02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਫ਼ਾਰਮ ਭਰਨ ’ਚ ਦੇਰੀ ’ਤੇ ਆਂਗਣਵਾੜੀ ਵਰਕਰ ਨਾਲ ਕੁੱਟਮਾਰ

Ad Position 21
No active advertisement
ਅਜੀਤ ਡੈਸਕ 04-07-2026
ਲਾਲੜੂ, 3 ਜੁਲਾਈ (ਰਾਜਬੀਰ ਸਿੰਘ)-ਪੰਜਾਬ ਸਰਕਾਰ ਦੀ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਫ਼ਾਰਮ ਭਰਨ ’ਚ ਹੋਈ ਦੇਰੀ ਨੂੰ ਲੈ ਕੇ ਥਾਣਾ ਹੰਡੇਸਰਾ ਅਧੀਨ ਪੈਂਦੇ ਪਿੰਡ ਬਡਾਣਾ ਵਿਖੇ ਇਕ ਆਂਗਣਵਾੜੀ ਵਰਕਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ’ਚ ਜ਼ਖਮੀ ਹੋਈ ਆਂਗਣਵਾੜੀ ਵਰਕਰ ਗੁਰਦੀਪ ਕੌਰ ਨੂੰ ਇਲਾਜ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ’ਚ ਦਾਖ਼ਲ ਪੀੜਤਾ ਦੇ ਪੁੱਤਰ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਪਿੰਡ ’ਚ ਆਂਗਣਵਾੜੀ ਵਰਕਰ ਵਜੋਂ ਸਰਕਾਰੀ ਡਿਊਟੀ ਨਿਭਾ ਰਹੀ ਹੈ। ਉਸ ਨੇ ਦੱਸਿਆ ਕਿ ਸਰਕਾਰ ਵਲੋਂ ਚਲਾਈ ਜਾ ਰਹੀ ਇਸ ਯੋਜਨਾ ਤਹਿਤ 1000 ਅਤੇ 1500 ਰੁ. ਦੀ ਸਹਾਇਤਾ ਲਈ ਫ਼ਾਰਮ ਭਰੇ ਜਾ ਰਹੇ ਸਨ, ਪਰ ਐਮ-ਸੇਵਾ ਐਪ ਦਾ ਸਰਵਰ ਤਕਨੀਕੀ ਖ਼ਰਾਬੀ ਕਾਰਨ ਬਹੁਤ ਹੌਲੀ ਚੱਲ ਰਿਹਾ ਸੀ, ਜਿਸ ਕਰਕੇ ਫ਼ਾਰਮ ਭਰਨ ’ਚ ਦੇਰੀ ਹੋ ਰਹੀ ਸੀ। ਉਸ ਨੇ ਦੋਸ਼ ਲਗਾਇਆ ਕਿ ਇਸੇ ਦੌਰਾਨ ਗੁਆਂਢੀ ਪਰਿਵਾਰ ਦੇ ਚਾਰ ਮੈਂਬਰ, ਜਿਨ੍ਹਾਂ ਵਿਚ ਦੋ ਵਿਅਕਤੀ ਅਤੇ ਦੋ ਮਹਿਲਾਵਾਂ ਸ਼ਾਮਿਲ ਸਨ, ਤੁਰੰਤ ਫ਼ਾਰਮ ਭਰਨ ਲਈ ਦਬਾਅ ਬਣਾਉਣ ਲੱਗ ਪਏ। ਇਸ ਦੌਰਾਨ ਜਦੋਂ ਗੁਰਦੀਪ ਕੌਰ ਨੇ ਸਰਵਰ ਠੀਕ ਹੋਣ ਤੋਂ ਬਾਅਦ ਫਾਰਮ ਭਰਨ ਦੀ ਗੱਲ ਕਹੀ ਤਾਂ ਉਨ੍ਹਾਂ ਨੇ ਕਥਿਤ ਤੌਰ ’ਤੇ ਉਸ ਨੂੰ ਨੌਕਰੀ ਤੋਂ ਕਢਵਾਉਣ ਅਤੇ ਧਮਕੀਆਂ ਦੇਣੀਆਂ ਸੁਰੂ ਕਰ ਦਿੱਤੀਆਂ। ਹਸਪਤਾਲ ਵਿਚ ਜੇਰੇ ਇਲਾਜ ਗੁਰਦੀਪ ਕੌਰ ਨੇ ਦੋਸ਼ ਲਗਾਇਆ ਕਿ ਪਹਿਲਾਂ ਉਸ ਦੇ ਪੁੱਤਰ ਨਾਲ ਕੁੱਟਮਾਰ ਕੀਤੀ ਗਈ ਅਤੇ ਬਾਅਦ ’ਚ ਘਰ ਵਿਚ ਦਾਖ਼ਲ ਹੋ ਕੇ ਉਸ ਦੀ ਵੀ ਮਾਰਕੁੱਟ ਕੀਤੀ ਗਈ। ਉਸ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਕਤ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਜਤਿੰਦਰ ਪਾਲ ਨੇ ਦੱਸਿਆ ਕਿ ਦੋਵੇਂ ਧਿਰਾਂ ਇਸ ਸਮੇਂ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਹਨ। ਪੁਲਿਸ ਅਨੁਸਾਰ ਦੂਜੀ ਧਿਰ ਦੀ ਮਹਿਲਾ ਬਲਜਿੰਦਰ ਕੌਰ ਨੇ ਵੀ ਪੁਰਾਣੀ ਰੰਜਿਸ਼ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਦੋਵੇਂ ਪੱਖਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਚੰਦਾ ਚੋਰੀ ਮਾਮਲੇ ’ਚ ਅਸਤੀਫ਼ੇ, ਗ੍ਰਿਫਤਾਰੀ, ਐਸ.ਆਈ.ਟੀ. ਤੇ ਐਫ.ਆਈ.ਆਰ. ਸਭ ਫਰਜ਼ੀ ਹਨ-ਕੇਜਰੀਵਾਲ ਅਗਲੀ ਖ਼ਬਰ ਸੀ. ਸੀ. ਪੀ-ਸੀ. ਜੀ. ਸੀ. ਲਾਂਡਰਾਂ ਨੂੰ ਪੀ. ਵੀ. ਪੀ. ਆਈ. ਅਧੀਨ ਏ. ਡੀ. ਆਰ. ਨਿਗਰਾਨੀ ਕੇਂਦਰ ਵਜੋਂ ਮਿਲੀ ਪ੍ਰਵਾਨਗੀ
Ad Position 24
No active advertisement