ਕੋਟਾ, 15 ਜੂਨ (ਅ.ਬ.)-2 ਸਾਲ ਦੀ ਉਮਰ 'ਚ ਪੋਲੀਓ ਨਾਲ ਅਪਾਹਜ ਹੋਏ ਸਾਵਨ ਕੁਮਾਰ ਹੁਣ ਆਈ.ਆਈ.ਟੀ. 'ਚ ਪੜ੍ਹਾਈ ਕਰਕੇ ਆਪਣੇ ਭਵਿੱਖ ਨੂੰ ਨਿਖਾਰੇਗਾ | ਬਿਹਾਰ ਦੇ ਸਮਸਤੀਪੁਰ ਦੇ ਵਿਭੂਤੀਪੁਰ ਪਿੰਡ ਤੋਂ ਐਜੂਕੇਸ਼ਨ ਸਿਟੀ ਕੋਟਾ 'ਚ ਪੜ੍ਹਨ ਲਈ ਆਏ ਸਾਵਨ ਕੁਮਾਰ ਨੇ ਸਫਲਤਾ ਦੀ ਕਹਾਣੀ ਲਿਖੀ ਹੈ | ਐਲਨ ਦੇ ਵਿਦਿਆਰਥੀ ਸਾਵਨ ਕੁਮਾਰ ਨੇ ਜੇ.ਈ.ਈ. ਐਡਵਾਂਸਡ 'ਚ 17532 ਦਾ ਆਲ ਇੰਡੀਆ ਰੈਂਕ ਪ੍ਰਾਪਤ ਕੀਤਾ ਹੈ | ਪੀ.ਡਬਲਿਊ.ਡੀ. ਸ਼੍ਰੇਣੀ 'ਚ ਆਲ ਇੰਡੀਆ ਰੈਂਕ-22 ਤੇ ਓ.ਬੀ.ਸੀ. ਐਨ.ਸੀ.ਐਲ. ਪੀ.ਡਬਲਿਊ.ਡੀ. ਰੈਂਕ-9 ਪ੍ਰਾਪਤ ਕੀਤਾ ਹੈ | ਸਾਵਨ ਦੇ ਸੰਘਰਸ਼ ਤੇ ਪ੍ਰਤਿਭਾ ਨੂੰ ਪਛਾਣਦੇ ਹੋਏ, ਐਲਨ ਨੇ ਉਸਨੂੰ 80 ਫ਼ੀਸਦ ਸਕਾਲਰਸ਼ਿਪ ਪ੍ਰਦਾਨ ਕੀਤੀ | ਸਾਵਨ ਨੇ ਜੇ.ਈ.ਈ. ਮੇਨ 'ਚ 99.1473246 ਫ਼ੀਸਦ ਅੰਕ ਪ੍ਰਾਪਤ ਕੀਤੇ | ਸਾਵਨ ਨੂੰ ਪੋਲੀਓ ਉਦੋਂ ਹੋਇਆ ਜਦੋਂ ਉਹ ਸਿਰਫ਼ 2 ਸਾਲ ਦਾ ਸੀ | ਇਸ ਦੇ ਨਤੀਜੇ ਵਜੋਂ ਦੋਵੇਂ ਲੱਤਾਂ 'ਚ ਲਗਭਗ 70 ਫ਼ੀਸਦ ਲੋਕੋਮੋਟਰ ਅਪੰਗਤਾ ਹੋ ਗਈ, ਜਿਸ ਨਾਲ ਤੁਰਨਾ ਮੁਸ਼ਕਲ ਹੋ ਗਿਆ | ਉਸਨੂੰ ਅਜੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਸਨੇ ਕਦੇ ਵੀ ਇਸ ਸਰੀਰਕ ਸਥਿਤੀ ਨੂੰ ਕਮਜ਼ੋਰੀ ਨਹੀਂ ਬਣਨ ਦਿੱਤਾ |
ਪੋਲੀਓ ਦਾ ਸ਼ਿਕਾਰ ਹੋਇਆ ਸਾਵਨ, ਹੁਣ ਕਰੇਗਾ ਆਈ. ਆਈ. ਟੀ. ਦੀ ਪੜ੍ਹਾਈ
ਅਜੀਤ ਡੈਸਕ
16-06-2026