02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮਾਲਵੇ-ਦੁਆਬੇ ਨੂੰ ਜੋੜਦੇ 140 ਸਾਲ ਪੁਰਾਣੇ ਰੂਪਨਗਰ ਹੈੱਡਵਰਕਸ ਪੁਲ ਦੇ ਖੱਡਿਆਂ ਦੀ ਮੁਰੰਮਤ ਦੀ ਮੰਗ

Ad Position 21
No active advertisement
ਅਜੀਤ ਡੈਸਕ 12-06-2026
ਰੂਪਨਗਰ, 11 ਜੂਨ (ਗੁਰਪ੍ਰੀਤ ਸਿੰਘ ਹੁੰਦਲ)-ਮਾਲਵੇ, ਦੁਆਬੇ ਤੇ ਅੱਗੇ ਮਾਝੇ ਖੇਤਰ ਨੂੰ ਜੋੜਨ ਵਾਲੀ ਲਾਈਫ਼ ਲਾਈਨ ਵਜੋਂ ਜਾਣੇ ਜਾਂਦੇ 140 ਸਾਲ ਪੁਰਾਣੇ ਹੈੱਡ ਵਰਕਸ ਪੁਲ 'ਤੇ ਵੱਡੇ-ਆਕਾਰੀ ਖੱਡਿਆਂ ਦੇ ਚੱਲਦਿਆਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਪੁਲ ਨਾ ਕੇਵਲ ਆਵਾਜਾਈ ਲਈ ਅਹਿਮ ਹੈ ਬਲਕਿ ਗੁਰਦੁਆਰਾ ਟਿੱਬੀ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਲਈ ਵੀ ਮੁੱਖ ਰਸਤਾ ਹੈ | ਇਸ ਤੋਂ ਇਲਾਵਾ ਨੇੜਲੇ ਉਦਯੋਗਿਕ ਖੇਤਰ ਦੀਆਂ ਫ਼ੈਕਟਰੀਆਂ ਵਿਚ ਕੰਮ ਕਰਨ ਵਾਲੇ ਸੈਂਕੜੇ ਮੁਲਾਜ਼ਮ ਵੀ ਇਸੇ ਪੁਲ ਤੋਂ ਲੰਘਦੇ ਹਨ | ਲਗਭਗ ਇੱਕ ਕਿੱਲੋਮੀਟਰ ਲੰਬੇ ਇਸ ਪੁਲ 'ਤੇ 50 ਦੇ ਕਰੀਬ ਛੋਟੇ-ਵੱਡੇ ਖੱਡੇ ਪੈ ਚੁੱਕੇ ਹਨ, ਜੋ ਕਿ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ ਕਿਉਂਕਿ ਵਾਹਨ ਚਾਲਕ ਟੋਆ ਦੇਖ ਕੇ ਅਚਾਨਕ ਕੱਟ ਮਾਰਦੇ ਹਨ ਜਿਸ ਕਾਰਨ ਰਾਹਗੀਰਾਂ 'ਤੇ ਦੋਪਹੀਆ ਵਾਹਨ ਚਾਲਕਾਂ ਦੇ ਲਪੇਟ ਵਿਚ ਆਉਣ ਦਾ ਖ਼ਦਸ਼ਾ ਰਹਿੰਦਾ ਹੈ | ਉੱਥੇ ਹੀ ਰਾਤ ਵੇਲੇ ਪੁਲ 'ਤੇ ਲੱਗੀਆਂ ਲਾਈਟਾਂ ਦੇ ਪੂਰਨ ਰੂਪ ਵਿਚ ਨਾ ਜਗਣ ਕਾਰਨ ਖ਼ਤਰਾ ਹੋਰ ਵਧੇਰੇ ਵਧ ਜਾਂਦਾ ਹੈ | ਬਰਸਾਤ ਦੇ ਦਿਨਾਂ ਵਿਚ ਪੁਲ ਦੀ ਸਥਿਤੀ ਹੋਰ ਖ਼ਰਾਬ ਹੋ ਜਾਂਦੀ ਹੈ ਕਿਉਂਕਿ ਮੀਂਹ ਪੈਣ ਕਾਰਨ ਖੱਡੇ ਪਾਣੀ ਨਾਲ ਭਰ ਜਾਂਦੇ ਹਨ | ਇਸ ਕਾਰਨ ਵਾਹਨ ਚਾਲਕਾਂ ਨੂੰ ਖੱਡਿਆਂ ਦੀ ਡੂੰਘਾਈ ਦਾ ਅੰਦਾਜ਼ਾ ਹੀ ਨਹੀਂ ਰਹਿੰਦਾ ਤੇ ਹਾਦਸਿਆਂ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ | ਹਾਲਾਂਕਿ 1832 ਵਿਚ ਜਿਸ ਪੁਲ ਦੇ ਨਿਰਮਾਣ ਕਾਰਜ ਸ਼ੁਰੂ ਹੋਏ ਸਨ ਤੇ ਪੁਲ ਦੀ ਮਜ਼ਬੂਤੀ ਅੱਜ ਦੇ ਇੰਜੀਨੀਅਰਾਂ ਨੂੰ ਵੀ ਹੈਰਾਨ ਕਰਦੀ ਹੈ ਤੇ ਪੁਲ ਪਾਰਲੇ ਖੇਤਰਾਂ ਨੂੰ ਆਪਸ ਵਿਚ ਜੋੜਨ ਲਈ ਇਹ ਸਭ ਤੋਂ ਪੁਰਾਣਾ ਰਸਤਾ ਹੈ | ਇਸ ਦੇ ਨਾਲ ਹੀ ਹੈੱਡਵਰਕਸ 'ਤੇ ਇਕੱਠੇ ਪਾਣੀ ਨਾਲ ਬਣੀ ਖ਼ੂਬਸੂਰਤ ਝੀਲ ਅੰਤਰਰਾਸ਼ਟਰੀ ਮਹੱਤਵ ਰੱਖਦੀ ਹੈ ਜਿਸ ਨੂੰ 'ਰੋਪੜ ਵੈੱਟਲੈਂਡ' ਵਜੋਂ ਜਾਣਿਆ ਜਾਂਦਾ ਹੈ ਤੇ ਹਜ਼ਾਰਾਂ ਦੀ ਗਿਣਤੀ ਵਿਚ ਵਿਦੇਸ਼ੀ ਪ੍ਰਵਾਸੀ ਪੰਛੀ ਇੱਥੇ ਪਹੁੰਚਦੇ ਹਨ | ਸਥਾਨਕ ਵਾਸੀਆਂ ਤੇ ਸਮਾਜਿਕ ਜਥੇਬੰਦੀਆਂ ਨੇ ਪ੍ਰਸ਼ਾਸਨ ਤੇ ਰਾਜਨੀਤਿਕ ਆਗੂਆਂ ਤੋਂ ਮੰਗ ਕੀਤੀ ਹੈ ਕਿ ਇਸ ਇਤਿਹਾਸਿਕ ਵਿਰਾਸਤ ਨੂੰ ਸੰਭਾਲਿਆ ਜਾਵੇ ਤੇ ਸੜਕ ਦੀ ਮੁਰੰਮਤ ਕਰਵਾ ਕੇ ਆਵਾਜਾਈ ਦੇ ਪ੍ਰਬੰਧ ਸੁਚਾਰੂ ਕੀਤੇ ਜਾਣ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਨੂਰਪੁਰ ਬੇਦੀ ਵਿਖੇ ਮਨਰੇਗਾ ਕਰਮਚਾਰੀਆਂ ਦੇ ਧਰਨੇ 'ਚ ਸ਼ਾਮਿਲ ਹੋ ਕੇ ਦਿੱਤਾ ਸਮਰਥ... ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਫਾਊਾਡੇਸ਼ਨ ਨਾਲ ਸੰਬੰਧਿਤ ਸੋਢੀ ਅੰਮਿ੍ਤਾ ਸਿੰਘ ਦਾ ਦਿੱਲੀ ਦੇ ਉਪ ਰਾਜਪਾਲ ਸੰਧੂ ਵਲੋਂ ਵਿਸ਼ੇਸ਼...
Ad Position 24
No active advertisement