ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਆਟੇ ਦਾ ਮੁੱਲ

Ad Position 21
No active advertisement
ਅਜੀਤ ਡੈਸਕ 02-11-2025

ਇਕ ਰਾਜਨੀਤਕ ਪਾਰਟੀ ਦੇ ਕੁਝ ਵਰਕਰਾਂ ਦਾ ਇਕੱਠ ਪਾਰਟੀ ਪ੍ਰਧਾਨ ਕੋਲ ਆਪਣੀ ਸ਼ਿਕਾਇਤ ਲੈ ਕੇ ਰੋਸ ਪ੍ਰਗਟ ਕਰਨ ਪਹੁੰਚਿਆ ਅਤੇ ਇਕਸੁਰ ਹੋ ਆਖਣ ਲੱਗਾ, 'ਪ੍ਰਧਾਨ ਜੀ ਉਹ ਤਾਂ ਅਜੇ ਕੱਲ੍ਹ ਪਾਰਟੀ 'ਚ ਸ਼ਾਮਿਲ ਹੋਇਐ, ਪ੍ਰੰਤੂ ਤੁਸੀਂ ਉਸ ਨੂੰ ਚੋਣ ਲੜਾਉਣ ਦਾ ਐਲਾਨ ਵੀ ਕਰ ਦਿੱਤਾ | ਸਾਡਾ ਸੀਨੀਅਰ ਲੀਡਰ ਕਿਰਪਾ ਰਾਮ 'ਕਿਰਪਾਲੂ' ਵਰਿ੍ਹਆਂ ਤੋਂ ਤਨ ਮਨ ਨਾਲ ਪਾਰਟੀ ਵਿਚ ਰਹਿ ਸੇਵਾ ਨਿਭਾਉਂਦਾ ਆ ਰਿਹਾ ਹੈ | ਅਸੀਂ ਸਾਰੇ ਵਰਕਰ ਇਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਦਾ ਪਾਰਟੀ ਦੀ ਝੋਲੀ ਚੁੱਕ ਕੇ ਲੋਕਾਂ ਕੋਲੋਂ ਵੋਟਾਂ ਦੀ ਖ਼ੈਰ ਮੰਗਦੇ ਆ ਰਹੇ ਹਾਂ | ਪ੍ਰਧਾਨ ਜੀ, ਇਸ ਵਾਰੀ ਅਸਲ 'ਚ ਪਾਰਟੀ ਵਲੋਂ ਇਨ੍ਹਾਂ ਨੂੰ ਟਿਕਟ ਦੇ ਕੇ ਨਿਵਾਜਣਾ ਚਾਹੀਦਾ ਹੈ | ਸੋ, ਅਸੀਂ ਇਹ ਮਸਲਾ ਦੁਆਰਾ ਵਿਚਾਰਨ ਦੀ ਬੇਨਤੀ ਕਰਨ ਆਏ ਹਾਂ |'
'ਬਈ ਤੁਹਾਨੂੰ ਅਤੇ ਸਾਡੇ ਲੀਡਰ ਕਿਰਪਾ ਰਾਮ ਨੂੰ ਪਾਰਟੀ 'ਚ ਪਹਿਲਾਂ ਵਾਂਗ ਹੀ ਪੂਰਾ ਆਦਰ-ਮਾਣ ਅਤੇ ਸਤਿਕਾਰ ਮਿਲਦਾ ਰਹੇਗਾ? ਬਾਕੀ ਇਹ ਮਸਲਾ ਸਮੁੱਚੀ ਪਾਰਟੀ ਨਾਲ ਸੰਬੰਧਿਤ ਹੈ ਕਿ ਪਾਰਟੀ ਨੇ ਟਿਕਟ ਕਿਸ ਨੂੰ ਦੇਣੀ ਹੈ | ਇਸ ਦਾ ਨਿਰਣਾ ਮੈਂ ਇਕੱਲਾ ਨੀਂ ਕਰ ਸਕਦਾ |'.
ਪ੍ਰਧਾਨ ਨੇ ਆਪਣੇ ਵਲੋਂ ਉਨ੍ਹਾਂ ਦਾ ਗੁੱਸਾ-ਗਿਲਾ ਸ਼ਾਂਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕੋਈ ਗੱਲ ਬਣਦੀ ਨਾ ਦੇਖ ਸਭ ਦਾ ਧਿਆਨ ਆਪਣੇ ਵੱਲ ਕੇਂਦਰਿਤ ਕਰਦਿਆਂ ਆਖਿਆ, 'ਲਓ, ਮੇਰੀ ਗੱਲ ਧਿਆਨ ਨਾਲ ਸੁਣੋ |'
ਇਸੇ ਤਰ੍ਹਾਂ ਦਾ ਸਵਾਲ ਇਕ ਵਾਰੀ ਇਕ ਸਾਧੂ ਮਹਾਤਮਾ ਦੇ ਚੇਲਿਆਂ ਨੇ ਆਪਣੇ ਗੁਰੂ ਦੇਵ ਨੂੰ ਕੀਤਾ ਸੀ ਜੋ ਨਵੇਂ ਮੁੰਨੇ ਚੇਲੇ ਨੂੰ ਉਨ੍ਹਾਂ ਤੋਂ ਵੱਧ ਮਹੱਤਤਾ ਦੇਣ ਲੱਗ ਪਿਆ ਸੀ | ਫਿਰ ਇਕ ਦਿਨ ਉਸ ਪਰਖ ਲਈ ਸਾਰੇ ਚੇਲਿਆਂ ਦੇ ਵਗਲੀਆਂ (ਝੋਲੀਆਂ) ਪਵਾ ਕੇ ਖ਼ੈਰ ਮੰਗਣ ਤੋਰ ਦਿੱਤਾ | ਸ਼ਾਮ ਨੂੰ ਜਦੋਂ ਸਾਰੇ ਵਾਪਿਸ ਡੇਰੇ ਪਰਤੇ ਤਾਂ ਉਨ੍ਹਾਂ ਸਭ ਦੀਆਂ ਵਗਲੀਆਂ ਆਟੇ ਨਾਲ ਖਾਸੀਆਂ ਉਣੀਆਂ ਸਨ, ਪ੍ਰੰਤੂ ਨਵੇਂ ਮੁੰਨੇ ਚੇਲੇ ਦੀ ਵਗਲੀ ਨਾ ਕੇ ਨੱਕੋ-ਨੱਕ ਭਰੀ ਸੀ ਸਗੋਂ ਉਸ ਵਿਚ ਕਈ ਹੋਰ ਕੀਮਤੀ ਵਸਤਾਂ ਵੀ ਸਨ | ਸੋ, ਭਰਾਵੋ ਤੁਹਾਡਾ ਰੋਸ ਤਾਂ ਆਪਣੀ ਥਾਂ ਠੀਕ ਐ ਮੁੱਲ ਤਾਂ ਝੋਲੀ ਦਾ ਨੀਂ ਸਗੋਂ ਮਹਾਤਮਾ ਨੇ ਝੋਲੀ ਵਿਚਲੇ ਮਾਲ ਦਾ ਪਾਇਆ ਸੀ ਨਾ, ਫੇਰ ਵੀਰੋ ਅਸੀਂ ਤਾਂ ਸਾਰੇ ਸਾਧੂ ਮਹਾਤਮਾਵਾਂ ਦੀਆਂ ਸਿੱਖਿਆਵਾਂ 'ਤੇ ਚਲਣ ਵਾਲੇ ਈ ਆਂ ਨਾ |'
ਪ੍ਰਧਾਨ ਵਲੋਂ ਸੁਣਾਈ ਗਈ ਕਹਾਣੀ ਨਾਲ ਆਪਣਾ ਰੋਸ ਜ਼ਾਹਿਰ ਕਰਨ ਆਏ ਵਰਕਰ ਇਕ-ਦੂਜੇ ਦੇ ਮੂੰਹ ਵੱਲ ਵੇਖਦੇ ਰਹਿ ਗਏ |

-ਪਿੰਡ ਤੇ ਡਾਕ. ਬਧੌਛੀ ਕਲਾਂ (ਫ.ਗ.ਸ.)
ਮੋਬਾਈਲ : 70098-78336

Ad Position 22
No active advertisement
ਪਿਛਲੀ ਖ਼ਬਰ ਧਰਮ ਅਸਥਾਨ ਅਗਲੀ ਖ਼ਬਰ ਪੱਕੀ ਦੋਸਤੀ
Ad Position 24
No active advertisement