਲੈਣ-ਦੇਣ ਦੀ ਸੂਚਨਾ ਬੈਂਕ ਨੂੰ ਦੇਣੀ ਚਾਹੀਦੀ ਹੈ।
7. ਸਾਨੂੰ ਆਪਣੇ ਕ੍ਰੈਡਿਟ ਕਾਰਡ ਦੇ ਬਕਾਏ ਅਤੇ ਕ੍ਰੈਡਿਟ ਕਾਰਡ ਸਟੇਟਮੈਂਟ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ ਤੇ ਕਿਸੇ ਵੀ ਅਣਅਧਿਕਾਰਤ ਲੈਣ-ਦੇਣ ਦੀ ਸੂਚਨਾ ਬੈਂਕ ਨੂੰ ਦੇਣੀ ਚਾਹੀਦੀ ਹੈ।
-ਮੋਬਾਈਲ : 98770-94504
ਕਾਰਡ ਸਕਿਮਿੰਗ ਕੀ ਹੈ?
ਅਜੀਤ ਡੈਸਕ
02-11-2025